ਮੈਕਸੀਕੋਸਿਟੀ, 17 ਨਵੰਬਰ (ਪੋਸਟ ਬਿਊਰੋ): ਮੈਕਸੀਕੋ ਵਿੱਚ ਹੋਏ 73ਵੇਂ ਮਿਸ ਯੂਨੀਵਰਸ ਮੁਕਾਬਲੇ ਵਿਚ ਡੈਨਮਾਰਕ ਦੀ ਵਿਕਟੋਰੀਆ ਕੇਜਾਰ ਦੇ ਸਿਰ ਮਿਸ ਯੂਨੀਵਰਸ 2024 ਦਾ ਤਾਜ ਸਜ ਗਿਆ ਹੈ। ਉਨ੍ਹਾਂ ਨੇ 125 ਦੇਸ਼ਾਂ ਦੇ ਸਾਰੇ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ।
ਦੱਸ ਦੇਈਏ ਕਿ ਭਾਰਤ ਦੀ ਰੀਆ ਸਿੰਘਾ ਨੇ ਵੀ ਮਿਸ ਯੂਨੀਵਰਸ 2024 ਵਿੱਚ ਹਿੱਸਾ ਲਿਆ ਸੀ ਪਰ ਉਨ੍ਹਾਂ ਦਾ ਮਿਸ ਯੂਨੀਵਰਸ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਰੀਆ ਸਿੰਘਾ ਨੂੰ ਲੈ ਕੇ ਉਮੀਦਾਂ ਸਨ ਕਿ ਉਹ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਸਕਦੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਮੈਕਸੀਕੋ 'ਚ ਆਯੋਜਿਤ ਮਿਸ ਯੂਨੀਵਰਸ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਰੀਆ ਸਿੰਘਾ ਬਹੁਤ ਹੀ ਸ਼ਾਨਦਾਰ ਆਊਟਫਿਟ 'ਚ ਨਜ਼ਰ ਆਈ ਸੀ, ਉਸ ਨੇ ਗੋਲਡਨ ਬਰਡ ਬਣ ਕੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਉਸ ਦੇ ਆਊਟਫਿਟ ਦੀ ਕਾਫੀ ਚਰਚਾ ਹੋਈ ਸੀ। ਕਿਉਂਕਿ ਉਸਨੇ ਸੋਨੇ ਦੇ ਪੰਛੀ ਦੇ ਰੂਪ ਵਿੱਚ ਆਪਣੇ ਪਹਿਰਾਵੇ ਰਾਹੀਂ ਭਾਰਤ ਦੀ ਨੁਮਾਇੰਦਗੀ ਕੀਤੀ।