‘ਏਕ ਵਿਲੇਨ ਰਿਟਰਨਜ਼’ ਦੀ ਸਫਲਤਾ ਤੋਂ ਬਾਅਦ ਜਾਨ ਅਬਰਾਹਮ ਇੱਕ ਵਾਰ ਫਿਰ ਫਿਲਮ ‘ਪਠਾਨ’ ਵਿਚ ਖਲਨਾਇਕ ਵਜੋਂ ਧਮਾਕੇਦਾਰ ਕਿਰਦਾਰ ਨਿਭਾਏਗਾ। ਸੁਪਰਸਟਾਰ ਸ਼ਾਹਰੁਖ ਦੀ ਇਹ ਫਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ਼ ਹੋਵੇਗੀ। ਸ਼ਾਹਰੁਖ ਇਸ ਫਿਲਮ ਜ਼ਰੀਏ ਪੰਜ ਸਾਲਾਂ ਬਾਅਦ ਵੱਡੇ ਪਰਦੇ ਉਤੇ ਵਾਪਸੀ ਕਰ ਰਿਹਾ ਹੈ। ਇਸ ਫਿਲਮ ਦਾ ਡਾਇਰੈਕਟਰ ਸਿਧਾਰਥ ਆਨੰਦ ਹੈ ਅਤੇ ਦੀਪਿਕਾ ਪਾਦੁਕੋਣ ਮੇਨ ਲੀਡ ਵਿੱਚ ਹੈ।
ਜਾਨ ਅਬਰਾਹਮ ਨੇ ਟਵਿੱਟਰ ਉਤੇ ਇਸ ਫਿਲਮ ਵਿਚਲੀ ਆਪਣੀ ਪਹਿਲੀ ਦਿੱਖ ਜਾਰੀ ਕੀਤੀ, ਜਿਸ ਵਿੱਚ ਉਹ ਹਥਿਆਰ ਚੁੱਕੀ ਨਜ਼ਰ ਆ ਰਿਹਾ ਹੈ। ਇਹ ਫਿਲਮ 25 ਜਨਵਰੀ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਵੇਗੀ। ਸਿਧਾਰਥ ਆਨੰਦ ਨੇ ਆਖਿਆ ਕਿ ਇਸ ਫਿਲਮ ਵਿੱਚ ਜਾਨ ਵਿਲੇਨ ਦੀ ਭੂਮਿਕਾ ਨਿਭਾ ਰਿਹਾ ਹੈ, ਪਰ ਉਸ ਦਾ ਕਿਰਦਾਰ ਨਾਇਕ ਵਾਂਗ ਹੀ ਵਧੀਆ ਹੈ। ਉਸ ਨੇ ਹਮੇਸ਼ਾ ਇਸ ਤੱਥ ਉਤੇ ਭਰੋਸਾ ਕੀਤਾ ਹੈ ਕਿ ਖਲਨਾਇਕ ਦੀ ਪੇਸ਼ਕਾਰੀ ਵੀ ਵੱਡੀ ਹੋਣੀ ਚਾਹੀਦੀ ਹੈ ਭਾਵੇਂ ਉਹ ਨਾਇਕ ਤੋਂ ਵੱਡੀ ਨਾ ਹੋਵੇ। ਇਸ ਤੋਂ ਇੱਕ ਮਹੀਨਾ ਪਹਿਲਾਂ ਫਿਲਮ ਨਿਰਮਾਤਾਵਾਂ ਨੇ ਦੀਪਿਕਾ ਦੀ ਪਹਿਲੀ ਦਿੱਖ ਜਾਰੀ ਕੀਤੀ ਸੀ।