ਨਵੀਂ ਦਿੱਲੀ, 25 ਦਸੰਬਰ (ਪੋਸਟ ਬਿਊਰੋ): ਨਵੀਂ ਦਿੱਲੀ ਦਿੱਲੀ 'ਚ ਨਵੇਂ ਸੰਸਦ ਭਵਨ ਨੇੜੇ ਰੇਲਵੇ ਬਿਲਡਿੰਗ ਸਾਹਮਣੇ ਬੁੱਧਵਾਰ ਦੁਪਹਿਰ ਨੂੰ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ। ਘਟਨਾ 'ਚ ਨੌਜਵਾਨ ਗੰਭੀਰ ਰੂਪ 'ਚ ਝੁਲਸ ਗਿਆ।
ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਇੱਕ ਅਧਿਕਾਰੀ ਅਨੁਸਾਰ, ਕਾਲ ਦੁਪਹਿਰ 3:35 ਵਜੇ ਆਈ। ਇਸ ਵਿੱਚ ਨੌਜਵਾਨ ਵੱਲੋਂ ਅੱਗ ਲਾਉਣ ਦੀ ਗੱਲ ਚੱਲੀ। ਇਸ 'ਤੇ ਅਸੀਂ ਇਕ ਵਾਹਨ ਨੂੰ ਮੌਕੇ 'ਤੇ ਭੇਜਿਆ।
ਅਧਿਕਾਰੀ ਨੇ ਦੱਸਿਆ ਕਿ ਸੰਸਦ ਦੀ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਵਿਅਕਤੀ ਨੂੰ ਰਾਮ ਮਨੋਹਰ ਲੋਹੀਆ (ਆਰ.ਐੱਮ.ਐੱਲ.) ਹਸਪਤਾਲ 'ਚ ਦਾਖਲ ਕਰਵਾਇਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮੌਕੇ ਤੋਂ ਅੱਧਾ ਸੜਿਆ 2 ਪੰਨਿਆਂ ਦਾ ਸੁਸਾਈਡ ਨੋਟ, ਪੈਟਰੋਲ, ਸੜਿਆ ਹੋਇਆ ਬੈਗ ਅਤੇ ਜੁੱਤੇ ਬਰਾਮਦ ਕੀਤੇ। ਜਿਸ ਥਾਂ 'ਤੇ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ, ਉਸ ਥਾਂ 'ਤੇ ਬੈਰੀਕੇਡਿੰਗ ਕੀਤੀ ਗਈ ਹੈ। ਫਿਲਹਾਲ ਨੌਜਵਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।