ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦੀ ਬਾਕਸ ਆਫਿਸ ਉਤੇ ਅਸਫਲਤਾ ਤੋਂ ਬੇਫਿਕਰ ਕਰੀਨਾ ਕਪੂਰ ਨੇ ਆਪਣੇ ਪਹਿਲੇ ਪ੍ਰੋਡਕਸ਼ਨ ਉਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੇ ਇਸ ਦਾ ਨਾਂਅ ਜਾਂ ਹੋਰ ਜਾਣਕਾਰੀ ਫਿਲਹਾਲ ਸਾਂਝੀ ਨਹੀਂ ਕੀਤੀ ਹੈ। ਅਭਿਨੇਤਰੀ ਨੇ ਇੰਸਟਾਗਰਮ ਉਤੇ ‘ਸ਼ਾਹਿਦ’ ਦੇ ਡਾਇਰੈਕਟਰ ਹੰਸਲ ਮਹਿਤ ਦੇ ਨਾਂਅ ਦੇ ਨਾਲ ਇੱਕ ਫਿਲਮ ਦੀ ਸਕ੍ਰਿਪਟ ਦੀ ਤਸਵੀਰ ਡਾਇਰੈਕਟਰ ਦੇ ਨਾਂਅ ਉਤੇ ਪੋਸਟ ਕੀਤੀ। ਉਸ ਨੇ ਪ੍ਰੋਜਕੈਟ ਦੇ ਸਿਰਲੇਖ ਨੂੰ ਇੱਕ ਪੈੱਨ ਰੱਖ ਕੇ ਚਲਾਕੀ ਨਾਲ ਛੁਪਾਇਆ, ਹਾਲਾਂਕਿ ਕੋਈ ਵੀ ‘ਦ’ ਅਤੇ ‘ਮਰਡਰ’ ਸ਼ਬਦ ਦੇਖ ਸਕਦਾ ਹੈ।
ਇੱਕ ਸਾਲ ਪਹਿਲਾਂ ਅਗਸਤ 2021 ਵਿੱਚ ਕਰੀਨਾ ਨੇ ਇੰਸਟਾਗ੍ਰਾਮ ਉਤੇ ਐਲਾਨ ਕੀਤਾ ਸੀ ਕਿ ਉਹ ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਦੇ ਸਹਿਯੋਗ ਨਾਲ ਫਿਲਮ ਪ੍ਰੋਡਕਸ਼ਨ ਕਰਨ ਵਾਲੀ ਹੈ। ਕਰੀਨਾ ਨੇ ਏਕਤਾ ਤੇ ਹੰਸਲ ਮਹਿਤਾ ਨਾਲ ਆਪਣੀ ਤਸਵੀਰ ਪੋਸਟ ਕਰ ਕੇ ਐਲਾਨ ਕੀਤਾ ਸੀ ਕਿ ਉਹ ਜਲਦੀ ਨਿਰਮਾਤਾ ਬਣੇਗੀ।ਇਸ ਦੇ ਇਲਾਵਾ ਕਰੀਨਾ ਦੇ ਕੋਲ ਸੁਜਾਏ ਘੋਸ਼ ਦੀ ਅਗੀ ਥ੍ਰਿਲਰ ਫਿਲਮ ਅਤੇ ਉਸ ਦੀ ‘ਵੀਰੇ ਦੀ ਵੈਡਿੰਗ' ਨਿਰਮਾਤਾ ਨਾਲ ਇੱਕ ਫਿਲਮ ਵੀ ਹੈ। ਸੁਜਾਏ ਘੋਸ਼ ਦੇ ਨਿਰਦੇਸ਼ਨ ਵਾਲੀ ਜਾਪਾਨੀ ਕਿਤਾਬ ‘ਦ ਡਿਵੋਸ਼ਨ ਆਫ ਸਸਪੈਕਟ ਐਕਸ’ ਉਤੇ ਆਧਾਰਤ ਹੈ, ਜਿਸ ਵਿੱਚ ‘ਪਾਤਾਲ ਲੋਕ’ ਦੇ ਅਭਿਨੇਤਾ ਜੈਦੀਪ ਅਹਿਲਾਵਤ ਅਤੇ ਵਿਜੈ ਵਰਮਾ ਦੇ ਨਾਲ ਸਕਰੀਨ ਸਾਂਝੀ ਕਰੇਗੀ।