Welcome to Canadian Punjabi Post
Follow us on

14

January 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਪਾਕਿਸਤਾਨ 'ਚ ਇਮਰਾਨ ਖਾਨ ਦੀ ਰਿਹਾਈ ਲਈ ਸੜਕਾਂ 'ਤੇ ਉਤਰੇ ਹਜ਼ਾਰਾਂ ਸਮਰਥਕ, 2 ਹਫਤਿਆਂ ਦਾ ਦਿੱਤਾ ਅਲਟੀਮੇਟਮ

September 09, 2024 08:24 AM

ਇਸਲਾਮਾਬਾਦ, 9 ਸਤੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਨੂੰ ਲੈ ਕੇ ਐਤਵਾਰ ਦੇਰ ਰਾਤ ਭਾਰੀ ਹੰਗਾਮਾ ਹੋਇਆ। ਇਮਰਾਨ ਦੀ ਪਾਰਟੀ ਪੀਟੀਆਈ ਦੇ ਹਜ਼ਾਰਾਂ ਵਰਕਰਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਹ ਸਾਰੇ ਰਾਜਧਾਨੀ ਇਸਲਾਮਾਬਾਦ ਦੇ ਕੈਟਲ ਗਰਾਊਂਡ 'ਚ ਮੀਟਿੰਗ ਲਈ ਜਾ ਰਹੇ ਸਨ। ਪਰ ਪੁਲਿਸ ਨੇ ਐੱਨਓਸੀ ਨਾ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਸ਼ਹਿਰ ਦੇ ਐਂਟਰੀ ਗੇਟਾਂ ’ਤੇ ਹੀ ਰੋਕ ਲਿਆ ਸੀ।
ਇਸਲਾਮਾਬਾਦ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਗੁੱਸੇ 'ਚ ਆਏ ਵਰਕਰਾਂ ਨੇ ਪੁਲਸ 'ਤੇ ਪਥਰਾਅ ਕੀਤਾ। ਇਸਲਾਮਾਬਾਦ ਦੇ ਏਐੱਸਪੀ ਸ਼ੋਏਬ ਖਾਨ ਸਮੇਤ ਦੋ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਜਵਾਬ ਵਿੱਚ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਮਰਾਨ ਸਮਰਥਕਾਂ ਨੇ ਕਈ ਥਾਵਾਂ 'ਤੇ ਬੈਰੀਕੇਡ ਉਖਾੜ ਦਿੱਤੇ।
ਇਸ ਦੌਰਾਨ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ। ਪਰ ਸਥਿਤੀ ਕਾਬੂ ਹੇਠ ਨਹੀਂ ਆਈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਦੇਰ ਸ਼ਾਮ ਇਸਲਾਮਾਬਾਦ ਵਿੱਚ ਰੈਲੀ ਦੀ ਇਜਾਜ਼ਤ ਦੇ ਦਿੱਤੀ। ਰੈਲੀ 'ਚ ਸ਼ਾਹਬਾਜ਼ ਸਰਕਾਰ ਨੂੰ ਇਮਰਾਨ ਖਾਨ ਨੂੰ ਰਿਹਾਅ ਕਰਨ ਲਈ 2 ਹਫਤਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਨੇ ਕਿਹਾ ਕਿ ਜੇਕਰ ਇਮਰਾਨ ਨੂੰ 2 ਹਫਤਿਆਂ ਦੇ ਅੰਦਰ ਰਿਹਾਅ ਨਾ ਕੀਤਾ ਗਿਆ ਤਾਂ ਅਸੀਂ ਖੁਦ ਉਨ੍ਹਾਂ ਨੂੰ ਰਿਹਾਅ ਕਰਵਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਉਹ ਇਸ ਦੀ ਅਗਵਾਈ ਕਰਨਗੇ ਅਤੇ ਪਹਿਲੀ ਗੋਲੀ ਖਾਣਗੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੀਨ ਕਦੇ ਵੀ ਅਮਰੀਕਾ ਨੂੰ ਪਛਾੜ ਨਹੀਂ ਸਕੇਗਾ : ਬਾਇਡਨ ਦੱਖਣੀ ਅਫ਼ਰੀਕਾ ਵਿੱਚ ਇੱਕ ਖਾਣ ਵਿੱਚ 100 ਮਜ਼ਦੂਰਾਂ ਦੀ ਮੌਤ, ਭੁੱਖ ਅਤੇ ਪਿਆਸ ਕਾਰਨ ਮੌਤ ਮਿਸ਼ੇਲ ਓਬਾਮਾ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਨਹੀਂ ਹੋਣਗੇ ਸ਼ਾਮਿਲ ਕੈਲਿਫੋਰਨੀਆ ਵਿਚ ਲੱਗੀ ਅੱਗ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤ ਨਾਈਜੀਰੀਆ ਵਿੱਚ ਗਲਤੀ ਨਾਲ ਹੋਏ ਹਵਾਈ ਹਮਲਾ ਵਿਚ 16 ਦੀ ਮੌਤ ਜ਼ੇਲੇਂਸਕੀ ਨੇ ਕੀਤੀ ਉੱਤਰੀ ਕੋਰੀਆਈ ਸੈਨਿਕਾਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼, ਬਦਲੇ `ਚ ਯੂਕਰੇਨੀ ਸੈਨਿਕਾਂ ਦੀ ਵਾਪਸੀ ਦੀ ਮੰਗ ਮਲਾਲਾ ਨੇ ਅਫਗਾਨ ਤਾਲਿਬਾਨ ਵਿਰੁੱਧ ਕਾਰਵਾਈ ਦੀ ਕੀਤੀ ਅਪੀਲ ਮੁਸਲਿਮ ਨੇਤਾਵਾਂ ਨੂੰ ਕਿਹਾ- ਆਪਣੀ ਸ਼ਕਤੀ ਦੀ ਵਰਤੋਂ ਕਰੋ ਚੀਨ 'ਚ 'ਤੇ 7.1 ਤੀਬਰਤਾ ਨਾਲ ਭੂਚਾਲ ਕਾਰਨ 53 ਮੌਤਾਂ, ਨੇਪਾਲ-ਭੂਟਾਨ ਸਮੇਤ ਸਿੱਕਮ ਅਤੇ ਉਤਰਾਖੰਡ 'ਚ ਵੀ ਅਸਰ ਕੈਨੇਡਾ ਦੀ ਅਮਰੀਕਾ 'ਚ ਸ਼ਾਮਿਲ ਹੋਣ ਦੀ ਪੇਸ਼ਕਸ਼ ਟਰੰਪ ਨੇ ਫਿਰ ਦੁਹਰਾਈ, ਕਿਹਾ- ਅਮਰੀਕਾ ਹੁਣ ਹੋਰ ਸਬਸਿਡੀ ਨਹੀਂ ਦੇ ਸਕਦਾ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਜਿੱਤ `ਤੇ ਲੱਗੀ ਮੋਹਰ, ਕਮਲਾ ਹੈਰਿਸ ਨੇ ਜਿੱਤ ਦਾ ਕੀਤਾ ਐਲਾਨ