ਤਿਰੂਵਨੰਤਪੁਰਮ, 13 ਨਵੰਬਰ (ਪੋਸਟ ਬਿਊਰੋ): ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ (11 ਨਵੰਬਰ) ਨੂੰ ਕੇਰਲ ਦੇ ਵਾਇਨਾਡ ਵਿੱਚ ਜਿਪਲਾਈਨਿੰਗ ਕਰਨ ਗਏ। ਇਹ 400 ਮੀਟਰ ਲੰਬੀ ਜਿਪਲਾਈਨ ਕੇਰਲ ਦੀ ਸਭ ਤੋਂ ਲੰਬੀ ਜਿਪਲਾਈਨ ਹੈ। ਰਾਹੁਲ ਨੇ 12 ਨਵੰਬਰ ਨੂੰ ਆਪਣੇ ਯੂਟਿਊਬ ਚੈਨਲ 'ਤੇ ਇਸ ਐਡਵੈਂਚਰ ਸਪੋਰਟਸ ਦਾ ਵੀਡੀਓ ਸ਼ੇਅਰ ਕੀਤਾ ਸੀ।
ਰਾਹੁਲ ਆਪਣੀ ਭੈਣ ਪ੍ਰਿਅੰਕਾ ਦੀ ਚੋਣ ਰੈਲੀ ਵਿੱਚ ਸ਼ਾਮਿਲ ਹੋਣ ਲਈ ਵਾਇਨਾਡ ਗਏ ਸਨ। ਉਦੋਂ ਹੀ ਉਨ੍ਹਾਂ ਨੇ ਜਿਪਲਾਈਨਿੰਗ ਕੀਤੀ ਸੀ। ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਇਹ ਮੇਰੇ ਲਈ ਰਾਜਨੀਤੀ ਤੋਂ ਵੱਧ ਹੈ। ਵਾਇਨਾਡ ਦੇ ਲੋਕਾਂ ਨੇ ਮੇਰੇ ਦਿਲ ਵਿੱਚ ਜਗ੍ਹਾ ਬਣਾ ਲਈ ਹੈ। ਮੈਂ ਅਤੇ ਪ੍ਰਿਅੰਕਾ ਨੇ ਕੇਰਲ ਵਿੱਚ ਵਾਇਨਾਡ ਨੂੰ ਚੋਟੀ ਦਾ ਸੈਰ-ਸਪਾਟਾ ਸਥਾਨ ਬਣਾਉਣਾ ਆਪਣਾ ਮਿਸ਼ਨ ਬਣਾਇਆ ਹੈ।