Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਮਨੋਰੰਜਨ

ਕਹਾਣੀ : ਸਮੇਂ ਦਾ ਪਹੀਆ

August 30, 2022 05:10 PM

-ਅਮਰ ਜੈਨ
ਦੇਵਤੇ ਸੌਂ ਰਹੇ ਹਨ! ਇਸ ਮੌਸਮ ਵਿੱਚ ਭਲਾ ਸ਼ਹਿਨਾਈਆਂ ਕਿਸ ਦੇ ਦਰਵਾਜ਼ੇ ਵੱਜਣ ਵਾਲੀਆਂ ਹਨ। ਕਾਹਲੀ ਕਾਹਲੀ ਕਾਰਡ ਖੋਲ੍ਹਿਆ ਸੀ ਕਿ ਗੁਆਂਢੀ ਸ਼ਰਮਾ ਜੀ ਦੀ ਬੇਟੀ ਦਾ ਨਾਂਅ ਦੇਖ ਕੇ ਹੈਰਾਨ ਰਹਿ ਗਈ। ਬੇਟੀ ਸਿਲਕੀ ਦੇ ਦੂਸਰੀ ਵਾਰ ਹੱਥ ਪੀਲੇ ਹੋਣ ਵਾਲੇ ਸਨ। ਪਿਛਲੇ ਸਾਲ ਦੀ ਗੱਲ ਹੈ। ਬਿਨ ਮਾਂ ਦੀ ਬੇਟੀ ਦੀ ਡੋਲੀ ਤੋਰਨ ਲਈ ਸਾਰਾ ਮੁਹੱਲਾ ਆਇਆ ਸੀ। ਹਰ ਅੱਖ ਨਮ ਸੀ। ਫਿਰ ਖਬਰਾਂ ਆਉਂਦੀਆਂ ਰਹੀਆਂ ਕਿ ਡਾਕਟਰ ਬੇਟੀ ਖੁਸ਼ ਨਹੀਂ ਹੈ, ਸਹੁਰੇ ਮਾਰਕੁੱਟ ਕਰਦੇ ਹਨ। ਆਜ਼ਾਦ ਖਿਆਲ ਦੇ ਵਿਚਾਰੇ ਸ਼ਰਮਾ ਜੀ ਟੁੱਟ ਗਏ। ਬੇਟੀ ਨੇ ਜਦ ਪ੍ਰੇਮ ਵਿਆਹ ਦੀ ਗੱਲ ਕਹੀ ਸੀ ਤਾਂ ਪਿਤਾ ਖੂਬ ਰੋਏ ਸਨ, ਪਰ ਉਹ ਅੱਥਰੂ ਬੇਟੀ ਦੇ ਫੈਸਲੇ ਤੋਂ ਨਹੀਂ, ਉਸ ਦੀ ਜੁਦਾਈ ਦੇ ਸਮੇਂ ਬਾਰੇ ਸੋਚ ਕੇ ਆ ਰਹੇ ਸਨ। ਬੈਂਕ ਵਿੱਚ ਅਫਸਰ ਰਹੇ ਸ਼ਰਮਾ ਜੀ ਦੇ ਅੱਗੇ ਪਿੱਛੇ ਕੋਈ ਨਹੀਂ ਸੀ। ਵਿਆਹ ਵਿੱਚ ਇੰਝ ਪੇਸ਼ ਆ ਰਹੇ ਸਨ ਬੱਸ ਇਹ ਆਖਰੀ ਕੰਮ ਰਹਿ ਗਿਆ ਹੋਵੇ, ਪਰ ਕੌਣ ਜਾਣਦਾ ਹੈ ਵਿਧਾਤਾ ਕੀ ਚਾਹੁੰਦਾ ਹੈ।
ਪਲ ਭਰ ਦੀ ਵੀ ਦੇਰ ਕੀਤੇ ਬਿਨਾਂ ਸ਼ਰਮਾ ਜੀ ਬੇਟੀ ਨੂੰ ਘਰ ਲੈ ਆਏ।ਪਤਨੀ ਨੇ ਚਾਹ ਦਾ ਕੱਪ ਫੜਾਇਆ, ਤਦ ਜਾ ਕੇ ਸੋਚਾਂ ਦੀ ਲੜੀ ਟੁੱਟੀ। ਬੇਟੀਆਂ ਦਾ ਜ਼ਿਕਰ ਹੁੰਦੇ ਹੀ ਅੱਖਾਂ ਵਿੱਚ ਆਪਣੇ ਆਪ ਹੰਝੂ ਆ ਜਾਂਦੇ ਹਨ। ਮੈਂ ਸੋਚਾਂਤੋਂ ਬਾਹਰ ਨਿਕਲਿਆ ਤਾਂ ਪਤਨੀ ਨਾਲ ਚਰਚਾ ਅੱਗੇ ਵਧਾਈ। ਪਿਛਲੇ ਮਹੀਨੇ ਦੋਵਾਂ ਦੀ ਸਹਿਮਤੀ ਨਾਲ ਤਲਾਕ ਹੋ ਗਿਆ ਤੇ ਲੜਕੀ ਦੇ ਨਾਲ ਪੜ੍ਹਨ ਵਾਲੇ ਇੱਕ ਲੜਕੇ ਨੇ ਸ਼ਰਮਾ ਜੀ ਦੇ ਘਰ ਆ ਕੇ ਲੜਕੀ ਦਾ ਹੱਥ ਮੰਗ ਲਿਆ। ਲੜਕਾ ਬਹੁਤ ਪਹਿਲਾਂ ਤੋਂ ਸਿਲਕੀ ਨੂੰ ਚਾਹੁੰਦਾ ਸੀ, ਪਰ ਕਦੇ ਕਹਿ ਨਹੀਂ ਸਕਿਆ, ਜਦ ਤਲਾਕ ਦੀ ਗੱਲ ਪਤਾ ਲੱਗੀ ਤਾਂ ਮਾਂ-ਬਾਪ ਦੇ ਨਾਲ ਆ ਕੇ ਗੱਲ ਪੱਕੀ ਕਰ ਗਿਆ। ‘ਪ੍ਰੋਫੈਸਰ ਸਾਹਿਬ! ਤੁਸੀਂ ਤਾਂ ਇੱਕ ਸਾਲ ਉਸ ਨੂੰ ਪੜ੍ਹਾਇਆ ਵੀ ਸੀ, ਜਦ ਉਹ ਮੈਡੀਕਲ ਦੀ ਤਿਆਰੀ ਕਰ ਰਿਹਾ ਸੀ। ਡਾਕਟਰ ਨਿਤਿਨ ਦਾ ਲੜਕਾ, ਸੰਸਕਾਰ।’ ਇੰਨਾ ਕਹਿ ਕੇ ਪਤਨੀ ਚਲੀ ਗਈ ਤੇ ਮੈਂ ਸੋਚ ਵਿੱਚ ਪੈ ਗਿਆ ਕਿ ਬੇਵਜ੍ਹਾ ਹੀ ਨਹੀਂ ਪੀੜ੍ਹੀ ਨੂੰ ਅਸੀਂ ਕੋਸਦੇ ਹਾਂ।
ਅਗਲੇ ਦਿਨ ਪਤਨੀ ਨਾਲ ਵਿਆਹ ਵਿੱਚ ਗਿਆ। ਨਜ਼ਰਾਂ ਬੱਸ ਸ਼ਰਮਾ ਜੀ ਨੂੰ ਲੱਭ ਰਹੀਆਂ ਸਨ। ਵਿਆਹ ਵਿੱਚ ਬੜੀ ਮੁਸ਼ਕਲ ਪੰਜਾਹ ਲੋਕ ਆਏ ਹੋਣਗੇ। ਸ਼ਰਮਾ ਜੀ ਨੇ ਜਦੋਂ ਮੈਨੂੰ ਦੇਖਿਆ, ਤੇਜ਼ ਕਦਮਾਂ ਨਾਲ ਆਏ ਅਤੇ ਮੇਰੇ ਦੋਵੇਂ ਹੱਥ ਕੱਸ ਕੇ ਫੜ ਲਏ, ‘ਮੈਂ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਨਹੀਂ ਦੇਂ ਸਕਿਆ, ਮੈਨੂੰ ਮੁਆਫ ਕਰਨਾ। ਤੁਹਾਡੇ ਆਉਣ ਨਾਲ ਮੈਨੂੰ ਹੌਸਲਾ ਮਿਲਿਆ ਹੈ। ਮੇਰੇ ਵੱਲੋਂ ਸਿਰਫ ਤੁਸੀਂ ਹੋ। ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ।”
ਹੰਝੂਆਂ ਨਾਲ ਭਿੱਜੀ ਆਵਾਜ਼, ਦਿਲ ਦਾ ਬੋਝ ਥੋੜ੍ਹਾ ਜਿਹਾ ਹਲਕਾ ਕਰ ਰਹੀ ਸੀ। ਮੈਂ ਹੌਸਲਾ ਦਿੱਤਾ ਕਿ ਮੈਂ ਸਮਝ ਸਕਦਾ ਹਾਂ ਕਿ ਪਿਛਲੇ ਸਾਲ ਤੁਸੀਂ ਕਿਸ ਕਸ਼ਮਕਸ਼ ਵਿੱਚੋਂ ਗੁਜ਼ਰੇ ਹੋਵੋਗੇ! ਕਾਸ਼ ਮੈਂ ਤੁਹਾਡੀ ਕੁਝ ਮਦਦ ਕਰ ਸਕਦਾ। ਖੈਰ, ਦੁੱਖ ਆਪਣਾ ਹੁੰਦਾ ਹੈ ਅਤੇ ਸੁੱਖ ਸਭ ਦਾ। ਸ਼ਰਮਾ ਜੀ ਭਾਵਨਾਵਾਂ ਦੇ ਵੇਗ ਵਿੱਚ ਵਹਿਣ ਲੱਗੇ, ਕੁਝ ਮਹੀਨੇ ਪਹਿਲਾਂ ਜਦ ਸਿਲਕੀ ਦਾ ਜਮ ਦਿਨ ਸੀ ਤਾਂ ਸਭ ਖੁਸ਼ ਸਨ। ਮੈਂ ਸਿਲਕੀ ਤੋਂ ਪੁੱਛਿਆ ਕਿ ਬੇਟਾ ਤੈਨੂੰ ਤੋਹਫੇ ਵਿੱਚ ਕੀ ਚਾਹੀਦੈ? ਉਸ ਨੇ ਜੋ ਕਿਹਾ, ਉਹ ਸੁਣ ਕੇ ਮੈਂ ਅੱਜ ਤੱਕ ਚੈਨ ਨਾਲ ਨਹੀਂ ਸੌਂ ਸਕਿਆ। ‘‘ਪਾਪਾ ਕੀ ਮੈਂ ਤੁਹਾਡੇ ਘਰ ਸਾਰੀ ਉਮਰ ਰਹਿ ਸਕਦੀ ਹਾਂ?” ਵਾਕ ਵਿੱਚ ਉਸ ਦਾ ‘ਤੁਹਾਡੇ ਘਰ' ਵਿੱਚ ਕਹਿਣਾ ਮੈਨੂੰ ਅੰਦਰ ਤੱਕ ਚੀਰ ਗਿਆ, ਧੀਆਂ ਕਿੰਨੀ ਜਲਦੀ ਆਪਣੇ ਸਹੁਰੇ ਘਰ ਨੂੰ ਆਪਣਾ ਘਰ ਮੰਨਣ ਲੱਗਦੀਆਂ ਹਨ ਤੇ ਪੇਕਿਆਂ ਨੂੰ ਪਰਾਇਆ।
ਮੈਂ ਅਸ਼ੀਰਵਾਦ ਦੇਣ ਲਈ ਸਿਲਕੀ ਵੱਲ ਗਿਆ ਤੇ ਕਿਹਾ ਕਿ ਬੇਟਾ ਸਮੇਂ ਨਾਲ ਸਭ ਕੁਝ ਬਦਲ ਜਾਂਦਾ ਹੈ, ਖੱਟੀ ਕੈਰੀ ਵੀ ਮਿੱਠਾ ਅੰਬ ਬਣ ਜਾਂਦੀ ਹੈ, ਸੰਬੰਧਾਂ ਨੂੰ ਸਮਾਂ ਦੇਣਾ। ਮੈਂ ਜਦ ਅਸ਼ੀਰਵਾਦ ਦੇ ਕੇ ਆ ਰਿਹਾ ਸੀ ਤਾਂ ਸੋਚਣ ਲੱਗਾ ਕਿ ਲੜਕੀਆਂ ਨੂੰ ਜਦ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਿੰਨੀਆਂ ਰਾਤਾਂ ਉਨ੍ਹਾਂ ਨੂੰ ਮਰ ਮਰ ਕੇ ਜੀਣਾ ਹੁੰਦਾ ਹੋਵੇਗਾ। ਵਾਕਈ ਅਪਰਾਧ ਕਿਸੀ ਦਾ, ਸਜ਼ਾ ਕਿਸੇ ਨੂੰ, ਹਾਂ ਫਿਰ ਵੀ ਪ੍ਰਮਾਤਮਾ ਦਾ ਇਨਸਾਫ ਦੇਖੋ। ਚੰਗੇ ਦੇ ਨਾਲ ਚੰਗਾ ਹੀ ਹੁੰਦਾ ਹੈ। ਮੈਨੂੰ ਵੀ ਸਿਖਿਆ ਮਿਲ ਗਈ ਕਿ ਜੀਵਨ ਇੱਕ ਪ੍ਰਤੀਧਵਨੀ ਹੈ, ਚੰਗਾ ਬੁਰਾ, ਝੂਠ-ਸੱਚ।
***
ਲਗਭਗ ਤਿੰਨ ਸਾਲ ਬਾਅਦ ਇੱਕ ਦਿਨ ਸਵੇਰੇ ਫੋਨ ਦੀ ਘੰਟੀ ਵੱਜੀ। ਦੂਸਰੇ ਪਾਸਿਓਂ ਬੜੀ ਦੇਰ ਬਾਅਦ ਸ਼ਰਮਾ ਜੀ ਦੀ ਆਵਾਜ਼ ਸੁਣਾਈ ਦਿੱਤੀ। ਲਗਭਗ ਚਹਿਕਦੇ ਹੋਏ ਬੋਲੇ, ‘‘ਭਾਈ ਸਾਬ੍ਹ, ਅੱਜ ਦਾ ਅਖਬਾਰ ਪੜ੍ਹੋ'' ਅਤੇ ਫੋਨ ਕੱਟ ਦਿੱਤਾ। ਅਖਬਾਰ ਚੁੱਕਿਆ ਤਾਂ ਇੱਕ ਫੋਟੋ ਉੱਤੇ ਨਜ਼ਰ ਰੁਕ ਗਈ। ਸ਼ਰਮਾ ਜੀ ਦੀ ਬੇਟੀ ਸਿਲਕੀ ਅਤੇ ਜਵਾਈ ਦੀ ਫੋਟੋ ਛਪੀ ਸੀ। ਸਿਵਲ ਸੇਵਾ ਵਿੱਚ ਬੇਟੀ-ਜਵਾਈ ਦੋਵੇਂ ਪਾਸ ਹੋ ਗਏ ਸਨ। ਸ਼ਮਰਾ ਜੀ ਨੂੰ ਤੁਰੰਤ ਫੋਨ ਲਾਇਆ, ਤਦ ਉਨ੍ਹਾਂ ਦੱਸਿਆ ਕਿ ਵਿਆਹ ਦੇ ਬਾਅਦ ਸਿਲਕੀ ਦਾ ਮਨ ਪ੍ਰੈਕਟਿਸ ਵਿੱਚ ਬਿਲਕੁਲ ਨਹੀਂ ਲੱਗਦਾ ਸੀ ਅਤੇ ਕੁਝ ਅਲੱਗ ਕਰਨਾ ਚਾਹੁੰਦੀ ਸੀ। ਇਸ ਲਈ ਉਸ ਨੇ ਆਪਣੇ ਸੱਸ-ਸਹੁਰੇ ਤੇ ਪਤੀ ਨਾਲ ਗੱਲ ਕਰ ਕੇ ਸਿਵਲ ਸੇਵਾ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਤੀ ਨੇ ਵੀ ਉਸ ਦੀ ਗੱਲ ਮੰਨ ਕੇ ਖੁਦ ਵੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਚਮਤਕਾਰ ਹੋ ਗਿਆ।ਮੈਂ ਸ਼ਰਮਾ ਜੀ ਨਾਲ ਗੱਲ ਕਰ ਕੇ ਪ੍ਰਮਾਤਮਾ ਦੇ ਇਨਸਾਫ ਦੀ ਪ੍ਰਸ਼ੰਸਾ ਕਰਨ ਲੱਗਾ ਤੇ ਸਿਲਕੀ ਨੂੰ ਮਿਲ ਕੇ ਗੱਲ ਕਰਨ ਦੀ ਕੋਸ਼ਿਸ਼ ਵਿੱਚ ਰਿਹਾ, ਪ੍ਰੰਤੂ ਰੁਝੇਵਿਆਂ ਕਾਰਨ ਨਾ ਉਸ ਨੂੰ ਮਿਲ ਸਕਿਆ ਤੇ ਨਾ ਉਸ ਨਾਲ ਗੱਲ ਹੋਈ।ਰਿਟਾਇਰਮੈਂਟ ਦੇ ਲਗਭਗ ਪੰਜ ਸਾਲਾਂ ਬਾਅਦ ਇੱਕ ਦਿਨ ਸ਼ਰਮਾ ਜੀ ਤੋਂ ਪਤਾ ਲੈ ਕੇ ਸਿਲਕੀ ਨੂੰ ਮਿਲਣ ਗਿਆ।
ਸਿਲਕੀ ਕਲੈਕਟਰ ਸੀ। ਸ਼ਾਮ ਨੂੰ ਜਦੋਂ ਅਸੀਂ ਉਸ ਦੇ ਬੰਗਲੇ ਵਿੱਚ ਪਹੁੰਚੇ ਤਾਂ ਪਤੀ ਦੇ ਨਾਲ ਹੀ ਮੈਨੂੰ ਲੈਣ ਲਈ ਬਾਹਰ ਆ ਗਈ। ਬਹੁਤ ਖੁਸ਼ ਸੀ ਅਤੇ ਉਸ ਦਾ ਅਫਸਰ ਵਾਲਾ ਰੂਪ ਦੇਖ ਕੇ ਮੈਂ ਹਵਾ ਵਿੱਚ ਪੈਰ ਰੱਖ ਰਿਹਾਸੀ। ਦੂਸਰੇ ਦਿਨ ਐਤਵਾਰ ਸੀ ਤੇ ਲਗਭਗ ਅੱਠ ਵਜੇ ਸਾਰੇ ਚਾਹ ਉੱਤੇ ਇਕੱਠੇ ਬੈਠੇ। ਲਗਭਗ ਛੇ ਸਾਲਾਂ ਦੀਆਂ ਗੱਲਾਂ ਚੱਲ ਪਈਆਂ। ਮੈਂ ਉਸ ਦੇ ਸੰਘਰਸ਼ ਨੂੰ ਨਮਨ ਕੀਤਾ। ਗੱਲ ਖਤਮ ਕਰਨ ਤੋਂ ਪਹਿਲਾਂ ਮੈਂ ਜਦ ਕਿਹਾ ਕਿ ਤੇਰੇ ਪਤੀ ਨੂੰ ਪਤਾ ਹੋਵੇਗਾ ਕਿ ਉਸ ਨੇ ਕੀ ਗੁਆਇਆ ਤਾਂ ਉਹ ਗੰਭੀਰ ਹੋ ਗਈ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੀ ਪੋਸਟਿੰਗ ਵਿੱਚ ਇੱਕ ਦਿਨ ਮੰਤਰੀ ਜੀ ਨਾਲ ਜੇਲ੍ਹ ਦੇ ਅਚਾਨਕ ਨਿਰੀਖਣ ਉੱਤੇ ਗਈ ਸੀ। ਨਿਰੀਖਣ ਵੇਲੇ ਮੇਰੀ ਨਜ਼ਰ ਇੱਕ ਕੈਦੀ ਉੱਤੇ ਪਈ ਅਤੇ ਮੈਂ ਹੈਰਾਨ ਰਹਿ ਗਈ। ਉਹ ਸੁਜਾਏ ਸੀ। ਅਖੀਰ। ਮੈਂ ਜੇਲ੍ਹ ਸੁਪਰਡੈਂਟ ਨੂੰ ਬੁਲਾ ਕੇ ਉਸ ਦੀ ਕੇਸ ਹਿਸਟਰੀ ਦੇਖੀ। ਪਤਾ ਲੱਗਾ ਕਿ ਉਹ ਜਿਸ ਲੜਕੀ ਨਾਲ ਲਿਵ ਇਨ ਰਿਲੇਸ਼ਨ ਵਿੱਚ ਸੀ, ਉਸ ਨੇ ਉਸੇ ਨੂੰ ਮਾਰ ਦਿੱਤਾ ਸੀ ਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ। ਉਸ ਦਾ ਅਤੀਤ ਮੇਰੇ ਸਾਹਮਣੇ ਸੀ ਅਤੇ ਭਵਿੱਖ ਵੀ।
ਅਸੀਂ ਪਤੀ-ਪਤਨੀ ਸੁਣ ਕੇ ਦੰਗ ਰਹਿ ਗਏ ਕਿ ਪ੍ਰਮਾਤਮਾ ਨੇ ਕਿਸ ਤਰ੍ਹਾਂ ਪਹਿਲਾਂ ਉਸ ਨੂੰ ਸੁਜਾਏ ਨਾਲੋਂ ਅਲੱਗ ਕੀਤਾ ਤੇ ਫਿਰ ਕਿਵੇਂ ਪੂਰਾ ਜੀਵਨ ਆਪਣੇ ਹੱਥਾਂ ਨਾਲ ਸਵਾਰਿਆ। ਵਾਪਸੀ ਵਿੱਚ ਪੂਰੇ ਘਟਨਾਕ੍ਰਮ ਦੇ ਬਾਰੇ ਸੋਚਦੇ ਹੋਏ ਕਦੋਂ ਆਪਣੇ ਘਰ ਆ ਗਿਆ, ਪਤਾ ਹੀ ਨਹੀਂ ਲੱਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!! ਬ੍ਰੈਡ ਪਿਟ ਅਤੇ ਐਂਜਲੀਨਾ ਜੋਲੀ ਅਧਿਕਾਰਤ ਤੌਰ 'ਤੇ ਹੋਏ ਵੱਖ ਕਿੰਗ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਰਾਏਪੁਰ ਤੋਂ ਮਿਲੀ ਧਮਕੀ ਭਰੀ ਕਾਲ, ਕੇਸ ਦਰਜ ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੇ ਸੈੱਟ ਤੋਂ ਵੀਡੀਓ ਹੋਈ ਲੀਕ, ਰਸ਼ਮੀਕਾ ਮੰਦਾਨਾ ਦੀ ਝਲਕ ਸਾਹਮਣੇ ਆਈ ਸੰਜੇ ਲੀਲਾ ਭੰਸਾਲੀ ਦੀ ਲਵ ਐਂਡ ਵਾਰ ਦਾ ਸੈੱਟ ਤਿਆਰ, 7 ਨਵੰਬਰ ਤੋਂ ਸ਼ੁਰੂ ਹੋਵੇਗੀ ਸ਼ੂਟਿੰਗ ਪੁਸ਼ਪਾ-2 ਦਾ ਟ੍ਰੇਲਰ 15 ਨਵੰਬਰ ਨੂੰ ਪਟਨਾ 'ਚ ਹੋਵੇਗਾ ਲਾਂਚ ਹੋਵੇਗਾ, 5 ਦਸੰਬਰ ਨੂੰ ਹੋਵੇਗੀ ਰਿਲੀਜ਼ ਸਲਮਾਨ ਦੀ ਫਿ਼ਲਮ ਸਿਕੰਦਰ 'ਚ ਨਜ਼ਰ ਆਵੇਗੀ ਵਰੁਣ ਧਵਨ ਦੀ ਭਤੀਜੀ ਅੰਜਿਨੀ ਧਵਨ ਰਜਨੀਕਾਂਤ ਚੇਨੱਈ ਦੇ ਅਪੋਲੋ ਹਸਪਤਾਲ ਵਿੱਚ ਦਾਖਲ, ਪੇਟ ਦਰਦ ਦੀ ਸਿ਼ਕਾਇਤ ਦਿਲਜੀਤ ਦੀ ਫਿ਼ਲਮ 'ਪੰਜਾਬ 95' `ਤੇ ਸੈਂਸਰ ਬੋਰਡ ਵੱਲੋਂ 120 ਕੱਟ ਲਾਉਣ ਦਾ ਹੁਕਮ ਗੁਰਦਾਸ ਮਾਨ ਦੀ ਨਵੀਂ ਐਲਬਮ ਦਾ ਨਵਾਂ ਗੀਤ 'ਮੈਂ ਹੀ ਝੂਠੀ' 5 ਸਤੰਬਰ ਨੂੰ ਹੋਵੇਗਾ ਰਿਲੀਜ਼