ਵਾਸਿ਼ੰਗਟਨ, 8 ਸਤੰਬਰ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿੱਚ 532 ਦਿਨਾਂ ਦੀ ਛੁੱਟੀ ਲਈ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ 81 ਸਾਲਾ ਬਾਇਡਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ 1326 ਦਿਨ ਹੋ ਗਏ ਹਨ। ਬਾਇਡਨ ਨੇ ਇਨ੍ਹਾਂ ਦਿਨਾਂ 'ਚੋਂ 40 ਫੀਸਦੀ ਛੁੱਟੀ ਲੈ ਲਈ ਹੈ, ਜਦਕਿ ਉਨ੍ਹਾਂ ਨੇ ਸਿਰਫ 794 ਦਿਨ ਕੰਮ ਕੀਤਾ ਹੈ।
ਰਿਪੋਰਟ ਮੁਤਾਬਕ ਬਾਇਡਨ ਹਰ 10 ਦਿਨਾਂ 'ਚੋਂ 4 ਛੁੱਟੀਆਂ ਲੈ ਰਹੇ ਹਨ। ਅਮਰੀਕਾ ਵਿੱਚ ਕਿਸੇ ਵੀ ਵਿਅਕਤੀ ਨੂੰ ਹਰ ਸਾਲ ਔਸਤਨ 11 ਦਿਨ ਦੀ ਛੁੱਟੀ ਮਿਲਦੀ ਹੈ। ਬਾਇਡਨ ਜਿੰਨੀਆਂ 4 ਸਾਲਾਂ ਦੀਆਂ ਛੁੱਟੀਆਂ ਲੈਣ ਲਈ ਇੱਕ ਆਮ ਅਮਰੀਕੀ ਵਿਅਕਤੀ ਨੂੰ 48 ਸਾਲ ਲੱਗ ਜਾਣਗੇ।
ਇਹ ਅਮਰੀਕੀ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਦੁਆਰਾ ਲਈਆਂ ਗਈਆਂ ਸਭ ਤੋਂ ਵੱਧ ਛੁੱਟੀਆਂ ਹਨ। ਇਸ ਤੋਂ ਪਹਿਲਾਂ, ਆਪਣੇ ਕਾਰਜਕਾਲ ਦੌਰਾਨ, ਟਰੰਪ ਨੇ 1461 ਵਿੱਚੋਂ 26% ਯਾਨੀ 381 ਦਿਨਾਂ ਦੀ ਛੁੱਟੀ ਲਈ ਸੀ। ਜਦੋਂਕਿ ਬਰਾਕ ਓਬਾਮਾ ਅਤੇ ਰੋਨਾਲਡ ਰੀਗਨ ਆਪਣੇ ਕੁੱਲ ਕਾਰਜਕਾਲ ਦੇ 11% ਦਿਨਾਂ ਦੀ ਹੀ ਛੁੱਟੀ 'ਤੇ ਸਨ। ਜਿਮੀ ਕਾਰਟਰ ਨੇ ਰਾਸ਼ਟਰਪਤੀ ਵਜੋਂ ਸਿਰਫ਼ 79 ਦਿਨਾਂ ਦੀ ਛੁੱਟੀ ਲਈ ਸੀ।