Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਤੋਸ਼ਾਖਾਨਾ ਮਾਮਲੇ 'ਚ ਇਮਰਾਨ ਤੇ ਬੁਸ਼ਰਾ ਖਿਲਾਫ ਇਕ ਹੋਰ ਮਾਮਲਾ ਦਰਜ

June 07, 2023 05:26 PM

* ਜਾਅਲੀ ਰਸੀਦਾਂ ਪੇਸ਼ ਕਰਨ ਦਾ ਹੈ ਦੋਸ਼


ਇਸਲਾਮਾਬਾਦ, 7 ਜੂਨ (ਪੋਸਟ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਅਤੇ ਉਨ੍ਹਾਂ ਦੇ ਕਰੀਬੀਆਂ ਦੀਆਂ ਮੁਸ਼ਕਲਾਂ ਕਿਸੇ ਵੀ ਤਰ੍ਹਾਂ ਖਤਮ ਨਹੀਂ ਹੋ ਰਹੀਆਂ ਹਨ। ਸ਼ਾਹਬਾਜ਼ ਸਰਕਾਰ ਨੇ ਤੋਸ਼ਾਖਾਨਾ ਮਾਮਲੇ ਵਿੱਚ ਇਨ੍ਹਾਂ ਸਾਰਿਆਂ ਖ਼ਿਲਾਫ਼ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ 'ਤੇ ਤੋਸ਼ਾਖਾਨੇ ਦੇ ਤੋਹਫ਼ਿਆਂ ਦੇ ਸਬੰਧ ਵਿਚ ਜਾਅਲੀ ਰਸੀਦਾਂ ਤਿਆਰ ਕਰਨ ਅਤੇ ਜਮ੍ਹਾਂ ਕਰਾਉਣ ਦਾ ਦੋਸ਼ ਹੈ। ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਦੌਰਾਨ ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 21 ਜੂਨ ਤੱਕ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਲਾਹੌਰ ਹਾਈ ਕੋਰਟ ਨੇ ਵੀ ਪੁਲਿਸ ਨੂੰ 13 ਜੂਨ ਤੱਕ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਕਿਸੇ ਵੀ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ ਸੀ।
70 ਸਾਲਾ ਖਾਨ, ਬੁਸ਼ਰਾ ਬੀਬੀ, ਸਾਬਕਾ ਜਵਾਬਦੇਹੀ ਮੰਤਰੀ ਸ਼ਹਿਜ਼ਾਦ ਅਕਬਰ, ਜ਼ੁਲਫੀ ਬੁਖਾਰੀ, ਫਰਾਹ ਗੋਗੀ (ਬੁਸ਼ਰਾ ਬੀਬੀ ਦਾ ਕਰੀਬੀ ਸਹਿਯੋਗੀ) ਅਤੇ ਹੋਰਾਂ 'ਤੇ ਗੈਰ-ਕਾਨੂੰਨੀ ਫਾਇਦਾ ਲੈਣ ਅਤੇ ਮਿਲੀਭੁਗਤ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ਲਾਏ ਗਏ ਹਨ। ਇੱਕ ਦੂਜੇ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ।
'ਤੋਸ਼ਾਖਾਨਾ' ਕੈਬਨਿਟ ਡਿਵੀਜ਼ਨ ਦੇ ਪ੍ਰਬੰਧਕੀ ਨਿਯੰਤਰਣ ਅਧੀਨ ਇੱਕ ਵਿਭਾਗ ਹੈ, ਜੋ ਦੂਜੀਆਂ ਸਰਕਾਰਾਂ, ਰਾਜਾਂ ਦੇ ਮੁਖੀਆਂ, ਵਿਦੇਸ਼ੀ ਪਤਵੰਤਿਆਂ ਤੋਂ ਪ੍ਰਾਪਤ ਕੀਮਤੀ ਤੋਹਫ਼ਿਆਂ ਨੂੰ ਸਟੋਰ ਕਰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੇ ਤੋਸ਼ਖਾਨੇ ਦੇ ਤੋਹਫ਼ਿਆਂ ਜਿਵੇਂ ਘੜੀਆਂ, ਕਫ਼ ਲੰਿਕਾਂ ਬਾਰੇ ਨਾ ਸਿਰਫ਼ ਜਾਅਲੀ ਰਸੀਦਾਂ ਬਣਾਈਆਂ, ਸਗੋਂ ਉਨ੍ਹਾਂ ਨੂੰ ਅਸਲੀ ਵਜੋਂ ਵੀ ਪੇਸ਼ ਕੀਤਾ। ਇਨ੍ਹਾਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਚੀਨ ਕਦੇ ਵੀ ਅਮਰੀਕਾ ਨੂੰ ਪਛਾੜ ਨਹੀਂ ਸਕੇਗਾ : ਬਾਇਡਨ ਦੱਖਣੀ ਅਫ਼ਰੀਕਾ ਵਿੱਚ ਇੱਕ ਖਾਣ ਵਿੱਚ 100 ਮਜ਼ਦੂਰਾਂ ਦੀ ਮੌਤ, ਭੁੱਖ ਅਤੇ ਪਿਆਸ ਕਾਰਨ ਮੌਤ ਮਿਸ਼ੇਲ ਓਬਾਮਾ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਨਹੀਂ ਹੋਣਗੇ ਸ਼ਾਮਿਲ ਕੈਲਿਫੋਰਨੀਆ ਵਿਚ ਲੱਗੀ ਅੱਗ ਦੌਰਾਨ ਹੁਣ ਤੱਕ 24 ਲੋਕਾਂ ਦੀ ਮੌਤ ਨਾਈਜੀਰੀਆ ਵਿੱਚ ਗਲਤੀ ਨਾਲ ਹੋਏ ਹਵਾਈ ਹਮਲਾ ਵਿਚ 16 ਦੀ ਮੌਤ ਜ਼ੇਲੇਂਸਕੀ ਨੇ ਕੀਤੀ ਉੱਤਰੀ ਕੋਰੀਆਈ ਸੈਨਿਕਾਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼, ਬਦਲੇ `ਚ ਯੂਕਰੇਨੀ ਸੈਨਿਕਾਂ ਦੀ ਵਾਪਸੀ ਦੀ ਮੰਗ ਮਲਾਲਾ ਨੇ ਅਫਗਾਨ ਤਾਲਿਬਾਨ ਵਿਰੁੱਧ ਕਾਰਵਾਈ ਦੀ ਕੀਤੀ ਅਪੀਲ ਮੁਸਲਿਮ ਨੇਤਾਵਾਂ ਨੂੰ ਕਿਹਾ- ਆਪਣੀ ਸ਼ਕਤੀ ਦੀ ਵਰਤੋਂ ਕਰੋ ਚੀਨ 'ਚ 'ਤੇ 7.1 ਤੀਬਰਤਾ ਨਾਲ ਭੂਚਾਲ ਕਾਰਨ 53 ਮੌਤਾਂ, ਨੇਪਾਲ-ਭੂਟਾਨ ਸਮੇਤ ਸਿੱਕਮ ਅਤੇ ਉਤਰਾਖੰਡ 'ਚ ਵੀ ਅਸਰ ਕੈਨੇਡਾ ਦੀ ਅਮਰੀਕਾ 'ਚ ਸ਼ਾਮਿਲ ਹੋਣ ਦੀ ਪੇਸ਼ਕਸ਼ ਟਰੰਪ ਨੇ ਫਿਰ ਦੁਹਰਾਈ, ਕਿਹਾ- ਅਮਰੀਕਾ ਹੁਣ ਹੋਰ ਸਬਸਿਡੀ ਨਹੀਂ ਦੇ ਸਕਦਾ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਜਿੱਤ `ਤੇ ਲੱਗੀ ਮੋਹਰ, ਕਮਲਾ ਹੈਰਿਸ ਨੇ ਜਿੱਤ ਦਾ ਕੀਤਾ ਐਲਾਨ