Welcome to Canadian Punjabi Post
Follow us on

05

February 2025
ਬ੍ਰੈਕਿੰਗ ਖ਼ਬਰਾਂ :
ਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀਨਸ਼ਾ ਤਸਕਰੀ ਵਿੱਚ ਲਿਪਤ ਪਾਏ ਜਾਣ ਕਾਰਨ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜਮ ਕੀਤੇ ਮੁਅੱਤਲ : ਲਾਲਜੀਤ ਸਿੰਘ ਭੁੱਲਰਪੰਜਾਬ ਨੇ ਈ-ਸ਼੍ਰਮ ਪੋਰਟਲ ’ਤੇ 57,75,402 ਕਾਮਿਆਂ ਨੂੰ ਕੀਤਾ ਰਜਿਸਟਰ : ਸੌਂਦਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰ ਕੀਤੇ ਹਾਸਲਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੀ ਪਹਿਲੀ ਮਹਿਲਾ ਮੈਨੇਜਰ ਬਣੀ ਹਿਨਾ ਮੁਨੱਵਰਗ਼ੈਰਕਾਨੂੰਨੀ ਭਾਰਤੀ ਪਰਵਾਸੀ ਅਮਰੀਕਾ ’ਚੋਂ ਕੀਤੇ ਗਏ ਡਿਪੋਰਟ, ਅਮਰੀਕੀ ਫੌਜੀ ਜਹਾਜ਼ ਭਾਰਤ ਲਈ ਰਵਾਨਾਮਿਡਟਾਊਨ ਟੋਰਾਂਟੋ ਵਿੱਚ ਵਾਹਨ ਨੇ ਪੈਦਲ ਜਾ ਰਹੀ ਔਰਤ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ
 
ਭਾਰਤ

ਅਜੇ ਮਾਕਨ ਦੇ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਹਿਣ `ਤੇ ਆਪ ਨੇ ਕਾਂਗਰਸ ਨੂੰ 24 ਘੰਟਿਆਂ ਅੰਦਰ ਅਜੇ ਮਾਕਨ ਖਿਲਾਫ ਕਾਰਵਾਈ ਕਰਨ ਲਈ ਕਿਹਾ

December 26, 2024 07:22 AM

ਨਵੀਂ ਦਿੱਲੀ, 26 ਦਸੰਬਰ (ਪੋਸਟ ਬਿਊਰੋ): ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਿਆਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਨੇਤਾ ਅਜੇ ਮਾਕਨ ਸਾਡੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਹਿੰਦੇ ਹਨ। ਕੀ ਉਨ੍ਹਾਂ ਨੇ ਭਾਜਪਾ ਦੇ ਕਿਸੇ ਆਗੂ 'ਤੇ ਅਜਿਹਾ ਦੋਸ਼ ਲਾਇਆ ਸੀ?
ਆਤਿਸ਼ੀ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਤੋਂ 24 ਘੰਟਿਆਂ ਦੇ ਅੰਦਰ ਮਾਕਨ ਖਿਲਾਫ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਨਹੀਂ ਤਾਂ ਅਸੀਂ ਕਾਂਗਰਸ ਪਾਰਟੀ ਨੂੰ ਇੰਡੀਆ ਬਲਾਕ ਤੋਂ ਵੱਖ ਕਰਨ ਲਈ ਹੋਰ ਵਿਰੋਧੀ ਪਾਰਟੀਆਂ ਨਾਲ ਗੱਲ ਕਰਾਂਗੇ।
ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਅੰਦਰ ਕਾਂਗਰਸ ਪਾਰਟੀ ਭਾਜਪਾ ਦੇ ਹੱਕ ਵਿੱਚ ਖੜ੍ਹੀ ਹੈ। ਕਾਂਗਰਸ ਉਹ ਸਭ ਕੁਝ ਕਰ ਰਹੀ ਹੈ ਜਿਸ ਨਾਲ ਭਾਜਪਾ ਨੂੰ ਚੋਣਾਂ 'ਚ ਫਾਇਦਾ ਹੋਵੇਗਾ। ਅਜੇ ਮਾਕਨ ਦਿੱਲੀ ਅੰਦਰ ਕਾਂਗਰਸ ਦੇ ਆਗੂ ਹਨ। ਉਹ ਭਾਜਪਾ ਦੀ ਸਕ੍ਰਿਪਟ ਪੜ੍ਹਦੇ ਹਨ। ਉਹ ਭਾਜਪਾ ਦੇ ਇਸ਼ਾਰੇ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹਨ।
ਕਾਂਗਰਸ ਨੇਤਾ ਅਜੇ ਮਾਕਨ ਨੇ 25 ਦਸੰਬਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਫਰਾਡ ਕਿੰਗ ਮਤਲਬ ਸਭ ਤੋਂ ਵੱਡਾ ਧੋਖੇਬਾਜ਼ ਕਿਹਾ ਹੈ। ਮਾਕਨ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੂੰ ਇੱਕ ਸ਼ਬਦ ਵਿੱਚ ਪਰਿਭਾਸਿ਼ਤ ਕਰਨਾ ਹੈ ਤਾਂ ਉਹ ਸ਼ਬਦ 'ਫਰਜ਼ੀਵਾਲ' ਹੋਵੇਗਾ।
ਮਾਕਨ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਲਈ 'ਆਪ' ਨਾਲ ਗਠਜੋੜ 'ਚ ਆਉਣਾ ਕਾਂਗਰਸ ਦੀ ਗਲਤੀ ਸੀ, ਜਿਸ ਨੂੰ ਹੁਣ ਸੁਧਾਰਿਆ ਜਾਣਾ ਚਾਹੀਦਾ ਹੈ। ਕੇਜਰੀਵਾਲ ਵਰਗੇ ਵਿਅਕਤੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਸ ਦੀ ਨਾ ਕੋਈ ਵਿਚਾਰਧਾਰਾ ਹੈ ਅਤੇ ਨਾ ਹੀ ਕੋਈ ਸੋਚ। ਉਹ ਆਪਣੀਆਂ ਸਿਆਸੀ ਖਾਹਿਸ਼ਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਐੱਮ ਪੀ ਵਿਕਰਮਜੀਤ ਸਿੰਘ ਸਾਹਨੀ ਨੇ ਦੇਸ’ਚ ਬੇਰੁਜ਼ਗਾਰੀ ਦੀ ਚਿੰਤਾਜਨਕ ਦਰ 'ਤੇ ਡੂੰਘੀ ਚਿੰਤਾ ਕੀਤੀ ਪ੍ਰਗਟ ਪ੍ਰੇਮਿਕਾ ਲਈ ਤਿੰਨ ਕਰੋੜ ਦਾ ਮਕਾਨ ਬਣਾਉਣ ਵਾਲਾ ਚੋਰ ਗ੍ਰਿਫ਼ਤਾਰ, ਸੋਨੇ ਦੇ ਬਿਸਕੁਟ, ਚਾਂਦੀ ਤੇ ਸੋਨਾ ਪਿਘਲਾਉਣ ਵਾਲੀ ਗੰਨ ਬਰਾਮਦ ਯੂਏਪੀਏ ਸੋਧ ਖ਼ਿਲਾਫ਼ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਤੋਂ ਨਾਂਹ ਭੂਟਾਨ ਦੇ ਰਾਜਾ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਸੰਗਮ ਵਿਚ ਕੀਤਾ ਇਸ਼ਨਾਨ ਗੁਜਰਾਤ ਵਿਚ ਬਰੇਕ ਫੇਲ੍ਹ ਹੋਣ ਕਾਰਨ ਬੱਸ ਖੱਡ ’ਚ ਡਿੱਗੀ, 5 ਦੀ ਮੌਤ, 35 ਜ਼ਖ਼ਮੀ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਪਾਰਸੀ ਜਿਮਖਾਨਾ ਕਲੱਬ ਦਾ ਕੀਤਾ ਦੌਰਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਭਗਵੰਤ ਮਾਨ ਦੀ ਰਿਹਾਇਸ਼ ’ਤੇ ਮਾਰਿਆ ਛਾਪਾ ਇਸਰੋ ਦਾ 100ਵਾਂ ਮਿਸ਼ਨ ਸਫ਼ਲ, ਨੇਵੀਗੇਸ਼ਨ ਸੈਟੇਲਾਈਟ ਕੀਤਾ ਲਾਂਚ ਉੱਤਰ ਪ੍ਰਦੇਸ਼ ਦੀ ਗਣਤੰਤਰ ਦਿਵਸ ਦੀ ਝਾਕੀ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਹਾਦਸੇ 'ਤੇ ਪ੍ਰਗਟਾਇਆ ਦੁੱਖ, ਕਿਹਾ-ਮੈਂ ਲਗਾਤਾਰ ਸੂਬਾ ਸਰਕਾਰ ਦੇ ਸੰਪਰਕ ਵਿੱਚ ਹਾਂ