ਦਮਿਸ਼ਕ, 22 ਫਰਵਰੀ (ਪੋਸਟ ਬਿਊਰੋ): ਇਜ਼ਰਾਇਲੀ ਫੌਜ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਜ਼ਬਰਦਸਤ ਹਵਾਈ ਹਮਲਾ ਕੀਤਾ ਹੈ। ਇਸ 'ਚ 2 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸੀਰੀਆ ਦੇ ਦਮਿਸ਼ਕ 'ਚ ਇਕ ਰਿਹਾਇਸ਼ੀ ਇਲਾਕੇ 'ਤੇ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 2011 ਵਿਚ ਗ੍ਰਹਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੋਂ ਇਜ਼ਰਾਈਲ ਨੇ ਸੀਰੀਆ ਵਿੱਚ ਸੈਂਕੜੇ ਹਵਾਈ ਹਮਲੇ ਕੀਤੇ ਹਨ ਪਰ ਹਮਾਸ ਦੀ ਲੜਾਈ ਤੋਂ ਬਾਅਦ ਇਸ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਇਮਾਰਤ ਅਤੇ ਆਲੇ-ਦੁਆਲੇ ਦੇ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹਮਲਾ ਇੱਕ ਨੌ ਮੰਜ਼ਿਲਾ ਇਮਾਰਤ ਨਾਲ ਹੋਇਆ, ਜਿਸ ਨਾਲ ਚੌਥੀ ਮੰਜ਼ਿਲ ਨੂੰ ਨੁਕਸਾਨ ਪਹੁੰਚਿਆ।
ਅੱਗ ਲੱਗਣ ਕਾਰਨ ਇਮਾਰਤ ਦਾ ਬਾਹਰਲਾ ਹਿੱਸਾ ਅੰਸ਼ਕ ਤੌਰ 'ਤੇ ਕਾਲਾ ਹੋ ਗਿਆ, ਜਿਸ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਬ੍ਰਿਟੇਨ ਸਥਿਤ ਯੁੱਧ ਨਿਗਰਾਨੀ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ "ਇੱਕ ਸੀਰੀਆਈ ਨਾਗਰਿਕ" ਦੇ ਨਾਲ-ਨਾਲ ਦੋ ਵਿਦੇਸ਼ੀ ਨਾਗਰਿਕ ਮਾਰੇ ਗਏ। ਹਾਲਾਂਕਿ, ਇਜ਼ਰਾਈਲੀ ਫੌਜ ਨੇ ਏਐਫਪੀ ਨੂੰ ਕੋਈ ਟਿੱਪਣੀ ਨਹੀਂ ਕੀਤੀ।