ਟੋਰਾਂਟੋ, 13 ਨਵੰਬਰ (ਪੋਸਟ ਬਿਊਰੋ): ਪੁਲਿਸ ਨੇ ਇੱਕ 18 ਸਾਲਾ ਲੜਕੇ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਚੋਰੀ ਦੀਆਂ ਗੱਡੀਆਂ ਨੂੰ ਚਲਾਉਂਦੇ ਹੋਏ ਦੋ ਵਾਰ ਅਧਿਕਾਰੀਆਂ ਕੋਲੋਂ ਭੱਜ ਗਿਆ।
ਪਹਿਲੀ ਘਟਨਾ 10 ਨਵੰਬਰ ਨੂੰ ਦੁਪਹਿਰ ਕਰੀਬ 3 ਵਜੇ ਵਾਰਡਨ ਏਵੇਨਿਊ ਅਤੇ ਕਾਮਸਟਾਕ ਰੋਡ ਖੇਤਰ ਵਿੱਚ ਹੋਈ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਸ਼ੱਕੀ ਨੂੰ ਚੋਰੀ ਕੀਤੀ ਗਈ ਸਫੇਦ ਰੰਗ ਦੀ ਏਕਿਊਰਾ ਟੀਐਲਐਕਸ ਚਲਾਉਂਦੇ ਹੋਏ ਵੇਖਿਆ ਅਤੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਨਹੀਂ ਰੁਕਿਆ ਅਤੇ ਭੱਜ ਗਿਆ। ਬਾਅਦ ਵਿੱਚ ਵਾਹਨ ਨੂੰ ਮੇਨ ਸਟਰੀਟ ਅਤੇ ਲੰਸਡੇਨ ਏਵੇਨਿਊ ਖੇਤਰ ਵਿੱਚ ਛੱਡ ਦਿੱਤਾ ਗਿਆ।
ਦੂਜੀ ਘਟਨਾ 12 ਨਵੰਬਰ ਨੂੰ ਸ਼ਾਮ ਕਰੀਬ 5 ਵਜੇ ਬਰਾਡਵਿਊ ਏਵੇਨਿਊ ਅਤੇ ਗੈਂਬਲ ਏਵੇਨਿਊ ਖੇਤਰ ਵਿੱਚ ਹੋਈ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਸੇ ਸ਼ੱਕੀ ਨੂੰ ਇੱਕ ਅਤੇ ਚੋਰੀ ਕੀਤੀ ਗਈ ਗੱਡੀ ਵਿੱਚ ਵੇਖਿਆ, ਇਸ ਵਾਰ ਇੱਕ ਗਰੇ ਰੰਗ ਦੀ ਏਕਿਊਰਾ ਟੀਐੱਲਐਕਸ ਵਿਚ ਸੀ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਫਿਰ ਤੋਂ ਫਰਾਰ ਹੋ ਗਿਆ।
ਬੁੱਧਵਾਰ ਨੂੰ ਪੁਲਿਸ ਨੇ ਮਾਮਲੇ ਵਿੱਚ ਇੱਕ ਸ਼ੱਕੀ ਦੀ ਪਹਿਚਾਣ ਟੋਰਾਂਟੋ ਦੇ 18 ਸਾਲਾ ਰੋਲਾਂਡ ਬਾਲੋਗ ਦੇ ਰੂਪ ਵਿੱਚ ਕੀਤੀ ਹੈ। ਬਾਲੋਗ `ਤੇ 10 ਚਾਰਜਿਜ਼ ਲੱਗੇ ਹਨ।