ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਵਿਕਰਮ ਵੇਧਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਵਿੱਚ ਸੈਫ ਅਲੀ ਦਾ ਰਿਤਿਕ ਨਾਲ ਜ਼ਬਰਦਸਤ ਟਕਰਾਅ ਦੇਖਣ ਨੂੰ ਮਿਲੇਗਾ। ਇਹ ਫਿਲਮ ਸਾਊਥ ਦੀ ‘ਵਿਕਰਮ ਵੇਧਾ’ ਦਾ ਰੀਮੇਕ ਹੈ। ਟੀਜ਼ਰ ਵਿੱਚ ਰਿਤਿਕ ਦਾ ਡੇਵਿਲ ਅਵਤਾਰ ਨਜ਼ਰ ਆ ਰਿਹਾ ਹੈ। ਰਿਤਿਕ ਗੈਂਗਸਟਰ ਵੇਧਾ ਅਤੇ ਸੈਫ ਦੋਵੇਂ ਕਾਪ ਵਿਕਰਮ ਦੇ ਰੋਲ ਵਿੱਚ ਹਨ। ਟੀਜ਼ਰ ਵਿੱਚ ਟਾਪ ਲੈਵਲ ਦਾ ਐਕਸ਼ਨ, ਦਮਦਾਰ ਡਾਇਲਾਗ ਅਤੇ ਥ੍ਰਿਲਰ ਨਾਲ ਭਰੇ ਸੀਨ ਦੇਖਣ ਨੂੰ ਮਿਲ ਰਹੇ ਹਨ। ਪੂਰਾ ਟੀਜ਼ਰ ਸੈਫ ਅਤੇ ਰਿਤਿਕ ਦੇ ਪ੍ਰਸ਼ੰਸਕਾਂ ਲਈ ਵੱਡੀ ਟ੍ਰੀਟ ਹੈ। ਰਿਤਿਕ ਦਾ ਗ੍ਰੇਅ ਸ਼ੇਡ ਕਿਰਦਾਰ ਵਧੀਆ ਨਿਖਰ ਗਿਆ ਹੈ। ਉਸ ਨੇ ਯੂ ਪੀ ਦਾ ਟੋਨ ਬਹੁਤ ਬਿਹਤਰੀਨ ਤਰੀਕੇ ਨਾਲ ਕੈਚ ਕੀਤਾ ਹੈ। ਟੀਜ਼ਰ ਦੇ ਕਈ ਸੀਨ ਵਿੱਚ ਉਨ੍ਹਾਂ ਦੀ ਅਦਾਕਾਰੀ ਦਾ ਨਵਾਂ ਅੰਦਾਜ਼ ਦਿੱਸੇਗਾ। ਫਿਲਮ ਦਾ ਐਕਸ਼ਨ ਵੀ ਵਧੀਆ ਹੈ ਅਤੇ ਰਿਤਿਕ-ਸੈਫ ਦੀ ਇਮੇਜ਼ ਨੂੰ ਧਿਆਨ ਵਿੱਚ ਰੱਖ ਕੇ ਸ਼ੂਟ ਕੀਤਾ ਗਿਆ ਹੈ।
ਫਿਲਮ 30 ਸਤੰਬਰ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦੇ ਟੀਜ਼ਰ ਦੀ ਯੂ ਐੱਸ ਪੀ ਸੈਫ ਅਤੇ ਰਿਤਿਕ ਦੇ ਵਿੱਚ ਕੈਮਿਸਟਰੀ ਹੈ, ਜਿਨ੍ਹਾਂ ਨੇ ਆਖਰੀ ਵਾਰ ‘ਨਾ ਤੁਮ ਜਾਨੋ ਨਾ ਹਮ’ ਵਿੱਚ ਇਕੱਠੇ ਕੰਮ ਕੀਤਾ ਸੀ। ਟੀਜ਼ਰ ਦੋਵਾਂ ਹੀ ਸਟਾਰਾਂ ਦੀ ਦਮਦਾਰ ਪ੍ਰਫਾਰਮਸ ਦੀ ਸ਼ਾਨਦਾਰ ਕਹਾਣੀ ਦੱਸ ਰਿਹਾ ਹੈ।