Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਐਡਮੈਂਟਨ ਦੇ ਜੋੜੇ ਦੇ ਘਰ ਲਿਆ ਚਾਰ ਬੱਚਿਆਂ ਨੇ ਜਨਮ, ਘਰ `ਚ ਲੱਗੀ ਰੌਕਣ

August 26, 2024 07:00 AM

ਐਡਮੈਂਟਨ, 26 ਅਗਸਤ (ਪੋਸਟ ਬਿਊਰੋ): ਜਦੋਂ ਤਾਰਾ ਅਤੇ ਟਾਮੀ ਵਾਟਸਨ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਚਾਰ ਬੱਚੇ ਹੋਣ ਵਾਲੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਤਾਰਾ ਵਾਟਸਨ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਅਲੱੱਗ ਕਿਸਮ ਦਾ ਪਲ ਸੀ। ਸਾਨੂੰ ਅੱਠ ਹਫ਼ਤੇ ਦੇ ਆਸਪਾਸ ਆਪਣੇ ਪਹਿਲੇ ਅਲਟਰਾਸਾਉਂਡ ਵਿੱਚ ਪਤਾ ਚੱਲਿਆ।
ਜਦੋਂ ਅਸੀਂ ਅਲਟਰਾਸਾਊਂਡ ਕਰਵਾਇਆ ਤਾਂ ਸਾਨੂੰ ਲੱਗਾ ਕਿ ਇਹ ਇੱਕ ਬੱਚਾ ਹੈ, ਸ਼ਾਇਦ ਦੋ। ਕਦੇ ਵੀ ਚਾਰ ਦੀ ਉਮੀਦ ਨਹੀਂ ਕੀਤੀ ਸੀ।
ਥਿਓਡੋਰ, ਸਿਡਨੀ, ਕੋਨਾ ਅਤੇ ਮੈਕਸਵੇਲ ਵਾਟਸਨ ਦਾ ਜਨਮ 8 ਜੁਲਾਈ ਨੂੰ ਹੋਇਆ।

  
ਪਰਿਵਾਰ ਨੇ ਇੰਸਟਾਗਰਾਮ emmylous.quad.squad `ਤੇ ਜਾਣਕਾਰੀ ਦਿੱਤੀ ਹੈ, ਜਿਸਦਾ ਨਾਮ ਜੋੜੇ ਦੀ ਦੋ ਸਾਲਾ ਬੇਟੀ ਏਮੀ ਲੂ ਦੇ ਨਾਮ `ਤੇ ਰੱਖਿਆ ਗਿਆ ਹੈ।
ਤਾਰਾ ਵਾਟਸਨ ਨੇ ਕਿਹਾ ਕਿ ਅਸੀ ਵਾਰ-ਵਾਰ ਚਾਰ ਘੰਟੇ ਦੇ ਚੱਕਰ ਵਿੱਚ ਜੀਅ ਰਹੇ ਹਾਂ। ਅਸੀਂ ਡਾਇਪਰ ਬਦਲਣ ਤੋਂ ਸ਼ੁਰੂ ਕਰਦੇ ਹਾਂ, ਫਿਰ ਦੁੱਧ ਪਿਲਾਉਂਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇੱਕ ਦਿਨ ਵਿੱਚ ਘੱਟ ਤੋਂ ਘੱਟ 50 ਡਾਇਪਰ ਬਦਲਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਬਹੁਤ ਡਰ ਲੱਗ ਰਿਹਾ ਸੀ ਪਰ ਤੰਦਰੁਸਤ ਬੱਚੇ ਪੈਦਾ ਹੋਏ। ਟਾਮੀ ਵਾਟਸਨ, ਜੋ ਫਾਇਰਕਰਮੀ ਦੇ ਰੂਪ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕੰਮ `ਤੇ ਜਾਣ ਤੋਂ ਪਹਿਲਾਂ ਪਰਿਵਾਰ ਲਈ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ