Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਟਰੂਡੋ ਤੇ ਪ੍ਰੀਮੀਅਰਜ਼ ਦਰਮਿਆਨ ਹੋਣ ਵਾਲੀ ਹੈਲਥ ਕੇਅਰ ਮੀਟਿੰਗ ਬਾਰੇ ਨਵੇਂ ਵੇਰਵੇ ਆਏ ਸਾਹਮਣੇ

February 06, 2023 09:56 PM

ਓਟਵਾ, 6 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੈਨੇਡਾ ਦੇ ਪ੍ਰੀਮੀਅਰਜ਼ ਦਰਮਿਆਨ ਮੰਗਲਵਾਰ ਨੂੰ ਹੋਣ ਜਾ ਰਹੀ ਮੀਟਿੰਗ ਬਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ।
ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਟਰੂਡੋ ਇਸ ਮੀਟਿੰਗ ਵਿੱਚ ਦੁਪਹਿਰ ਸਮੇਂ ਪਹੁੰਚਣਗੇ ਤੇ ਇਸ ਦੌਰਾਨ ਉਹ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਹੈਲਥ ਕੇਅਰ ਨਾਲ ਸਬੰਧਤ ਫੰਡਿੰਗ ਬਾਰੇ ਦੋ ਘੰਟੇ ਦੀ ਪ੍ਰੈਜ਼ੈਨਟੇਸ਼ਨ ਦੇਣਗੇ। ਫੈਡਰਲ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਇਹ ਸੰਕੇਤ ਦਿੱਤਾ ਜਾ ਚੁੱਕਿਆ ਹੈ ਪ੍ਰਧਾਨ ਮੰਤਰੀ ਵੱਲੋਂ ਨਵੀਂ ਫੰਡਿੰਗ ਦੇ ਰੂਪ ਵਿੱਚ ਕਈ ਬਿਲੀਅਨ ਡਾਲਰ ਜਾਰੀ ਕੀਤੇ ਜਾਣਗੇ। ਫੰਡਾਂ ਵਿੱਚ ਇਹ ਵਾਧਾ ਦੋ ਤਰ੍ਹਾਂ ਕੀਤਾ ਜਾਵੇਗਾ- ਪਹਿਲਾ ਕੈਨੇਡਾ ਹੈਲਥ ਟਰਾਂਸਫਰ (ਸੀਐਚਟੀ) ਵਿੱਚ ਕੌਮੀ ਪੱਧਰ ਉੱਤੇ ਵਾਧਾ ਕਰਕੇ ਤੇ ਦੂਜਾ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਦੀਆਂ ਹੈਲਥ ਕੇਅਰ ਲੋੜਾਂ ਦੇ ਸਬੰਧ ਵਿੱਚ ਦੁਵੱਲੀ ਡੀਲ ਰਾਹੀਂ।
ਫੈਡਰਲ, ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਵੱਲੋਂ ਇਹ ਡੀਲਜ਼ ਇਸ ਗੱਲ ਉੱਤੇ ਕੇਂਦਰਿਤ ਹੋਣਗੀਆਂ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਲਾਗੂ ਕੀਤਾ ਜਾਵੇ ਕਿ ਜਿਸ ਨਾਲ ਹੈਲਥ ਕੇਅਰ ਵਿੱਚ ਸੁਧਾਰ ਲਈ ਪ੍ਰੀਮੀਅਰਜ਼ ਨੂੰ ਜਿ਼ੰਮੇਵਾਰ ਠਹਿਰਾਇਆ ਜਾ ਸਕੇ। ਇੱਕ ਮਿਸਾਲ ਦਿੰਦਿਆਂ ਓਨਟਾਰੀਓ ਦੇ ਸੀਨੀਅਰ ਪ੍ਰੋਵਿੰਸ਼ੀਅਲ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਇਸ ਪ੍ਰੋਵਿੰਸ ਨੂੰ ਅਗਲੇ 10 ਸਾਲਾਂ ਵਿੱਚ 73 ਬਿਲੀਅਨ ਡਾਲਰ ਹਾਸਲ ਹੋਣਗੇ। ਇਸ ਵਿੱਚੋਂ ਅੰਦਾਜ਼ਨ 30 ਬਿਲੀਅਨ ਡਾਲਰ ਨਵੇਂ ਫੰਡ ਹੋਣਗੇ। ਇੱਕ ਅੰਦਾਜ਼ੇ ਮੁਤਾਬਕ ਜੇ ਸਾਲਾਨਾਂ ਵੇਖਿਆ ਜਾਵੇ ਤਾਂ ਇਹ ਅੰਦਾਜ਼ਨ 3 ਬਿਲੀਅਨ ਡਾਲਰ ਦਾ ਵਾਧਾ ਬਣਦੇ ਹਨ।
ਇਸ ਦੌਰਾਨ ਟਰੂਡੋ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਫੈਡਰਲ ਸਰਕਾਰ ਇਹ ਮੰਨਦੀ ਹੈ ਕਿ ਵੱਖ ਵੱਖ ਪ੍ਰੋਵਿੰਸਾਂ ਦੀਆਂ ਵੱਖ ਵੱਖ ਲੋੜਾਂ ਤੇ ਤਰਜੀਹਾਂ ਹਨ ਤੇ ਗੱਲਬਾਤ ਵਿੱਚ ਲਚਕ ਹੋਣਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਉਹ ਇਹ ਮੰਨ ਕੇ ਨਹੀਂ ਚੱਲ ਰਹੇ ਕਿ ਮੰਗਲਵਾਰ ਨੂੰ ਸਾਰੀਆਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਡੀਲ ਸਿਰੇ ਚੜ੍ਹ ਜਾਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਇਹ ਕੰਮ ਤਾਂ ਆਉਣ ਵਾਲੇ ਕੁੱਝ ਹਫਤਿਆਂ ਵਿੱਚ ਸਿਰੇ ਚੜ੍ਹੇਗਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ