Welcome to Canadian Punjabi Post
Follow us on

26

December 2024
ਬ੍ਰੈਕਿੰਗ ਖ਼ਬਰਾਂ :
ਯੂਨੀਵਰਸਿਟੀ `ਚ ਇਕੱਠੇ ਮਾਂ-ਬੇਟੀ ਦੀ ਜੋੜੀ ਕਰ ਰਹੀ ਪੜ੍ਹਾਈ, ਮਾਂ ਕਰ ਰਹੀ ਮਾਸਟਰ ਆਫ ਐਜੂਕੇਸ਼ਨ ਤੇ ਬੇਟੀ ਮਨੋਵਿਗਿਆਨ ਦੀ ਵਿਦਿਆਰਥਣਨਾਰਥ ਯਾਰਕ ਡਰਾਈਵਵੇ `ਚ ਮ੍ਰਿਤ ਮਿਲੇ ਸੀਨੀਅਰ ਨਾਗਰਿਕ ਦੇ ਕਤਲ ਦਾ ਮੁਲਜ਼ਮ ਗ੍ਰਿਫ਼ਤਾਰਟੋਰਾਂਟੋ ਸ਼ਹਿਰ `ਚ ਇੱਕ ਵਿਅਕਤੀ `ਤੇ ਚਾਕੂ ਨਾਲ ਹਮਲਾ, ਮੁਲਜ਼ਮ ਕਾਬੂ ਸਕਾਰਬਰੋ `ਚ ਘਰ `ਚ ਲੱਗੀ ਅੱਗ, ਇੱਕ ਬਜ਼ੁਰਗ ਵਿਅਕਤੀ ਦੀ ਮੌਤ, ਔਰਤ ਹਸਪਤਾਲ `ਚ ਦਾਖਲਹਾਈਵੇ 417 `ਤੇ ਓਵਰਪਾਸ ਦੇ ਹੇਠਾਂ ਫਸਿਆ ਵਾਹਨ, ਓਪੀਪੀ ਅਤੇ ਓਟਵਾ ਦੇ ਫਾਇਰਫਾਈਟਰਾਂ ਦੀ ਮੱਦਦ ਨਾਲੇ ਵਾਹਨ ਕੱਢਿਆਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟਪੰਜਾਬ ਸਰਕਾਰ ਸੂਬੇ ਦੇ ਛੇ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਜਲਦੀ ਸ਼ੁਰੂ ਕਰੇਗੀ ਇਨਡੋਰ ਸੇਵਾਵਾਂ
 
ਅੰਤਰਰਾਸ਼ਟਰੀ

ਪਾਕਿ ਪੰਜਾਬ ਦੀ ਮੰਤਰੀ ਦਾ ਭਾਰਤ 'ਤੇ ਦੋਸ਼: ਅੰਮ੍ਰਿਤਸਰ-ਦਿੱਲੀ ਹਵਾਵਾਂ ਕਾਰਨ ਲਾਹੌਰ 'ਚ ਪ੍ਰਦੂਸ਼ਣ

November 04, 2024 07:22 AM

ਨਵੀਂ ਦਿੱਲੀ, 4 ਅਕਤੂਬਰ (ਪੋਸਟ ਬਿਊਰੋ): ਹਵਾ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ, ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਲਾਹੌਰ ਵਿੱਚ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਸਕੂਲ ਬੰਦ ਕਰ ਦਿੱਤੇ ਗਏ ਹਨ। ਇਨਾ ਹੀ ਨਹੀਂ ਪਾਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖੇਗੀ, ਤਾਂ ਜੋ ਡਿਪਲੋਮੈਟਿਕ ਚੈਨਲਾਂ ਦੀ ਵਰਤੋਂ ਕਰਕੇ ਭਾਰਤ 'ਤੇ ਦਬਾਅ ਬਣਾਇਆ ਜਾ ਸਕੇ। ਪੰਜਾਬ ਸੂਬੇ ਦੀ ਮੰਤਰੀ ਮਰੀਅਮ ਔਰੰਗਜ਼ੇਬ ਨੇ ਲਾਹੌਰ ਦੇ ਹਾਲਾਤ ਲਈ ਇਕ ਵਾਰ ਫਿਰ ਭਾਰਤ ਨੂੰ ਜਿ਼ੰਮੇਵਾਰ ਠਹਿਰਾਇਆ ਹੈ।
ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਅੱਜ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 1000 ਤੋਂ ਵੱਧ ਪਹੁੰਚ ਗਿਆ ਹੈ ਅਤੇ ਹਵਾ ਦੀ ਦਿਸ਼ਾ ਇਸ ਵੇਲੇ ਅੰਮ੍ਰਿਤਸਰ-ਚੰਡੀਗੜ੍ਹ ਤੋਂ ਲਾਹੌਰ ਵੱਲ ਹੈ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਆਉਣ ਵਾਲੀਆਂ ਪੂਰਬੀ ਹਵਾਵਾਂ ਦੀ ਰਫ਼ਤਾਰ ਤੇਜ਼ ਹੈ, ਜਿਸ ਕਾਰਨ ਲਾਹੌਰ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ। ਇਸ ਦਾ ਏਕਿਊਆਈ ਫਿਰ 1173 'ਤੇ ਪਹੁੰਚ ਗਿਆ ਹੈ। ਜੇਕਰ ਹਵਾ ਦੀ ਦਿਸ਼ਾ ਪਾਕਿਸਤਾਨ ਤੋਂ ਭਾਰਤ ਵੱਲ ਹੈ ਤਾਂ ਵੀ 500 ਦੇ ਨੇੜੇ ਪਹੁੰਚ ਰਿਹਾ ਹੈ।
ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਇਆ ਇਹ ਪ੍ਰਦੂਸ਼ਣ ਲਾਹੌਰ ਦੇ ਮਾਹੌਲ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਅਤੇ ਲਾਹੌਰ ਦੀ ਹਵਾ ਦੀ ਗੁਣਵੱਤਾ ਦਾ ਪੱਧਰ ਸਾਲ ਦੇ 365 ਦਿਨਾਂ ਵਿੱਚੋਂ 220 ਦਿਨ ਨੈਗੇਟਿਵ ਰਹਿੰਦਾ ਹੈ। ਅਗਲੇ ਇਕ ਹਫਤੇ ਤੱਕ ਹਵਾ ਦਾ ਰੁਖ ਲਾਹੌਰ ਵੱਲ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਪ੍ਰਦੂਸ਼ਣ ਹੋਰ ਵਧ ਸਕਦਾ ਹੈ।
ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪੰਜਾਬ ਸਰਕਾਰ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਲਾਹੌਰ ਦੀ ਸਥਿਤੀ ਬਾਰੇ ਜਾਣਕਾਰੀ ਦੇਵੇਗੀ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਨੂੰ ਵੀ ਆਪਣੇ ਕੂਟਨੀਤਕ ਚੈਨਲਾਂ ਦੀ ਵਰਤੋਂ ਕਰਨ ਲਈ ਕਿਹਾ ਜਾਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਨੇ ਅਫਗਾਨਿਸਤਾਨ 'ਚ ਕੀਤਾ ਹਵਾਈ ਹਮਲਾ, 46 ਮੌਤਾਂ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਮੌਤ ਦੀ ਸਜ਼ਾ ਜਾਰੀ ਰਹੇਗੀ : ਟਰੰਪ ਬੰਗਲਾਦੇਸ਼ ਨੇ ਪਾਕਿਸਤਾਨ ਦੀ ਫੌਜ ਨੂੰ ਟ੍ਰੇਨਿੰਗ ਲਈ ਬੁਲਾਇਆ, 53 ਸਾਲ ਬਾਅਦ ਢਾਕਾ ਜਾਣਗੇ ਪਾਕਿ ਫੌਜੀ ਅਜ਼ਰਬੈਜਾਨ ਤੋਂ ਰੂਸ ਜਾ ਰਿਹਾ ਜਹਾਜ਼ ਕਜ਼ਾਕਿਸਤਾਨ 'ਚ ਹੋਇਆ ਹਾਦਸਾਗ੍ਰਸਤ, 39 ਲੋਕਾਂ ਦੀ ਮੌਤ ਦਾ ਖਦਸ਼ਾ ਡੈਨਮਾਰਕ ਦੇ ਗ੍ਰੀਨਲੈਂਡ 'ਤੇ ਕੰਟਰੋਲ ਕਰਨਾ ਚਾਹੁੰਦੇ ਹਨ ਟਰੰਪ, ਕਿਹਾ- ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਅਮਰੀਕਾ 'ਚ ਸਮਲਿੰਗੀ ਜੋੜੇ ਨੂੰ 100 ਸਾਲ ਦੀ ਕੈਦ, ਗੋਦ ਲਏ ਬੱਚਿਆਂ ਦਾ 2 ਸਾਲ ਤੱਕ ਕੀਤਾ ਜਿਨਸੀ ਸ਼ੋਸ਼ਣ ਚੀਨ ਅਗਲੇ ਦੋ ਸਾਲਾਂ `ਚ ਪਾਕਿਸਤਾਨ ਨੂੰ 40 ਜੇ-35 ਲੜਾਕੂ ਜਹਾਜ਼ ਵੇਚੇਗਾ ਅਸੀਂ ਹਮਾਸ ਦੇ ਮੁਖੀ ਹਨਿਯੇਹ ਨੂੰ ਮਾਰਿਆ : ਇਜ਼ਰਾਈਲ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਬੁਖਾਰ ਕਾਰਨ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਤੁਰਕੀ 'ਚ ਹੈਲੀਕਾਪਟਰ ਟੇਕ ਆਫ ਕਰਦੇ ਸਮੇਂ ਹਸਪਤਾਲ ਨਾਲ ਟਕਰਾਇਆ, ਦੋ ਪਾਇਲਟਾਂ ਸਮੇਤ 4 ਲੋਕਾਂ ਦੀ ਮੌਤ