Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਅੰਤਰਰਾਸ਼ਟਰੀ

ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ

May 19, 2019 03:01 AM

ਸਿਆਟਲ, 18 ਮਈ (ਪੋਸਟ ਬਿਊਰੋ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਡੈਲਸ ਸ਼ਹਿਰ ਦੇ ਫੋਰਟਵਰਥ 'ਚ ਰਹਿਣ ਵਾਲੇ ਇਕ ਪੰਜਾਬੀ ਮਨਦੀਪ ਸਿੰਘ (37) ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਕਾਰ ਸਮੇਤ ਅੱਗ ਲਾ ਕੇ ਸਾੜ ਦਿੱਤਾ ਤੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
ਮਿਲੀ ਜਾਣਕਾਰੀ ਅਨੁਸਾਰ ਦੋ ਮਾਸੂਮ ਬੱਚੇ ਮੇਹਰ ਕੌਰ ਵੜਿੰਗ (ਤਿੰਨ) ਅਤੇ ਅਜੀਤ ਸਿੰਘ ਵੜਿੰਗ ਦੀਆਂ ਲਾਸ਼ਾਂ ਸੜੀ ਹੋਈ ਕਾਰ ਦੀ ਪਿਛਲੀ ਸੀਟ ਤੋਂ ਮਿਲੀਆਂ ਹਨ। ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ਉੱਤੇ ਕਾਤਲ ਮਨਦੀਪ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਇਸ ਬਾਰੇ ਕੁਕ ਕਾਊਂਟੀ ਸ਼ੈਰਿਫ ਦੇ ਜਾਂਚ ਅਧਿਕਾਰੀ ਨੇ ਮੌਤ ਦੇ ਕਾਰਨ ਦੱਸਣ ਤੋਂ ਇਨਕਾਰ ਕਰਦਿਆਂ ਇਸ ਨੂੰ ਹੱਤਿਆ ਖੁਦਕੁਸ਼ੀ ਦਾ ਮਾਮਲਾ ਮੰਨਿਆ ਹੈ। ਉਨ੍ਹਾਂ ਦੱਸਿਆ ਕਿ ਸੜੀ ਕਾਰ ਨੂੰ ਵੇਖਣ ਤੋਂ ਲੱਗਦਾ ਹੈ ਕਿ ਇਸ ਨੂੰ ਜਾਣਬੁੱਝ ਕੇ ਅੱਗ ਲਾਈ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਡੈਲਸ ਦੇ ਸਾਊਥ ਵੈਸਟ ਇੰਸਟੀਚਿਊਟ ਆਫ ਫੋਰੈਂਸਿਕ ਸਾਇੰਸ 'ਚ ਭੇਜ ਦਿੱਤਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਹੱਤਿਆਰੇ ਮਨਦੀਪ ਸਿੰਘ ਦੀ ਲਾਸ਼ ਵੇਖਣ 'ਤੇ ਲੱਗਦਾ ਹੈ ਕਿ ਉਸ ਨੇ ਖੁਦ ਨੂੰ ਗੋਲੀ ਮਾਰੀ ਹੈ। ਜ਼ਿਕਰ ਯੋਗ ਹੈ ਕਿ ਮਨਦੀਪ ਸਿੰਘ ਆਪਣੀ ਪਤਨੀ ਨਰਿੰਦਰਪਾਲ ਕੌਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਅਮਰੀਕਾ ਆਇਆ ਸੀ ਤੇ ਇਥੇ ਹੀ ਦੋਵਾਂ ਬੱਚਿਆਂ ਦਾ ਜਨਮ ਹੋਇਆ ਸੀ। ਦੋਵਾਂ ਦਾ ਵਿਆਹੁਤਾ ਜੀਵਨ ਏਨਾ ਵਧੀਆ ਨਹੀਂ ਸੀ, ਜਿਸ ਕਾਰਨ ਦੋਵਾਂ ਨੇ ਤਲਾਕ ਲਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ ਅਮਰੀਕਾ ਦੇ ਇੱਕ 16 ਸਾਲਾ ਲੜਕੇ ਦੇ ਆਉਂਦੇ ਹਨ 23 ਨੰਬਰ ਦੇ ਜੁੱਤੇ, ਗਿਨੀਜ਼ ਵਰਲਡ ਰਿਕਾਰਡਜ਼ `ਚ 2 ਰਿਕਾਰਡ ਕੀਤੇ ਦਰਜ ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ