ਹੈਦਰਾਬਾਦ, 24 ਦਸੰਬਰ (ਪੋਸਟ ਬਿਊਰੋ): ਪੁਸ਼ਪਾ-2 ਦੇ ਪ੍ਰੀਮੀਅਰ ਦੌਰਾਨ ਭਗਦੜ ਮਾਮਲੇ 'ਚ ਪੁਲਸ ਨੇ ਮੰਗਲਵਾਰ ਨੂੰ ਅੱਲੂ ਅਰਜੁਨ ਤੋਂ 3 ਘੰਟੇ ਤੋਂ ਜਿ਼ਆਦਾ ਪੁੱਛਗਿੱਛ ਕੀਤੀ। ਹੈਦਰਾਬਾਦ ਸੈਂਟਰਲ ਜ਼ੋਨ ਦੇ ਡੀਸੀਪੀ ਦੀ ਅਗਵਾਈ ਵਾਲੀ ਟੀਮ ਨੇ ਅਦਾਕਾਰ ਤੋਂ ਪੁੱਛਗਿੱਛ ਕੀਤੀ।
ਸੰਧਿਆ ਥਿਏਟਰ ਭਗਦੜ ਮਾਮਲੇ ਵਿਚ ਤੇਲਗੂ ਅਦਾਕਾਰ ਅੱਲੂ ਅਰਜੁਨ ਤੋਂ ਮੰਗਲਵਾਰ ਨੂੰ ਚਿੱਕੜਪੱਲੀ ਥਾਣਾ ਪੁਲਿਸ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ।
ਇਸ ਦੌਰਾਨ ਸੈਂਟਰਲ ਜ਼ੋਨ ਦੇ ਡੀਸੀਪੀ ਅਕਸ਼ਾਂਸ਼ ਯਾਦਵ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅਦਾਕਾਰ ਤੋਂ ਪੁੱਛਗਿੱਛ ਕੀਤੀ। ਚਿੱਕੜਪੱਲੀ ਪੁਲੀਸ ਸਟੇਸ਼ਨ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਤੋਂ ਇਲਾਵਾ ਥਾਣੇ ਨੂੰ ਜਾਣ ਵਾਲੀਆਂ ਸੜਕਾਂ `ਤੇ ਆਵਾਜਾਈ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਅਦਾਕਾਰ ਨੂੰ 23 ਦਸੰਬਰ ਨੂੰ ਸਵੇਰੇ 11 ਵਜੇ ਪੁਲਿਸ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਅੱਲੂ ਅਰਜੁਨ ਆਪਣੇ ਪਿਤਾ ਅਤੇ ਵਕੀਲਾਂ ਦੇ ਨਾਲ ਪੇਸ਼ ਹੋਣ ਲਈ ਆਏ ਅਤੇ ਪੁੱਛਗਿੱਛ ਦੁਪਹਿਰ 2:45 ਵਜੇ ਤੱਕ ਚੱਲੀ।
ਪੁਲਿਸ ਨੇ ਅੱਲੂ ਅਰਜੁਨ ਦੀ ਪੇਸ਼ੀ ਲਈ ਆਪਣੇ ਨੋਟਿਸ ਵਿੱਚ ਕਿਹਾ ਕਿ ਭਗਦੜ ਵਾਲੀ ਘਟਨਾ ਬਾਰੇ ਜਵਾਬ ਲੈਣ ਲਈ ਅਤੇ ਤੱਥਾਂ ਦਾ ਪਤਾ ਲਗਾਉਣ ਲਈ ਜੇ ਜ਼ਰੂਰੀ ਹੋਏ ਤਾਂ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਲਈ ਚਿੱਕੜਪੱਲੀ ਥਾਣੇ ਦੇ ਐੱਸਐੱਚਓ ਸਾਹਮਣੇ ਉਨ੍ਹਾਂਦੀ ਮੌਜੂਦਗੀ ਜ਼ਰੂਰੀ ਹੈ।