Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮਾਮਲੇ ਵਿੱਚ ਜਲਦ ਹੀ ਨਿਯੁਕਤ ਕੀਤਾ ਜਾਵੇਗਾ ਮਾਹਿਰ : ਟਰੂਡੋ

March 14, 2023 11:44 PM

ਨੋਵਾ ਸਕੋਸ਼ੀਆ, 14 ਮਾਰਚ (ਪੋਸਟ ਬਿਊਰੋ) : ਚੀਨ ਤੇ ਹੋਰਨਾਂ ਦੇਸ਼ਾਂ ਵੱਲੋਂ ਫੈਡਰਲ ਚੋਣਾਂ ਵਿੱਚ ਕੀਤੀ ਗਈ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਲਈ ਸਪੈਸ਼ਲ ਮਾਹਿਰ ਨਿਯੁਕਤ ਕਰਨ ਦਾ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇੱਕ ਹਫਤੇ ਪਹਿਲਾਂ ਐਲਾਨ ਕੀਤਾ ਗਿਆ ਸੀ। ਟਰੂਡੋ ਨੇ ਹੁਣ ਵੀ ਇਹੋ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਜਾਂ ਹਫਤਿਆਂ ਵਿੱਚ ਕੈਨੇਡੀਅਨਜ਼ ਨੂੰ ਇਹ ਪਤਾ ਲੱਗ ਜਾਵੇਗਾ ਕਿ ਇਸ ਕੰਮ ਲਈ ਕਿਸਨੂੰ ਨਿਯੁਕਤ ਕੀਤਾ ਗਿਆ ਹੈ।
ਮੰਗਲਵਾਰ ਨੂੰ ਨੋਵਾ ਸਕੋਸ਼ੀਆ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਅਸੀਂ ਇਹ ਜਾਣਦੇ ਹਾਂ ਕਿ ਸਾਡੇ ਸਿਸਟਮ ਵਿੱਚ ਭਰੋਸਾ ਰੱਖਣਾ ਕੈਨੇਡੀਅਨਜ਼ ਲਈ ਕਿੰਨਾ ਜ਼ਰੂਰੀ ਹੈ ਤੇ ਇਸ ਲਈ ਸਾਨੂੰ ਸਹੀ ਆਜ਼ਾਦ ਮਾਹਿਰ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਇੱਥੇ ਮਸਲਾ ਇਹ ਨਹੀਂ ਹੈ ਕਿ ਇੱਕ ਸਿਆਸੀ ਪਾਰਟੀ ਜਾਂ ਦੂਜੀ ਪਾਰਟੀ ਕੀ ਆਖਦੀ ਹੈ।ਉਨ੍ਹਾਂ ਆਖਿਆ ਕਿ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਸਾਡੀ ਜਮਹੂਰੀ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਮਾਹਿਰ ਰਲ ਕੇ ਕੰਮ ਕਰ ਰਹੇ ਹਨ।
ਇਸ ਮੁੱਦੇ ਉੱਤੇ ਕੈਨੇਡੀਅਨਜ਼ ਵੱਲੋਂ ਹਾਸਲ ਹੋ ਰਹੇ ਰਲਵੇਂ ਮਿਲਵੇਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੂਡੋ ਨੇ ਤਹੱਈਆ ਪ੍ਰਗਟਾਇਆ ਹੈ ਕਿ ਜਿਸ ਵੀ ਮਾਹਿਰ ਨੂੰ ਇਸ ਕੰਮ ਲਈ ਚੁਣਿਆ ਜਾਂਦਾ ਹੈ ਉਸ ਵੱਲੋਂ ਜੇ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਜਾਵੇਗਾ ਤਾਂ ਲਿਬਰਲ ਉਸ ਦੇ ਫੈਸਲੇ ਉੱਤੇ ਫੁੱਲ ਚੜ੍ਹਾਉਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ