ਟੋਕੀਓ, 8 ਅਗਸਤ (ਪੋਸਟ ਬਿਊਰੋ): ਜਾਪਾਨ 'ਚ ਵੀਰਵਾਰ ਨੂੰ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭੂਚਾਲ ਦਾ ਕੇਂਦਰ ਜਾਪਾਨ ਦੇ ਕਿਊਸ਼ੂ ਟਾਪੂ 'ਚ ਜ਼ਮੀਨ ਤੋਂ ਕਰੀਬ 8.8 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਮਿਆਜ਼ਾਕੀ, ਕੋਚੀ, ਓਇਟਾ, ਕਾਗੋਸ਼ੀਮਾ ਅਤੇ ਇਹੀਮੇ ਸ਼ਹਿਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ 1 ਜਨਵਰੀ ਨੂੰ ਜਾਪਾਨ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ 'ਚ 318 ਲੋਕਾਂ ਦੀ ਮੌਤ ਹੋ ਗਈ ਅਤੇ 1300 ਲੋਕ ਜ਼ਖਮੀ ਹੋ ਗਏ। ਭੂਚਾਲ ਕਾਰਨ ਇਸ਼ੀਕਾਵਾ 'ਚ ਕਈ ਥਾਵਾਂ 'ਤੇ ਅੱਗ ਲੱਗ ਗਈ। ਇਸ ਕਾਰਨ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਸਨ।