ਟੋਰਾਂਟੋ, 22 ਦਸੰਬਰ (ਪੋਸਟ ਬਿਊਰੋ): ਪੀਲ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸਨੇ 9 ਦਸੰਬਰ ਨੂੰ ਮਿਸੀਸਾਗਾ ਦੇ ਸਕਵਾਇਰ ਵੰਨ ਇਲਾਕੇ ਵਿੱਚ ਇੱਕ ਨਾਬਾਲਿਗ ਲੜਕੀ ਦਾ ਯੋਨ ਸ਼ੋਸ਼ਣ ਕੀਤਾ ਸੀ।
ਪੁਲਿਸ ਨੇ ਇਸਨੂੰ ‘stranger sex assault’ ਦੱਸਿਆ ਅਤੇ ਕਿਹਾ ਕਿ ਮੁਲਜ਼ਮ ਦੇ ਸਿ਼ਕਾਰ ਹੋਰ ਵੀ ਪੀੜਤ ਹੋ ਸਕਦੇ ਹਨ। ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ ਕਥਿਤ ਤੌਰ `ਤੇ ਪੀੜਿਤਾ ਕੋਲ ਜਾਕੇ ਉਸਨੂੰ ਚੁੰਮਿਆ ਅਤੇ ਅਣ-ਉਚਿਤ ਤਰੀਕੇ ਨਾਲ ਛੂਹਿਆ ਅਤੇ ਉਸ ਨਾਲ ਸੰਬੰਧ ਬਣਾਏ।
ਪੁਲਿਸ ਨੇ ਕਿਹਾ ਕਿ ਪੀੜਿਤਾ ਬਿਨ੍ਹਾਂ ਕਿਸੇ ਸਰੀਰਕ ਸੱਟ ਦੇ ਭੱਜਣ ਵਿੱਚ ਸਫਲ ਰਹੀ।
ਪੁਲਿਸ ਨੇ ਜਾਨਾਥਨ ਵਾਟਸਨ, ਜਿਸਨੂੰ ਜਸਟਿਨ ਵਾਟਸਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦੀ ਪਹਿਚਾਣ 16 ਦਸੰਬਰ ਨੂੰ ਕੀਤੀ। ਇਸਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ `ਤੇ ਯੋਨ ਸ਼ੋਸ਼ਣ ਦੇ ਇੱਕ ਮਾਮਲੇ ਅਤੇ ਪ੍ਰੋਬੇਸ਼ਨ ਆਰਡਰ ਦੀ ਪਾਲਣ ਨਾ ਕਰਨ ਦੇ ਦੋ ਮਾਮਲਿਆਂ `ਚ ਚਾਰਜਿਜ਼ ਲਗਾਏ ਗਏ ਹਨ।
ਪੁਲਿਸ ਨੇ ਕਿਹਾ ਕਿ ਗ੍ਰਿਫ਼ਤਾਰੀ ਦੇ ਸਮੇਂ 29 ਸਾਲਾ ਵਾਟਸਨ `ਤੇ ਯੋਨ ਸ਼ੋਸ਼ਣ ਦੇ ਦੋ ਪਹਿਲਾਂ ਵੀ ਚਾਰਜਿਜ਼ ਸਨ। ਬਰੈਂਪਟਨ ਦੀ ਇੱਕ ਅਦਾਲਤ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਉਸਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ।