ਵਾਸਿ਼ੰਗਟਨ, 7 ਨਵੰਬਰ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਚੋਣਾਂ `ਤੇ ਆਰੀ ਦੁਨੀਆਂ ਦੀਆਂ ਨਜ਼ਰਾਂ ਸਨ। ਇਨਹਾਂ ਚੋਣਾਂ ਵਿਚ ਟਰੰਪ ਨੂੰ ਬਹੁਮਤ ਮਿਲਿਆ। ਚੋਣਾਂ ਵਿਚ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਐਲੋਨ ਮਸਕ ਦੀ ਜਾਇਦਾਦ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਮਸਕ ਦੀ ਕੁੱਲ ਸੰਪੱਤੀ ਵਿੱਚ ਇੱਕ ਦਿਨ ਵਿੱਚ 26.5 ਬਿਲੀਅਨ ਡਾਲਰ ਮਤਲਬ ਲਗਭਗ 2,442,670 ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਉਸਦੀ ਕੁੱਲ ਸੰਪਤੀ 290 ਬਿਲੀਅਨ ਡਾਲਰ ਹੋ ਗਈ ਹੈ।
ਜੇਕਰ ਇਹ ਵਾਧਾ ਜਾਰੀ ਰਿਹਾ, ਤਾਂ ਮਸਕ ਜਲਦੀ ਹੀ 300 ਬਿਲੀਅਨ ਕਲੱਬ ਵਿੱਚ ਸ਼ਾਮਿਲ ਹੋ ਸਕਦੇ ਹਨ। ਇਨਾ ਹੀ ਨਹੀਂ ਬੁੱਧਵਾਰ ਨੂੰ ਮਸਕ ਦੀ ਕੰਪਨੀ ਟੈਸਲਾ ਦੇ ਸ਼ੇਅਰਾਂ ਵਿਚ ਉਛਾਲ ਆਇਆ ਹੈ। ਇਨ੍ਹਾਂ ਸ਼ੇਅਰਾਂ 'ਚ ਇਕ ਦਿਨ 'ਚ 14.75 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਸਮੇਂ, ਟੈਸਲਾ ਦੇ ਸ਼ੇਅਰ ਦੀ ਕੀਮਤ 288.53 ਡਾਲਰ 'ਤੇ ਹੈ।
ਡੋਨਾਲਡ ਟਰੰਪ ਦੀ ਚੋਣ ਜਿੱਤ ਤੋਂ ਬਾਅਦ, ਟੈਸਲਾ ਦੇ ਸ਼ੇਅਰਾਂ ਵਿੱਚ 14.75% ਦਾ ਵਾਧਾ ਹੋਇਆ ਹੈ। ਨਿਵੇਸ਼ਕਾਂ ਦਾ ਮੰਨਣਾ ਹੈ ਕਿ ਟਰੰਪ ਦੀ ਜਿੱਤ ਨਾਲ ਇਲੈਕਟ੍ਰਿਕ ਵਾਹਨਾਂ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਘੱਟ ਜਾਵੇਗੀ, ਜੋਕਿ ਟੇਸਲਾ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਟਰੰਪ ਦੀ ਜਿੱਤ ਤੋਂ ਬਾਅਦ ਕਈ ਅਮਰੀਕੀ ਅਰਬਪਤੀਆਂ ਦੀ ਦੌਲਤ 'ਚ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਜੈਫ ਬੇਜੋਸ, ਲੈਰੀ ਐਲੀਸਨ, ਵਾਰੇਨ ਬਫੇਟ, ਲੈਰੀ ਪੇਜ, ਸਰਗੇਈ ਬ੍ਰਿਨ, ਜੇਨਸਨ ਹੁਆਂਗ, ਮਾਈਕਲ ਡੇਲ, ਸਟੀਵ ਬਾਲਮਰ ਅਤੇ ਬਿਲ ਗੇਟਸ ਸ਼ਾਮਿਲ ਹਨ।