Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਗੱਡੀਆਂ ਚੋਰੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਟਰੂਡੋ

February 09, 2024 02:39 AM

ਓਟਵਾ, 8 ਫਰਵਰੀ (ਪੋਸਟ ਬਿਊਰੋ) : ਗੱਡੀਆਂ ਚੋਰੀ ਕਰਨ ਦੇ ਵਧੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਵਿਚਾਰ ਵਟਾਂਦਰਾ ਕਰਨ ਵਾਸਤੇ ਰੱਖੀ ਗਈ ਸਿਖਰ ਵਾਰਤਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਗੱਡੀਆਂ ਚੋਰੀ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਉਨ੍ਹਾਂ ਆਖਿਆ ਕਿ ਕਿਸ ਤਰ੍ਹਾਂ ਕੈਨੇਡੀਅਨ ਗੱਡੀਆਂ ਘਾਨਾਂ ਤੇ ਨਾਈਜੀਰੀਆ ਵਰਗੀਆਂ ਥਾਂਵਾਂ ਉੱਤੇ ਪਹੁੰਚਾਈਆਂ ਜਾ ਰਹੀਆਂ ਹਨ। ਇੱਕ ਪਰਿਵਾਰ ਦੀ ਐਸਯੂਵੀ ਨੂੰ ਤਿੰਨ ਵਾਰੀ ਵੱਖ ਵੱਖ ਥਾਂਵਾਂ ਤੋਂ ਚੋਰੀ ਕੀਤਾ ਗਿਆ। ਉਨ੍ਹਾਂ ਆਖਿਆ ਕਿ ਦਿਨੋਂ ਦਿਨ ਸੰਗਠਿਤ ਜੁਰਮ ਵੱਧਦਾ ਜਾ ਰਿਹਾ ਹੈ ਤੇ ਚੋਰੀ ਦੀਆਂ ਕਾਰਾਂ ਦੀ ਵਿਦੇਸ਼ਾਂ ਵਿੱਚ ਮਾਰਕਿਟ ਦਾ ਵੀ ਕਾਫੀ ਪਸਾਰ ਹੋ ਚੁੱਕਿਆ ਹੈ।ਟਰੂਡੋ ਨੇ ਸਾਬਕਾ ਕੰਜ਼ਰਵੇਟਿਵ ਸਰਕਾਰ ਉੱਤੇ ਦੋਸ਼ ਲਾਉਂਦਿਆਂ ਆਖਿਆ ਕਿ ਕੰਜ਼ਰਵੇਟਿਵਾਂ ਵੱਲੋਂ ਹੀ ਬਾਰਡਰ ਸਕਿਊਰਿਟੀ ਉੱਤੇ ਹੋਣ ਵਾਲੇ ਖਰਚੇ ਨੂੰ ਘਟਾਇਆ ਗਿਆ ਸੀ ਤੇ ਇਸੇ ਲਈ ਚੋਰੀ ਦੀਆਂ ਗੱਡੀਆਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਣਾ ਕਾਫੀ ਮੁਸ਼ਕਲ ਹੋ ਗਿਆ ਹੈ।
ਆਪਣੇ ਮੁੱਖ ਵਿਰੋਧੀ ਪਿਏਰ ਪੌਲੀਏਵਰ ਉੱਤੇ ਵਰ੍ਹਦਿਆਂ ਟਰੂਡੋ ਨੇ ਆਖਿਆ ਕਿ ਤਰ੍ਹਾਂ ਤਰ੍ਹਾਂ ਦੇ ਨਾਅਰੇ ਲਾ ਕੇ ਗੱਡੀਆਂ ਦੀਆਂ ਚੋਰੀਆਂ ਨੂੰ ਰੋਕਿਆ ਨਹੀਂ ਜਾ ਸਕਦਾ ਤੇ ਦੋ ਮਿੰਟ ਦੇ ਯੂਟਿਊਬ ਵੀਡੀਓ ਨਾਲ ਸੰਗਠਿਤ ਕ੍ਰਾਈਮ ਨੂੰ ਠੱਲ੍ਹ ਨਹੀਂ ਪਾਈ ਜਾ ਸਕਦੀ। ਗੱਡੀਆਂ ਦੀਆਂ ਚੋਰੀਆਂ ਰੋਕਣ ਲਈ ਪੁਲਿਸ, ਬਾਰਡਰ ਸਰਵਿਸਿਜ਼, ਪੋਰਟ ਅਧਿਕਾਰੀਆਂ, ਕਾਰਮੇਕਰਜ਼ ਤੇ ਇੰਸ਼ੋਰੈਂਸ ਕੰਪਨੀਆਂ ਨੂੰ ਇੱਕ ਮੰਚ ਉੱਤੇ ਲਿਆਉਣਾ ਹੋਵੇਗਾ।
ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਨੇ ਬਾਅਦ ਵਿੱਚ ਆਖਿਆ ਕਿ ਸਰਕਾਰ ਹਾਈ-ਟੈਕ ਡਿਵਾਈਸਿਜ਼਼ ਦੇ ਇੰਪੋਰਟ ਉੱਤੇ ਵੀ ਪਾਬੰਦੀ ਲਾਉਣ ਬਾਰੇ ਵਿਚਾਰ ਕਰ ਰਹੀ ਹੈ ਕਿਉਂਕਿ ਅਜਿਹੀਆਂ ਡਿਵਾਈਸਿਜ਼ ਕਾਰਨ ਹੀ ਇਹ ਗੈਰਕਾਨੂੰਨੀ ਟਰੇਡ ਵੱਧ-ਫੁੱਲ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਸਰਕਾਰ ਨੇ ਚੋਰੀ ਦੀਆਂ ਗੱਡੀਆਂ ਦੇ ਐਕਸਪੋਰਟ ਨੂੰ ਰੋਕਣ ਲਈ 28 ਮਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ