ਸ਼ੀਸ਼ੇ ਸਾਹਮਣੇ ਖੜ੍ਹੀ ਪਤਨੀ ਨੇ ਆਪਣੀ ਪਤੀ ਨੂੰ ਪੁੱਛਿਆ, ‘ਕੀ ਮੈਂ ਬਹੁਤ ਮੋਟੀ ਲੱਗਦੀ ਹਾਂ?’
ਪਤੀ ਨੇ ਬੇਕਾਰ ਦੇ ਝਗੜੇ ਤੋਂ ਬਚਣ ਲਈ ਕਿਹਾ, ‘ਓਹ! ਨਹੀਂ ਬਿਲਕੁਲ ਵੀ ਨਹੀਂ।’
ਪਤਨੀ ਨੇ ਖੁਸ਼ ਹੋ ਕੇ ਰੋਮਾਂਟਿਕ ਹੁੰਦੇ ਹੋਏ ਕਿਹਾ, ‘ਠੀਕ ਹੈ, ਮੈਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਫਰਿਜ਼ ਤੱਕ ਲੈ ਜਾਓ, ਮੈਂ ਆਈਸਕ੍ਰੀਮ ਖਾਣੀ ਹੈ।’
********
ਮਰੀਜ਼ ਦੀ ਜਾਂਚ ਕਰਨ ਪਿੱਛੋਂਡਾਕਟਰ ਬੋਲਿਆ, ‘ਤੁਹਾਨੂੰ ਕੋਈ ਪੁਰਾਣੀ ਬੀਮਾਰੀ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਖਾ ਰਹੀ ਹੈ।’
ਮਰੀਜ਼, ‘ਹੌਲੀ ਬੋਲੋ ਡਾਕਟਰ ਸਾਬ੍ਹ, ਉਹ ਬਾਹਰ ਹੀ ਬੈਠੀ ਹੈ।’
********
ਪਤੀ-ਪਤਨੀ ਚੋਰੀ ਬਾਰੇ ਗੱਲਾਂ ਕਰ ਰਹੇ ਸਨ, ਪਤੀ ਬੋਲਿਆ, ‘ਜੋ ਚੋਰੀ ਕਰਦਾ ਹੈ, ਉਹ ਬਾਅਦ ਵਿੱਚ ਬਹੁਤ ਪਛਤਾਉਂਦਾ ਹੈ।’
ਪਤਨੀ (ਰੋਮਾਂਟਿਕ ਅੰਦਾਜ਼ ਵਿੱਚ) ਬੋਲੀ, ‘ਅੱਛਾ, ਤੁਸੀਂ ਵਿਆਹ ਤੋਂ ਪਹਿਲਾਂ ਮੇਰੀਆਂ ਨੀਂਦਰਾਂ ਚੋਰੀ ਕੀਤੀਆਂ, ਮੇਰਾ ਦਿਲ ਚੋਰੀ ਕੀਤਾ ਸੀ, ਉਸ ਬਾਰੇ ਕੀ ਖਿਆਲ ਹੈ?’
ਪਤੀ, ‘ਓਏ, ਕਹਿ ਤਾਂ ਰਿਹਾਂ ਕਿ ਚੋਰੀ ਕਰਨ ਵਾਲਾ ਬਾਅਦ ਵਿੱਚ ਬਹੁਤ ਪਛਤਾਉਂਦਹੈ।’