Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਯੂਕਰੇਨ ਦੀ ਸਮੇਂ ਸਿਰ ਮਦਦ ਨਾ ਕਰ ਸਕਣ ਕਾਰਨ ਕੈਨੇਡਾ ਪਰੇਸ਼ਾਨ : ਬਲੇਅਰ

February 25, 2024 10:39 PM

ਓਟਵਾ, 25 ਫਰਵਰੀ (ਪੋਸਟ ਬਿਊਰੋ) : ਰੱਖਿਆ ਮੰਤਰੀ ਬਿੱਲ ਬਲੇਅਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਯੁਕਰੇਨੀ ਸਰਕਾਰ ਤੋਂ ਇਹ ਪੁੱਛਿਆ ਗਿਆ ਹੈ ਕਿ ਕੈਨੇਡੀਅਨ ਏਅਰ ਡਿਫੈਂਸ ਸਿਸਟਮ ਸਬੰਧੀ ਡੋਨੇਸ਼ਨ ਵਿੱਚ ਅਣਮਿੱਥੇ ਸਮੇਂ ਲਈ ਹੋ ਰਹੀ ਦੇਰ ਦੇ ਚੱਲਦਿਆਂ ਉਹ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹਨ।
ਪੋਲਿਸ਼ ਮਿਲਟਰੀ ਟਰੇਨਿੰਗ ਸੈਂਟਰ ਉੱਤੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲੇਅਰ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਹ ਗੱਲ ਆਖੀ। ਇਸ ਮਿਲਟਰੀ ਟਿਕਾਣੇ ਉੱਤੇ ਕੈਨੇਡੀਅਨ ਹਥਿਆਰਬੰਦ ਸੈਨਾਵਾਂ ਯੁਕਰੇਨੀ ਮਿਲਟਰੀ ਕਰਮਚਾਰੀਆਂ ਨੂੰ ਟਰੇਨਿੰਗ ਦੇ ਰਹੀਆਂ ਹਨ।ਪੱਤਰਕਾਰਾਂ ਵੱਲੋਂ ਰੱਖਿਆ ਮੰਤਰੀ ਤੋਂ ਇਹ ਪੁੱਛਿਆ ਗਿਆ ਸੀ ਕਿ ਕੈਨੇਡਾ ਨੇ ਇੱਕ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਏਅਰ ਡਿਫੈਂਸ ਸਿਸਟਮ ਯੂਕਰੇਨ ਨੂੰ ਡਲਿਵਰ ਕਰਨ ਦਾ ਤਹੱਈਆ ਪ੍ਰਗਟਾਇਆ ਸੀ ਪਰ ਇਸ ਪਾਸੇ ਕੋਈ ਹਿੱਲਜੁਲ ਨਹੀਂ ਹੋ ਰਹੀ।
ਇਸ ਦੇ ਜਵਾਬ ਵਿੱਚ ਬਲੇਅਰ ਨੇ ਆਖਿਆ ਕਿ ਕੈਨੇਡਾ ਅਜੇ ਵੀ ਇਸ ਡੋਨੇਸ਼ਨ ਲਈ ਕੋਈ ਸਮਾਂ ਸੀਮਾਂ ਨਹੀਂ ਦੱਸ ਸਕਦਾ ਪਰ ਅਸੀਂ ਉਨ੍ਹਾਂ ਦੀ ਮਦਦ ਲਈ ਹੋਰ ਰਾਹ ਲੱਭ ਰਹੇ ਹਾਂ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਨੇ ਜਨਵਰੀ 2023 ਵਿੱਚ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲਾ ਮਿਜ਼ਾਈਲ ਸਿਸਟਮ, ਜਿਸ ਨੂੰ ਐਨਏਐਸਏਐਮਐਸ ਵਜੋਂ ਵੀ ਜਾਣਿਆ ਜਾਂਦਾ ਹੈ, ਯੂਕਰੇਨ ਨੂੰ ਡੋਨੇਟ ਕਰਨ ਦਾ ਐਲਾਨ ਕੀਤਾ ਸੀ। ਇਸ ਲਈ ਪਿਛਲੇ ਸਾਲ ਮਾਰਚ ਵਿੱਚ 406 ਮਿਲੀਅਨ ਡਾਲਰ ਦੀ ਰਕਮ ਵੀ ਕੈਨੇਡਾ ਵੱਲੋਂ ਅਦਾ ਕੀਤੀ ਗਈ।
ਇੱਕ ਪਾਸੇ ਜਿੱਥੇ ਬਲੇਅਰ ਤੇ ਫਰੀਲੈਂਡ ਪੋਲਿਸ਼ ਮਿਲਟਰੀ ਟਿਕਾਣੇ ਦਾ ਦੌਰਾ ਕਰਨ ਲਈ ਪਹੁੰਚੇ ਹੋਏ ਸਨ ਉੱਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਣਐਲਾਨੇ ਦੌ਼ਰੇ ਉੱਤੇ ਸ਼ਨਿੱਚਰਵਾਰ ਨੂੰ ਯੂਕਰੇਨ ਵਿੱਚ ਸਨ। ਜਿੱਥੇ ਉਨ੍ਹਾਂ ਯੂਕਰੇਨ ਨਾਲ ਇੱਕਜੁੱਟਤਾ ਦਾ ਮੁਜ਼ਾਹਰਾ ਕੀਤਾ ਤੇ ਜੰਗ ਨਾਲ ਝੰਬੇ ਇਸ ਮੁਲਕ ਨੂੰ ਵਧੇਰੇ ਫੌਜੀ ਤੇ ਵਿੱਤੀ ਮਦਦ ਮੁਹੱਈਆ ਕਰਵਾਉਣ ਦਾ ਤਹੱਈਆ ਪ੍ਰਗਟਾਇਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ