Welcome to Canadian Punjabi Post
Follow us on

21

November 2024
 
ਅੰਤਰਰਾਸ਼ਟਰੀ

ਸਿ਼ਗੇਰੂ ਇਸ਼ੀਬਾ ਦੁਬਾਰਾ ਚੁਣੇ ਗਏ ਜਾਪਾਨ ਦੇ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਯੋਸ਼ੀਹਿਕੋ ਨੋਡਾ ਨੂੰ 221-160 ਦੇ ਫਰਕ ਨਾਲ ਹਰਾਇਆ

November 11, 2024 09:26 PM

ਟੋਕੀਓ, 11 ਨਵੰਬਰ (ਪੋਸਟ ਬਿਊਰੋ): ਜਾਪਾਨ ਦੇ ਪ੍ਰਧਾਨ ਮੰਤਰੀ ਸਿ਼ਗੇਰੂ ਇਸ਼ੀਬਾ ਦੁਬਾਰਾ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਸੋਮਵਾਰ ਨੂੰ ਜਾਪਾਨ ਦੀ ਸੰਸਦ ਨੇ ਉਨ੍ਹਾਂ ਨੂੰ ਅਗਲਾ ਪ੍ਰਧਾਨ ਮੰਤਰੀ ਚੁਣਿਆ। ਜਾਪਾਨ ਵਿੱਚ 27 ਅਕਤੂਬਰ ਨੂੰ ਸੰਸਦੀ ਚੋਣਾਂ ਹੋਈਆਂ ਸਨ। ਇਸ਼ੀਬਾ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲਡੀਪੀ) ਨੇ ਇਨ੍ਹਾਂ ਚੋਣਾਂ ਵਿੱਚ ਆਪਣਾ ਬਹੁਮਤ ਗੁਆ ਦਿੱਤਾ ਹੈ।
ਸੰਸਦੀ ਚੋਣਾਂ ਵਿੱਚ ਐੱਲਡੀਪੀ ਨੂੰ ਸਿਰਫ਼ 191 ਸੀਟਾਂ ਮਿਲੀਆਂ ਅਤੇ 65 ਸੀਟਾਂ ਦਾ ਨੁਕਸਾਨ ਹੋਇਆ। ਪਿਛਲੇ 15 ਸਾਲਾਂ ਵਿੱਚ ਪਾਰਟੀ ਦਾ ਇਹ ਸਭ ਤੋਂ ਮਾੜਾ ਪ੍ਰਦਰਸ਼ਨ ਸੀ। ਸੋਮਵਾਰ 11 ਨਵੰਬਰ ਨੂੰ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਪਿਛਲੇ 30 ਸਾਲਾਂ ਵਿੱਚ ਪਹਿਲੀ ਵਾਰ ਜਾਪਾਨ ਵਿੱਚ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਿੰਗ ਹੋਈ।
ਇਸ਼ੀਬਾ ਨੇ ਹੋਰ ਪਾਰਟੀਆਂ ਦੇ ਸਮਰਥਨ ਨਾਲ ਮੁੱਖ ਵਿਰੋਧੀ ਨੇਤਾ ਯੋਸ਼ੀਹਿਕੋ ਨੋਡਾ ਨੂੰ 221-160 ਨਾਲ ਹਰਾਇਆ। ਹਾਲਾਂਕਿ, 465 ਸੀਟਾਂ ਵਾਲੀ ਸੰਸਦ ਵਿੱਚ ਬਹੁਮਤ ਲਈ 233 ਦਾ ਅੰਕੜਾ ਜ਼ਰੂਰੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ 'ਚ ਫੌਜ ਦੀ ਚੌਕੀ 'ਤੇ ਆਤਮਘਾਤੀ ਹਮਲਾ, 12 ਜਵਾਨ ਸ਼ਹੀਦ, 6 ਅੱਤਵਾਦੀ ਵੀ ਮਾਰੇ ਗਏ ਫਿਨਲੈਂਡ, ਸਵੀਡਨ ਅਤੇ ਨਾਰਵੇ ਨੇ ਜੰਗ ਦੀ ਚੇਤਾਵਨੀ ਕੀਤੀ ਜਾਰੀ, ਰੂਸੀ ਹਮਲੇ ਤੋਂ ਬਚਣ ਲਈ ਤਿਆਰ ਰਹਿਣ ਲਈ ਕਿਹਾ ਜੀ-20 ਸੰਮੇਲਨ ਦੀ ਸਮਾਪਤੀ ਮੌਕੇ ਫੋਟੋ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨਾਲ ਨਜ਼ਰ ਆਏ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਮੋਦੀ ਨੇ ਗੁਆਨਾ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ਰੂਸ ਨੇ ਕਿਹਾ- ਜਲਦੀ ਹੀ ਭਾਰਤ ਦਾ ਦੌਰਾ ਕਰਨਗੇ ਪੁਤਿਨ, ਤਰੀਕ ਤੈਅ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਨੇ ਜੀ-20 'ਚ ਕਿਹਾ- ਜੰਗ ਕਾਰਨ ਦੁਨੀਆਂ 'ਚ ਅਨਾਜ ਸੰਕਟ, ਬਾਇਡਨ, ਮੈਕਰੋਂ, ਮੇਲੋਨੀ ਨਾਲ ਕੀਤੀ ਮੁਲਾਕਾਤ ਜੂਨੀਅਰ ਟਰੰਪ ਨੇ ਬਾਇਡਨ `ਤੇ ਲਾਇਆ ਦੋਸ਼, ਕਿਹਾ- ਬਾਇਡਨ ਤੀਜਾ ਵਿਸ਼ਵ ਯੁੱਧ ਸ਼ੁਰੂ ਕਰਨਾ ਚਾਹੁੰਦੇ ਹਨ ਯੂਕਰੇਨ ਨੇ ਰੂਸ 'ਤੇ ਅਮਰੀਕੀ ਮਿਜ਼ਾਈਲਾਂ ਦਾਗੀਆਂ, ਬਿਡੇਨ ਨੇ 2 ਦਿਨ ਪਹਿਲਾਂ ਪਾਬੰਦੀ ਹਟਾਈ ਰੂਸ ਨੇ ਯੂਕਰੇਨ 'ਤੇ 210 ਮਿਜ਼ਾਈਲ-ਡਰੋਨਜ਼ ਨਾਲ ਕੀਤੇ ਹਮਲੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹੇ ਹਰਿਨੀ ਅਮਰਸੂਰਿਆ ਸ੍ਰੀਲੰਕਾ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੇ