ਟੋਰਾਂਟੋ, 3 ਨਵੰਬਰ (ਪੋਸਟ ਬਿਊਰੋ): ਪੈਰਾਮੇਡਿਕਸ ਦਾ ਨੇ ਦੱਸਿਆ ਕਿ ਮਿਸੀਸਾਗਾ ਵਿੱਚ ਛੁਰੇਬਾਜ਼ੀ ਦੀ ਘਟਨਾ `ਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ।
ਪੀਲ ਖੇਤਰੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਨੂੰ ਸਵੇਰੇ 3 ਵਜੇ ਤੋਂ ਬਾਅਦ ਡੇਰੀ ਰੋਡ ਈਸਟ ਅਤੇ ਗੋਰਵੇ ਡਰਾਈਵ ਦੇ ਇਲਾਕੇ ਵਿੱਚ ਬੁਲਾਇਆ ਗਿਆ ਸੀ।
ਪੈਰਾਮੇਡਿਕਸ ਨੇ ਦੱਸਿਆ ਕਿ ਉਹ ਇੱਕ ਬਾਲਗ ਨੂੰ ਟਰਾਮਾ ਸੈਂਟਰ ਲੈ ਕੇ ਆਏ ਸਨ। ਪੁਲਿਸ ਨੇ ਸ਼ੱਕੀਆਂ ਜਾਂ ਛੁਰੇਬਾਜ਼ੀ ਦੀ ਘਟਨਾ ਦੇ ਆਸਪਾਸ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।