ਬਰੈਂਪਟਨ, 5 ਨਵੰਬਰ (ਪੋਸਟ ਬਿਊਰੋ): ਕੈਨੇਡੀਅਨ ਡੈਂਟਲ ਕੇਅਰ ਪਲੈਨ (ਸੀਡੀਸੀਪੀ) ਨੇ ਅੱਜ ਦੀ ਤਰੀਕ ਤੱਕ ਇਕ ਮਿਲੀਅਨ ਲੋਕਾਂ ਤੀਕਪਹੁੰਚ ਬਣਾ ਕੇ ਆਪਣਾ ਕੰਮ ਕਰਨਾ ਆਰੰਭ ਕਰ ਦਿੱਤਾ ਹੈ ਅਤੇ 2.7 ਮਿਲੀਅਨ ਹੋਰ ਕੈਨੇਡਾ-ਵਾਸੀ ਇਸ ਪਲੈਨ ਦੇ ਅਧੀਨ ਰਜਿਸਟਰ ਹੋ ਚੁੱਕੇ ਹਨ। ਉਹ ਵੀ ਜਲਦੀ ਹੀ ਇਸ ਵੱਡੀ ਸਹੂਲਤ ਦਾ ਲਾਭ ਉਠਾ ਸਕਣਗੇ।
ਇਸ ਦੇ ਬਾਰੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, “ਚਲੋ,ਅਸੀਂ ਸਾਰੇ ਮਿਲ਼ ਕੇ ਨਿਸ਼ਾਨੇ ਦੀ ਸ਼ਾਨਦਾਰ ਪੂਰਤੀ ਵੱਲ ਵੱਧਦੇ ਕਦਮਾਂ ਨੂੰ ਮਨਾਈਏ। ਸ਼ਬਦ #CDCP ਨੂੰ ਵਰਤ ਕੇ ਫ਼ੈੱਡਰਲ ਸਰਕਾਰ ਦੀ ਦੰਦਾਂ ਦੀ ਸੰਭਾਲ ਸਬੰਧੀ ਇਸ ‘ਸੀਡੀਸੀਪੀ’ ਯੋਜਨਾ ਨੂੰ ਹੋਰ ਵਧੇਰੇ ਲੋਕਾਂ ਨਾਲ ਸਾਂਝੇ ਕਰੀਏ ਅਤੇ ਇਸ ਦਾ ਪ੍ਰਚਾਰ ਤੇ ਪਸਾਰ ਕਰੀਏ।
ਸੀਡੀਸੀਪੀ ਕੈਨੇਡਾ-ਵਾਸੀਆਂ ਲਈ ਦੰਦਾਂ ਦੀ ਸਫ਼ਾਈ ਤੋਂ ਲੈ ਕੇ ਨਾਮੁਰਾਦ ‘ਓਰਲ ਕੈਂਸਰ’ ਤੱਕ ਆਮ ਲੋਕਾਂ ਦੀ ਸਹਾਇਤਾ ਕਰ ਰਹੀ ਹੈ ਅਤੇ ਉਨ੍ਹਾਂ ਲਈ ਔਸਤਨ 750 ਡਾਲਰ ਦੀ ਬੱਚਤ ਕਰ ਰਹੀ ਹੈ। ਇੱਕ ਨਵੰਬਰ ਤੋਂ ਸੀਡੀਸੀਪੀ ਦੰਦਾਂ ਦੀਆਂ ਹੋਰ ਸੇਵਾਵਾਂ ਵਿੱਚ ਵਾਧਾ ਕਰਕੇ ਕੈਨੇਡਾ-ਵਾਸੀਆਂ ਉਹ ਹਰੇਕ ਸੇਵਾ ਦੇ ਰਹੀ ਹੈ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ। ਇਸ ਦੇ ਨਾਲ ਦੰਦਾਂ ਦੇ ਰੋਗੀ ‘ਪਾਰਸ਼ਲ ਡੈਂਚਰ’ ਨੂੰ ਬਦਲਵਾਉਣ ਅਤੇ ‘ਕਰਾਊਨ’ ਲਗਵਾਉਣ ਵਾਲੀਆਂ ਸਹੂਲਤਾਂ ਵੀ ਪ੍ਰਾਪਤ ਕਰ ਸਕਣਗੇ। ਇਸ ਸਬੰਧੀ ਦੰਦਾਂ ਦੇ ਡਾਕਟਰਾਂ ਵੱਲੋਂ ਆਏ ਹਰੇਕ ਕੇਸ ਨੂੰ ਵਿਚਾਰ ਕੇ ਸੀਡੀਸੀਪੀ ਦੀ ਕਵਰੇਜ ਦੇ ਅੰਦਰ ਲਿਆਉਣ ਬਾਰੇ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਸਬੰਧੀ ਸੀਡੀਸੀਪੀ ਦੀ ਕਵਰੇਜ ਅਧੀਨ ਆਉਣ ਵਾਲੀਆਂ ਸੇਵਾਵਾਂ ਦੇ ਕਲੇਮਾਂ ਦੇ ਪੇਪਰਾਂ ਨੂੰ ਪ੍ਰਵਾਨਗੀ ਦੇਣਦੀ ਪ੍ਰਕਿਰਿਆ ਇਸ ਮਹੀਨੇਸ਼ੁਰੂ ਹੋ ਜਾਏਗੀ। ਇਹ ਸੇਵਾਵਾਂ ਦੇਣ ਵਾਲੇ ਬਹੁਤ ਸਾਰੇ ਡੈਂਟਲ ਡਾਕਟਰ ਪਹਿਲਾਂ ਹੀ ਮਈ 2024 ਤੋਂ ਇਹ ਕਲੇਮ ‘ਬਿਜਲਈ ਪ੍ਰਣਾਲੀ’ ਰਾਹੀ (ਇਲੈਕਟਰੌਨੀਕਲੀ) ਭੇਜ ਰਹੇ ਹਨ। ਕੇਵਲ ਪੇਪਰ ਮਾਧਿਅਮ ਰਾਹੀਂ ਕਲੇਮ ਭੇਜਣ ਵਾਲੇ ਡਾਕਟਰ ਵੀ ਹੁਣ ਇਨ੍ਹਾਂ ਸੇਵਾਵਾਂ ਲਈ ਆਪਣੇ ਕਲੇਮ ਭੇਜ ਸਕਣਗੇ। ਇਸ ਯੋਜਨਾ ਦੇ ਹੋਰ ਵਧੇਰੇ ਕੈਨੇਡਾ-ਵਾਸੀਆਂ ਤੱਕ ਪਹੁੰਚ ਲਈ ਇਹ ਕਦਮ ਉਠਾਇਆ ਗਿਆ ਹੈ।
ਇਸ ਪਲੈਨ ਅਧੀਨ ਦੇਸ਼-ਭਰ ਵਿਚ 22,340 ਡਾਕਟਰ ਦੰਦਾਂ ਦੀਆਂ ਇਹ ਸੇਵਾਵਾਂ ਦੇ ਰਹੇ ਹਨ। ਇਸ ਨੂੰ ਇੰਜ ਵੀ ਕਿਹਾ ਸਕਦਾ ਹੈ ਕਿ 89% ਡਾਕਟਰ ਕੈਨੇਡਾ-ਵਾਸੀਆਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਇਹ ਸੇਵਾ ਨਿਭਾ ਰਹੇ ਹਨ ਅਤੇ ਕੈਨੇਡਾ ਵਿਚ ਦੰਦਾਂ ਦੀਆਂ ਸੇਵਾਵਾਂ ਨੂੰ ਬਿਹਤਰ ਬਨਾਉਣ ਸੀਡੀਸੀਪੀ ਰਾਹੀਂ ਆਪਣਾ ਭਰਵਾਂ ਯੋਗਦਾਨ ਪਾ ਰਹੇ ਹਨ।
ਇਸ ਸਬੰਧੀ ਸਲਾਹ-ਮਸ਼ਵਰਾ ਦੇਣ ਵਾਲਿਆਂ ਅਤੇ ਵਰਕਿੰਗ-ਗਰੁੱਪ ਬਣਾ ਕੇ ਕੰਮ ਕਰਨ ਵਾਲਿਆਂ ਦੇ ਸਾਰੇ ਹੀ ਕੈਨੇਡਾ-ਵਾਸੀ ਧੰਨਵਾਦੀ ਹਨ ਜੋ ਕਿ ਆਪਣਾ ਇਹ ਕੰਮ ਬੜੀ ਸੁਹਿਰਦਤਾ ਨਾਲ ਕਰ ਰਹੇ ਹਨ। ‘ਹੈੱਲਥ ਕੈਨੇਡਾ’ ਇਹ ਸੇਵਾਵਾਂ ਦੇਣ ਵਾਲਿਆਂ ਨੂੰ ਅਗਾਊਂ ਪ੍ਰਵਾਨਗੀ ਦੇਣ ਦਾ ਕੰਮ ਬੜੇ ਵਧੀਆ ਤਰੀਕੇ ਨਾਲ ਕਰ ਰਹੀ ਹੈ। ਉਹ ਆਪਣੇ ਇਸ ਕੰਮ ਪ੍ਰਤੀ ਪੂਰੀ ਵਚਨਬੱਧ ਹੈ। ਤਾਂ ਹੀ ਇਹ ਸੇਵਾਵਾਂ ਆਮ ਲੋਕਾਂ ਤੱਕ ਪਹੁੰਚ ਦੀ ਪ੍ਰਕਿਰਿਆ ਬਿਨਾਂ ਕਿਸੇ ਰੋਕ-ਟੋਕ ਦੇ ਬੜੇ ਆਰਾਮ ਨਾਲ ਚੱਲ ਰਹੀ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਿਹਤ ਮੰਤਰੀ ਮਾਰਕ ਹਾਲੈਂਡ ਨੇ ਕਿਹਾ, “ਕੇਵਲ ਛੇ ਮਹੀਨਿਆਂ ਵਿਚ ਹੀ ਇੱਕ ਮਿਲੀਅਨ ਲੋਕਾਂ ਨੇ ਸੀਡੀਸੀਪੀ ਅਧੀਨ ਇਹ ਸੇਵਾਵਾਂ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਭਾਵ ਹੈ ਕਿ ਆਪਣੇ ਜੀਵਨ ਨੂੰ ਬਿਹਤਰ ਢੰਗ ਨਾਲ ਜਿਊਣ ਦੇ ਕਾਬਲਹੋ ਗਏ ਹਨ। 89% ਡਾਕਟਰ ਪਹਿਲਾਂ ਹੀ ਸੀਡੀਸੀਪੀ ਰਾਹੀਂ ਦੰਦਾਂ ਦੀਆਂ ਇਹ ਸੇਵਾਵਾਂ ਦੇ ਰਹੇ ਹਨ ਅਤੇ ਹੁਣ ਪੇਪਰ ਮਾਧਿਅਮ ਰਾਹੀਂ ਕਲੇਮ ਲੈਣ ਵਾਲੇ ਡਾਕਟਰ ਵੀ ਉਨ੍ਹਾਂ ਦੇ ਵਿੱਚ ਸ਼ਾਮਲ ਹੋ ਕੇ ਇਨ੍ਹਾਂ ਸੇਵਾਵਾਂ ਵਿੱਚ ਹੋਰ ਵਾਧਾ ਕਰਨਗੇ।“
ਮਨਿਸਰਟ ਆਫ਼ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਓਰਮੈਂਟ ਐਂਡ ਕਿਊਬਿਕਜੀਨ-ਵੇਅ ਡੁਕਲੋਸ ਦਾ ਇਸ ਦੇ ਬਾਰੇ ਕਹਿਣਾ ਸੀ ਕਿ ਅਸੀਂ ਸੀਡੀਸੀਪੀ ਦੇ ਧੰਨਵਾਦੀ ਹਾਂ ਕਿ ਇਸ ਨਾਲ ਇੱਕ ਮਿਲੀਅਨ ਲੋਕ ਦੰਦਾਂ ਦੇ ਡਾਕਟਰਾਂ ਕੋਲ ਜਾਣ ਅਤੇ ਆਪਣੇ ਦੰਦਾਂ ਦੀ ਸਹੀ ਸੰਭਾਲ ਕਰਨ ਦੇ ਸਮਰੱਥ ਹੋ ਗਏ ਹਨ। ਇਹ ਸ਼ੁਰੂਆਤੀ ਦੌਰ ਹੈ ਜੋ ਕੈਨੇਡਾ-ਵਾਸੀਆਂ ਦੇ ਜੀਵਨ ਵਿਚ ਤਬਦੀਲੀ ਲਿਆ ਰਿਹਾ ਹੈ। ਕਿਊਬਿਕ ਅਤੇ ਸਮੁੱਚੇ ਕੈਨੇਡਾ ਵਿੱਚ ਕੈਨੇਡੀਅਨਾਂ ਨੂੰ ਹੁਣ ਦੰਦਾਂ ਦੇ ਡਾਕਟਰਾਂ ਕੋਲ ਜਾਣ ਅਤੇ ਬਿੱਲਾਂ ਦੇ ਬਾਰੇ ਸੋਚਣਾ ਨਹੀਂ ਪਵੇਗਾ। ਅਸੀਂ ਆਪਣੇ ਇਸ ਨਿਸ਼ਾਨੇ ਦੀ ਸਫ਼ਲਤਾਨੂੰ ਮਨਾ ਸਕਦੇ ਹਾਂ ਅਤੇ ਹੋਰ ਕੈਨੇਡਾ-ਵਾਸੀਆਂ ਦੇ ਦੰਦਾਂ ‘ਤੇ ਵਧੇਰੇ ਚਮਕ ਲਿਆ ਸਕਦੇ ਹਾਂ।