Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ

August 27, 2024 02:34 AM

ਓਟਵਾ, 27 ਅਗਸਤ (ਪੋਸਟ ਬਿਊਰੋ): ਇੰਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਫੈਡਰਲ ਸਰਕਾਰ ਕੈਨੇਡਾ ਵਿੱਚ ਸਥਾਈ ਨਿਵਾਸੀ ਪੱਧਰਾਂ ਦਾ ਮੁੜਮੁਲਾਂਕਣ ਕਰਨ ਲਈ ਕਈ ਵਿਕਲਪਾਂ `ਤੇ ਵਿਚਾਰ ਕਰ ਰਹੀ ਹੈ ਅਤੇ ਕਿਹਾ ਕਿ ਆਉਣ ਵਾਲੇ ਕੋਈ ਵੀ ਬਦਲਾਅ ਕਾਸਮੈਟਿਕ ਨਹੀਂ ਸਗੋਂ ਮਹੱਤਵਪੂਰਨ ਹੋਣਗੇ।
ਮਿਲਰ ਨੇ ਸੋਮਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਕਿ ਹੁਣ ਉਨ੍ਹਾਂ `ਤੇ ਵਿਚਾਰ ਕਰਨ ਅਤੇ ਪ੍ਰਧਾਨ ਮੰਤਰੀ ਅਤੇ ਹੋਰ ਕੈਬਨਿਟ ਮੰਤਰੀਆਂ ਲਈ ਅਸਲੀ ਵਿਕਲਪ ਰੱਖਣ ਦਾ ਸਮਾਂ ਆ ਗਿਆ ਹੈ, ਨਾ ਕਿ ਸਿਰਫ਼ ਜਨਮਤ ਨਾਲ ਨਿਪਟਨ ਲਈ ਕਾਸਮੈਟਿਕ ਬਦਲਾਅ ਸਗੋਂ ਅਸਲੀ ਮਹੱਤਵਪੂਰਣ ਬਦਲਾਅ ਲਈ। ਮਿਲਰ ਨੇ ਮੰਗਲਵਾਰ ਤੱਕ ਹੈਲੀਫੈਕਸ ਵਿੱਚ ਚੱਲ ਰਹੇ ਲਿਬਰਲ ਕੈਬਨਿਟ ਰਿਟਰੀਟ ਵਿੱਚ ਭਾਗ ਲੈਣ ਦੌਰਾਨ ਇਹ ਟਿੱਪਣੀ ਕੀਤੀ।
ਹਾਲਾਂਕਿ ਕਈ ਕੈਨੇਡੀਅਨ housing and affordability ਸਬੰਧੀ ਚਿੰਤਾਵਾਂ ਦਾ ਸਾਮਣਾ ਕਰ ਰਹੇ ਹਨ, ਇਸ ਲਈ ਫੈਡਰਲ ਸਰਕਾਰ `ਤੇ ਕੈਨੇਡਾ ਆਉਣ ਵਾਲੇ ਅਸਥਾਈ ਅਤੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਸੰਬੋਧਿਤ ਕਰਨ ਲਈ ਲਗਾਤਾਰ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੋਮਵਾਰ ਨੂੰ ਫੈਡਰਲ ਸਰਕਾਰ ਨੇ ਹਾਲ ਦੇ ਸਾਲਾਂ ਵਿੱਚ ਕੋਵਿਡ ਤੋਂ ਬਾਅਦ ਲੇਬਰ ਦੀ ਕਮੀ ਨੂੰ ਦੂਰ ਕਰਨ ਲਈ ਅਸਥਾਈ ਵਿਦੇਸ਼ੀ ਮਜ਼ਦੂਰਾਂ ਦੀ ਘੱਟ ਤਨਖਾਹ ਵਾਲੀ ਧਾਰਾ ਨੂੰ ਘੱਟ ਕਰਨ ਲਈ ਸਖ਼ਤ ਨਿਯਮਾਂ ਦਾ ਐਲਾਨ ਕੀਤਾ। ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਸੰਕੇਤ ਦਿੱਤਾ ਕਿ ਸਥਾਈ ਨਿਵਾਸੀਆਂ ਲਈ ਹੋਰ ਜਿ਼ਆਦਾ ਇੰਮੀਗਰੇਸ਼ਨ ਤਬਦੀਲੀਆਂ ਕੀਤੀਆਂ ਜਾਣਗੀਆਂ। ਸਥਾਈ ਨਿਵਾਸੀਆਂ ਦੇ ਪੱਧਰ ਵਿੱਚ ਸੰਭਾਵੀ ਕਮੀ ਟਰੂਡੋ ਸਰਕਾਰ ਲਈ ਇੱਕ ਪ੍ਰਮੁੱਖ ਨੀਤੀਗਤ ਉਲਟਫੇਰ ਦਾ ਸੰਕੇਤ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਟਰੂਡੋ ਨੇ ਸੋਮਵਾਰ ਨੂੰ ਹੈਲੀਫੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਲਈ ਵੱਖ-ਵੱਖ ਧਾਰਾਵਾਂ `ਤੇ ਵਿਚਾਰ ਕਰ ਰਹੇ ਹਾਂ। ਜਿਵੇਂ-ਜਿਵੇਂ ਅਸੀਂ ਅੱਗੇ ਵਧਾਂਗੇ ਕਨਾਡਾ ਇੱਕ ਅਜਿਹਾ ਸਥਾਨ ਬਣਾ ਰਹੇਗਾ ਜੋ ਇੰਮੀਗਰੇਸ਼ਨ ਲਈ ਆਪਣੇ ਸਮਰਥਨ ਵਿੱਚ ਸਕਾਰਾਤਮਕ ਰਹੇਗਾ ਅਤੇ ਜਿਸ ਤਰ੍ਹਾਂ ਅਸੀਂ ਇੰਟੀਗ੍ਰੇਟ ਹੁੰਦੇ ਹਾਂ ਅਤੇ ਇਹ ਯਕੀਨੀ ਕਰਦੇ ਹਾਂ ਕਿ ਕੈਨੇਡਾ ਆਉਣ ਵਾਲੇ ਹਰ ਇੱਕ ਵਿਅਕਤੀ ਲਈ ਸਫਲਤਾ ਦੇ ਰਾਹ ਉਪਲੱਬਧ ਹੋਣ, ਉਸ ਵਿੱਚ ਵੀ ਅਸੀਂ ਜਿ਼ੰਮੇਵਾਰ ਬਣੇ ਰਹਾਂਗੇ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ ਐਡਮੈਂਟਨ ਦੇ ਜੋੜੇ ਦੇ ਘਰ ਲਿਆ ਚਾਰ ਬੱਚਿਆਂ ਨੇ ਜਨਮ, ਘਰ `ਚ ਲੱਗੀ ਰੌਕਣ