ਟੋਰਾਂਟੋ, 10 ਨਵੰਬਰ (ਪੋਸਟ ਬਿਊਰੋ): ਪੁਲਿਸ ਨੇ ਪੀਲ ਖੇਤਰ ਵਿੱਚ ਹਾਲ ਹੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ `ਚ ਇੱਕ ਹੋਰ ਵਿਅਕਤੀ `ਤੇ ਚਾਰਜਿਜ਼ ਲਗਾਏ ਹਨ।
ਇਹ ਗ੍ਰਿਫ਼ਤਾਰੀ ਐਤਵਾਰ ਸ਼ਾਮ ਨੂੰ ਬਰੈਂਪਟਨ ਵਿੱਚ ਗੋਰ ਰੋਡ `ਤੇ ਹਿੰਦੂ ਸਭਾ ਮੰਦਰ ਦੇ ਬਾਹਰ ਹੋਏ ਵਿਵਾਦ ਨਾਲ ਸਬੰਧਤ ਹੈ।
9 ਨਵੰਬਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ, ਪੀਲ ਪੁਲਿਸ (ਪੀਆਰਪੀ) ਨੇ ਕਿਹਾ ਕਿ ਉਹ 3 ਨਵੰਬਰ ਦੇ ਉਸ ਪ੍ਰਦਰਸ਼ਨ ਦੇ ਕਈ ਅਪਰਾਧਾਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਵਿਚੋਂ ਕਈ ਵੀਡੀਓ ਵਿੱਚ ਕੈਦ ਹੋਏ ਸਨ ਅਤੇ ਇਸ ਵਿੱਚ ਲੋਕਾਂ ਨੇ ਦੂਜਿਆਂ `ਤੇ ਹਮਲਾ ਕਰਨ ਲਈ ਝੰਡੇ ਅਤੇ ਡੰਡਿਆਂ ਦਾ ਇਸਤੇਮਾਲ ਕੀਤਾ ਸੀ।
ਬਾਅਦ ਵਿੱਚ ਸ਼ੱਕੀਆਂ ਵਿੱਚੋਂ ਇੱਕ ਦੀ ਪਹਿਚਾਣ 35 ਸਾਲਾ ਬਰੈਂਪਟਨ ਨਿਵਾਸੀ ਇੰਦਰਜੀਤ ਗੋਸਲ ਦੇ ਰੂਪ ਵਿੱਚ ਹੋਈ । ਉਸ ਨੂੰ 8 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ `ਤੇ ਹਥਿਆਰ ਨਾਲ ਹਮਲਾ ਕਰਨ ਦਾ ਚਾਰਜਿਜ਼ ਲਗਾਇਆ ਗਿਆ। ਪੁਲਿਸ ਨੇ ਕਿਹਾ ਕਿ ਗੋਸਲ ਨੂੰ ਕੁੱਝ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਸਨੂੰ ਬਰੈਂਪਟਨ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣਾ ਹੈ।