Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਨਾਨ-ਵੈਜ ਪਾਰਟੀ: ਮੀਟ ਦੇ ਨਾਲ-ਨਾਲ ਸ਼ਰਾਬ ਵੀ ਚੱਲੀ

November 19, 2023 03:48 AM

ਨਵੀਂ ਦਿੱਲੀ, 19 ਨਵੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿੱਚ ਬੀਤੀ ਰਾਤ ਇੱਕ ਪਾਰਟੀ ਹੋਈ। ਜਿਸ ਵਿੱਚ ਨਾਨ ਵੈਜ ਵੀ ਪ੍ਰੋਸਿਆ ਗਿਆ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਵਿਵਾਦਾਂ ਵਿੱਚ ਆ ਗਏ ਹਨ। ਇਹ ਪਾਰਟੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਤੋਂ ਵੀਹ ਫੁੱਟ ਦੀ ਦੂਰੀ 'ਤੇ ਆਯੋਜਿਤ ਕੀਤੀ ਗਈ ਸੀ।
ਸੂਤਰਾਂ ਮੁਤਾਬਕ ਇਹ ਪਾਰਟੀ 18 ਨਵੰਬਰ ਦਿਨ ਐਤਵਾਰ ਨੂੰ ਰਾਤ 8 ਵਜੇ ਸ਼ੁਰੂ ਹੋਈ। ਜਿਸ ਵਿੱਚ ਪਾਕਿਸਤਾਨ ਦੇ ਨਾਰੋਵਾਲ ਜਿ਼ਲ੍ਹੇ ਦੇ ਡੀਸੀ ਮੁਹੰਮਦ ਸ਼ਾਰੁਖ, ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਭਾਈਚਾਰਿਆਂ ਦੇ 80 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਪਾਰਟੀ ਵਿੱਚ ਸ਼ਰਾਬ ਅਤੇ ਮੀਟ ਦਾ ਸੇਵਨ ਬਹੁਤ ਜਿ਼ਆਦਾ ਹੋਇਆ। ਅਧਿਕਾਰੀ ਵੀ ਸ਼ਰਾਬ ਦੇ ਨਸ਼ੇ 'ਚ ਨੱਚਦੇ ਨਜ਼ਰ ਆਏ। ਇਸ ਪਾਰਟੀ ਤੋਂ ਬਾਅਦ ਪਾਕਿਸਤਾਨ ਸਿੱਖ ਭਾਈਚਾਰੇ ਵਿਚ ਗੁੱਸਾ ਹੈ ਅਤੇ ਇਸ ਦਾ ਵਿਰੋਧ ਵੀ ਦਰਜ ਕਰਵਾਇਆ ਗਿਆ ਹੈ।
ਖਾਸ ਗੱਲ ਇਹ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਵੀ ਇਸ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਲੰਬਾ ਸਮਾਂ ਪਾਰਟੀ ਵਿੱਚ ਰਹੇ। ਉਨ੍ਹਾਂ ਦੀ ਮੌਜੂਦਗੀ ਵਿੱਚ ਇਹ ਸਭ ਹੋਣ ਤੋਂ ਬਾਅਦ ਸਿੱਖ ਕੌਮ ਸਦਮੇ ਵਿੱਚ ਹੈ। ਇਨਾ ਹੀ ਨਹੀਂ ਇਸ ਪਾਰਟੀ ਵਿੱਚ ਕਰਤਾਰਪੁਰ ਲਾਂਘੇ ਦੇ ਰਾਜਦੂਤ ਰਹੇ ਰਮੇਸ਼ ਸਿੰਘ ਅਰੋੜਾ ਵੀ ਮੌਜੂਦ ਸਨ।
ਇਸ ਦੌਰਾਨ ਮਹਿਮਾਨ ਅਤੇ ਮੇਜ਼ਬਾਨ ਸਈਅਦ ਅਬੂ ਬਕਰ ਕੁਰੈਸ਼ੀ ਪਹਿਲੀ ਕਤਾਰ ਵਿੱਚ ਡਾਂਸ ਦਾ ਆਨੰਦ ਲੈਂਦੇ ਨਜ਼ਰ ਆਏ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੀਨ ਕਦੇ ਵੀ ਅਮਰੀਕਾ ਨੂੰ ਪਛਾੜ ਨਹੀਂ ਸਕੇਗਾ : ਬਾਇਡਨ ਦੱਖਣੀ ਅਫ਼ਰੀਕਾ ਵਿੱਚ ਇੱਕ ਖਾਣ ਵਿੱਚ 100 ਮਜ਼ਦੂਰਾਂ ਦੀ ਮੌਤ, ਭੁੱਖ ਅਤੇ ਪਿਆਸ ਕਾਰਨ ਮੌਤ ਮਿਸ਼ੇਲ ਓਬਾਮਾ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਨਹੀਂ ਹੋਣਗੇ ਸ਼ਾਮਿਲ ਕੈਲਿਫੋਰਨੀਆ ਵਿਚ ਲੱਗੀ ਅੱਗ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤ ਨਾਈਜੀਰੀਆ ਵਿੱਚ ਗਲਤੀ ਨਾਲ ਹੋਏ ਹਵਾਈ ਹਮਲਾ ਵਿਚ 16 ਦੀ ਮੌਤ ਜ਼ੇਲੇਂਸਕੀ ਨੇ ਕੀਤੀ ਉੱਤਰੀ ਕੋਰੀਆਈ ਸੈਨਿਕਾਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼, ਬਦਲੇ `ਚ ਯੂਕਰੇਨੀ ਸੈਨਿਕਾਂ ਦੀ ਵਾਪਸੀ ਦੀ ਮੰਗ ਮਲਾਲਾ ਨੇ ਅਫਗਾਨ ਤਾਲਿਬਾਨ ਵਿਰੁੱਧ ਕਾਰਵਾਈ ਦੀ ਕੀਤੀ ਅਪੀਲ ਮੁਸਲਿਮ ਨੇਤਾਵਾਂ ਨੂੰ ਕਿਹਾ- ਆਪਣੀ ਸ਼ਕਤੀ ਦੀ ਵਰਤੋਂ ਕਰੋ ਚੀਨ 'ਚ 'ਤੇ 7.1 ਤੀਬਰਤਾ ਨਾਲ ਭੂਚਾਲ ਕਾਰਨ 53 ਮੌਤਾਂ, ਨੇਪਾਲ-ਭੂਟਾਨ ਸਮੇਤ ਸਿੱਕਮ ਅਤੇ ਉਤਰਾਖੰਡ 'ਚ ਵੀ ਅਸਰ ਕੈਨੇਡਾ ਦੀ ਅਮਰੀਕਾ 'ਚ ਸ਼ਾਮਿਲ ਹੋਣ ਦੀ ਪੇਸ਼ਕਸ਼ ਟਰੰਪ ਨੇ ਫਿਰ ਦੁਹਰਾਈ, ਕਿਹਾ- ਅਮਰੀਕਾ ਹੁਣ ਹੋਰ ਸਬਸਿਡੀ ਨਹੀਂ ਦੇ ਸਕਦਾ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਜਿੱਤ `ਤੇ ਲੱਗੀ ਮੋਹਰ, ਕਮਲਾ ਹੈਰਿਸ ਨੇ ਜਿੱਤ ਦਾ ਕੀਤਾ ਐਲਾਨ