ਟੋਰਾਂਟੋ, 10 ਨਵੰਬਰ (ਪੋਸਟ ਬਿਊਰੋ): ਓਂਟਾਰੀਓ ਦੀ ਸਪੈਸ਼ਲ ਇੰਵੈਸਟੀਗੇਸ਼ਨ ਯੂਨਿਟ (SIU) ਹੈਮਿਲਟਨ ਵਿੱਚ ਗੋਲੀਬਾਰੀ ਦੌਰਾਨ ਇੱਕ ਪੁਲਿਸ ਅਧਿਕਾਰੀ ਅਤੇ 30 ਸਾਲਾ ਇੱਕ ਵਿਅਕਤੀ ਜ਼ਖਮੀ ਹੋ ਗਏ ਜਿਸ ਦੀ ਐੱਸਆਈਯੂ ਜਾਂਚ ਕਰ ਰਹੀ ਹੈ।
ਸਿਵਿਲੀਅਨ ਏਜੰਸੀ ਅਨੁਸਾਰ, 1964 ਮੇਨ ਸਟਰੀਟ ਡਬਲਯੂ ਵਿੱਚ ਐਂਸਲੀ ਵੁਡ ਵੇਸਟ ਨੇਬਰਹੁੱਡ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਨਿਵਾਸੀ, ਜੋ ਓਸਲਰ ਸਟਰੀਟ ਦੇ ਦੱਖਣ ਵਿੱਚ ਹੈ, ਨੇ ਹੈਮਿਲਟਨ ਪੁਲਿਸ ਸਰਵਿਸ ਨਾਲ ਸੰਪਰਕ ਕਰਕੇ ਇੱਕ ਵਿਅਕਤੀ ਦੇ ਧਮਕੀ ਭਰੇ ਤਰੀਕੇ ਨਾਲ ਕੰਮ ਕਰਨ ਦੀ ਰਿਪੋਰਟ ਕੀਤੀ।
ਐੱਸਆਈਯੂ ਨੇ ਕਿਹਾ ਕਿ ਅਧਿਕਾਰੀ ਬਿਲਡਿੰਗ ਦੀ 5ਵੀਂ ਮੰਜਿ਼ਲ `ਤੇ ਗਏ, ਉਨ੍ਹਾਂ ਨੇ ਇੱਕ ਵਿਅਕਤੀ ਨਾਲ ਗੱਲਬਾਤ ਕੀਤੀ। 9 ਨਵੰਬਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਕਿ ਗੋਲੀਬਾਰੀ ਹੋਈ, ਜਿਸਦੇ ਚਲਦੇ ਵਿਅਕਤੀ ਅਤੇ ਅਧਿਕਾਰੀ ਦੋਨਾਂ ਨੂੰ ਗੋਲੀ ਲੱਗ ਗਈ। ਏਜੰਸੀ ਨੇ ਕਿਹਾ ਕਿ ਅਧਿਕਾਰੀ ਅਤੇ ਵਿਅਕਤੀ ਦੋਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਵਿੱਚ ਛੇ ਜਾਂਚਕਰਤਾਵਾਂ ਅਤੇ ਦੋ ਫੋਰੈਂਸਿਕ ਜਾਂਚਕਰਤਾਵਾਂ ਨੂੰ ਨਿਯੁਕਤ ਕੀਤਾ ਗਿਆ ਹੈ।
ਐੱਸਆਈਯੂ ਨੇ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਇਸ ਘਟਨਾ ਬਾਰੇ ਜਾਣਕਾਰੀ ਤਾਂ ਉਹ 1-800-787-8529 `ਤੇ ਜਾਂ ਆਨਲਾਈਨ ਮੁੱਖ ਜਾਂਚਕਰਤਾ ਨਾਲ ਸੰਪਰਕ ਕਰ ਸਕਦਾ ਹੈ।