ਤਲਅਵੀਵ, 11 ਨਵੰਬਰ (ਪੋਸਟ ਬਿਊਰੋ): ਹਿਜ਼ਬੁੱਲਾ ਨੇ ਸੋਮਵਾਰ ਨੂੰ ਇਜ਼ਰਾਈਲ 'ਤੇ 165 ਤੋਂ ਜਿ਼ਆਦਾ ਰਾਕੇਟਾਂ ਨਾਲ ਹਮਲਾ ਕੀਤਾ। ਇਜ਼ਰਾਈਲ ਦੇ ਉੱਤਰੀ ਸ਼ਹਿਰ ਬੀਨਾ ਵਿੱਚ ਹੋਏ ਇਸ ਹਮਲੇ ਵਿੱਚ ਇੱਕ ਬੱਚੇ ਸਮੇਤ ਸੱਤ ਲੋਕ ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਇਸ ਹਮਲੇ ਵਿੱਚ ਗਲੀਲੀ ਸ਼ਹਿਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇੱਥੇ 55 ਰਾਕੇਟ ਦਾਗੇ ਗਏ।
ਜਦੋਂਕਿ ਹਿਜ਼ਬੁੱਲਾ ਨੇ ਹੈਫਾ ਸ਼ਹਿਰ 'ਤੇ 90 ਰਾਕੇਟ ਦਾਗੇ। ਇਜ਼ਰਾਈਲੀ ਰੱਖਿਆ ਬਲ (ਆਈਡੀਐੱਫ) ਅਨੁਸਾਰ, ਹਿਜ਼ਬੁੱਲਾ ਨੇ ਪਹਿਲੀ ਵਾਰ ਹੈਫਾ 'ਤੇ 80 ਰਾਕੇਟ ਦਾਗੇ। ਉਨ੍ਹਾਂ ਵਿੱਚੋਂ ਜਿ਼ਆਦਾਤਰ ਨੂੰ ਹਵਾ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਦੂਜੀ ਵਾਰ 10 ਰਾਕੇਟ ਦਾਗੇ ਗਏ।
ਆਈਡੀਐੱਫ ਨੇ ਹੈਫਾ 'ਤੇ ਹਮਲੇ ਦੇ ਕੁਝ ਘੰਟਿਆਂ ਬਾਅਦ ਹਿਜ਼ਬੁੱਲਾ ਰਾਕੇਟ ਲਾਂਚਰਾਂ ਨੂੰ ਨਸ਼ਟ ਕਰ ਦਿੱਤਾ। ਇਜ਼ਰਾਈਲ ਨੇ 54 ਦਿਨਾਂ ਬਾਅਦ 17 ਸਤੰਬਰ ਨੂੰ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਮੈਂਬਰਾਂ ਦੇ ਪੇਜਰ ਵਿੱਚ ਹੋਏ ਲੜੀਵਾਰ ਧਮਾਕਿਆਂ ਦੀ ਜਿ਼ੰਮੇਵਾਰੀ ਲਈ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਐਤਵਾਰ ਨੂੰ ਮੰਨਿਆ ਕਿ ਉਨ੍ਹਾਂ ਨੇ ਇਜ਼ਰਾਈਲ ਦੀ ਸੁਰੱਖਿਆ ਨੂੰ ਲੈ ਕੇ ਹਮਲੇ ਨੂੰ ਮਨਜ਼ੂਰੀ ਦਿੱਤੀ ਸੀ।