Welcome to Canadian Punjabi Post
Follow us on

05

February 2025
ਬ੍ਰੈਕਿੰਗ ਖ਼ਬਰਾਂ :
ਫੋਰਡ ਨੇ ਕੀਤੀਆਂ ਤਲਖ਼ ਮਾਈਕ ਟਿੱਪਣੀਆਂ ਦਾ ਦਿੱਤਾ ਜਵਾਬ, ਕਿਹਾ, ਪਤਾ ਨਹੀਂ ਸੀ ਕਿ ਟਰੰਪ ਅਜਿਹੇ ਫ਼ੈਸਲੇ ਲੈਣਗੇਇਸਮਾਈਲੀ ਮੁਸਲਮਾਨਾਂ ਦੇ ਧਾਰਮਿਕ ਆਗੂ ਆਗਾ ਖਾਨ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤਸਵੀਡਨ ਦੇ ਐਜੂਕੇਸ਼ਨ ਸੈਂਟਰ 'ਤੇ ਗੋਲੀਬਾਰੀ, 10 ਦੀ ਮੌਤਟੇਕ ਬੈਕ ਅਲਬਰਟਾ `ਤੇ ਇਲੈਕਸ਼ਨਜ਼ ਅਲਬਰਟਾ ਵੱਲੋਂ ਇੱਕ ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾਈਟੋਬੀਕੋਕ ਅਪਾਰਟਮੈਂਟ ‘ਚ ਗੋਲੀਬਾਰੀ, ਇੱਕ ਦੀ ਮੌਤ, ਦੂਜਾ ਗੰਭੀਰਪੂਰਬੀ ਓਂਟਾਰੀਓ ਵਿੱਚ ਹਾਈਵੇਅ 401 ਤੋਂ ਚਾਰਟਰ ਬੱਸ ਖਿਸਕੀ, ਜਾਨੀ ਨੁਕਸਾਨ ਤੋਂ ਬਚਾਅਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ
 
ਭਾਰਤ

ਮਹਾਰਾਸ਼ਟਰ 'ਚ ਕੰਟਰੈਕਟ ਮੁਲਾਜ਼ਮ ਨੇ ਕੀਤਾ 21 ਕਰੋੜ ਦਾ ਘਪਲਾ, 13 ਹਜ਼ਾਰ ਰੁਪਏ ਤਨਖਾਹ

December 26, 2024 06:59 AM

ਮੁੰਬਈ, 26 ਦਸੰਬਰ (ਪੋਸਟ ਬਿਊਰੋ): ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ 'ਚ ਇੱਕ ਕੰਟਰੈਕਟ ਮੁਲਾਜ਼ਮ ਨੇ 21 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਇਸ ਰਕਮ ਨਾਲ ਉਸ ਨੇ ਏਅਰਪੋਰਟ ਰੋਡ 'ਤੇ ਇਕ ਲਗਜ਼ਰੀ ਫਲੈਟ ਖਰੀਦਿਆ ਅਤੇ ਆਪਣੀ ਪ੍ਰੇਮਿਕਾ ਨੂੰ ਗਿਫਟ ਕਰ ਦਿੱਤਾ। ਉਸਨੇ ਆਪਣੇ ਲਈ ਮਹਿੰਗੀ ਬਾਈਕ ਅਤੇ ਕਾਰਾਂ ਖਰੀਦੀਆਂ।

ਪੁਲਸ ਨੇ ਦੱਸਿਆ ਕਿ 23 ਸਾਲਾ ਹਰਸ਼ਲ ਕੁਮਾਰ ਕਸ਼ੀਰਸਾਗਰ ਸੰਭਾਜੀਨਗਰ ਸਪੋਰਟਸ ਕੰਪਲੈਕਸ 'ਚ ਕੰਪਿਊਟਰ ਆਪਰੇਟਰ ਹੈ। ਉਸ ਦੀ ਤਨਖਾਹ 13 ਹਜ਼ਾਰ ਰੁਪਏ ਹੈ। ਇਸ ਸਾਲ 1 ਜੁਲਾਈ ਤੋਂ 7 ਦਸੰਬਰ ਦਰਮਿਆਨ ਉਸ ਨੇ ਇੰਟਰਨੈੱਟ ਬੈਂਕਿੰਗ ਰਾਹੀਂ ਵਿਭਾਗ ਦੇ 13 ਖਾਤਿਆਂ 'ਚ 21 ਕਰੋੜ 59 ਲੱਖ 38 ਹਜ਼ਾਰ ਰੁਪਏ ਟਰਾਂਸਫਰ ਕੀਤੇ। ਉਸ ਨੇ ਆਪਣੇ ਸਾਥੀ ਕਰਮਚਾਰੀ ਯਸ਼ੋਦਾ ਸ਼ੈਟੀ ਅਤੇ ਉਸ ਦੇ ਪਤੀ ਬੀਕੇ ਜੀਵਨ ਨਾਲ ਮਿਲ ਕੇ ਇਹ ਘੁਟਾਲਾ ਕੀਤਾ।
ਰਾਜ ਸਰਕਾਰ ਨੇ ਸੰਭਾਜੀਨਗਰ ਵਿੱਚ ਖੇਡ ਕੰਪਲੈਕਸ ਦੇ ਨਿਰਮਾਣ ਲਈ ਪੈਸੇ ਭੇਜੇ ਸਨ। ਸਪੋਰਟਸ ਕੰਪਲੈਕਸ ਦੇ ਨਾਂ 'ਤੇ ਇੰਡੀਅਨ ਬੈਂਕ 'ਚ ਖਾਤਾ ਖੋਲ੍ਹਿਆ ਗਿਆ ਸੀ। ਇਸ ਖਾਤੇ ਵਿੱਚ ਲੈਣ-ਦੇਣ ਡਿਪਟੀ ਸਪੋਰਟਸ ਡਾਇਰੈਕਟਰ ਦੁਆਰਾ ਦਸਤਖਤ ਕੀਤੇ ਚੈੱਕਾਂ ਰਾਹੀਂ ਕੀਤਾ ਗਿਆ ਸੀ।
ਮੁਲਜ਼ਮ ਹਰਸ਼ਲ, ਯਸ਼ੋਦਾ ਸ਼ੈੱਟੀ ਅਤੇ ਉਸ ਦੇ ਪਤੀ ਬੀਕੇ ਜੀਵਨ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਬੈਂਕ ਨੂੰ ਦਿੱਤੇ ਅਤੇ ਇੰਟਰਨੈੱਟ ਬੈਂਕਿੰਗ ਨੂੰ ਐਕਟੀਵੇਟ ਕਰਨ ਤੋਂ ਬਾਅਦ ਰਕਮ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ। ਡਿਪਟੀ ਡਾਇਰੈਕਟਰ ਨੂੰ ਇਸ ਘਟਨਾ ਦਾ 6 ਮਹੀਨਿਆਂ ਬਾਅਦ ਪਤਾ ਲੱਗਾ। ਹਰਸ਼ਲ ਫਰਾਰ ਹੈ, ਜਦਕਿ ਯਸ਼ੋਦਾ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਐੱਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਦੇਸ’ਚ ਬੇਰੁਜ਼ਗਾਰੀ ਦੀ ਚਿੰਤਾਜਨਕ ਦਰ 'ਤੇ ਡੂੰਘੀ ਚਿੰਤਾ ਕੀਤੀ ਪ੍ਰਗਟ ਪ੍ਰੇਮਿਕਾ ਲਈ ਤਿੰਨ ਕਰੋੜ ਦਾ ਮਕਾਨ ਬਣਾਉਣ ਵਾਲਾ ਚੋਰ ਗ੍ਰਿਫ਼ਤਾਰ, ਸੋਨੇ ਦੇ ਬਿਸਕੁਟ, ਚਾਂਦੀ ਤੇ ਸੋਨਾ ਪਿਘਲਾਉਣ ਵਾਲੀ ਗੰਨ ਬਰਾਮਦ ਯੂਏਪੀਏ ਸੋਧ ਖ਼ਿਲਾਫ਼ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਤੋਂ ਨਾਂਹ ਭੂਟਾਨ ਦੇ ਰਾਜਾ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਸੰਗਮ ਵਿਚ ਕੀਤਾ ਇਸ਼ਨਾਨ ਗੁਜਰਾਤ ਵਿਚ ਬਰੇਕ ਫੇਲ੍ਹ ਹੋਣ ਕਾਰਨ ਬੱਸ ਖੱਡ ’ਚ ਡਿੱਗੀ, 5 ਦੀ ਮੌਤ, 35 ਜ਼ਖ਼ਮੀ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਪਾਰਸੀ ਜਿਮਖਾਨਾ ਕਲੱਬ ਦਾ ਕੀਤਾ ਦੌਰਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਭਗਵੰਤ ਮਾਨ ਦੀ ਰਿਹਾਇਸ਼ ’ਤੇ ਮਾਰਿਆ ਛਾਪਾ ਇਸਰੋ ਦਾ 100ਵਾਂ ਮਿਸ਼ਨ ਸਫ਼ਲ, ਨੇਵੀਗੇਸ਼ਨ ਸੈਟੇਲਾਈਟ ਕੀਤਾ ਲਾਂਚ ਉੱਤਰ ਪ੍ਰਦੇਸ਼ ਦੀ ਗਣਤੰਤਰ ਦਿਵਸ ਦੀ ਝਾਕੀ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਹਾਦਸੇ 'ਤੇ ਪ੍ਰਗਟਾਇਆ ਦੁੱਖ, ਕਿਹਾ-ਮੈਂ ਲਗਾਤਾਰ ਸੂਬਾ ਸਰਕਾਰ ਦੇ ਸੰਪਰਕ ਵਿੱਚ ਹਾਂ