ਟੋਰਾਂਟੋ, 7 ਨਵੰਬਰ (ਪੋਸਟ ਬਿਊਰੋ): ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਸੁਰੱਖਿਆ ਦੀ ਘਾਟ ਕਾਰਨ ਕੁਝ ਕੌਂਸਲੇਟ ਕੈਂਪਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ।
ਪੋਸਟ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੇ ਕੌਂਸਲੇਟ ਕੈਂਪਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਅਸੀਂ ਕੈਂਪਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਦਰਅਸਲ, 27 ਸਤੰਬਰ ਨੂੰ ਭਾਰਤੀ ਕੌਂਸਲੇਟ ਜਨਰਲ ਨੇ ਪੈਨਸ਼ਨ ਸਰਟੀਫਿਕੇਟਾਂ ਲਈ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ 14 ਕੈਂਪ ਲਗਾਉਣ ਦਾ ਐਲਾਨ ਕੀਤਾ ਸੀ। ਇਹ ਕੈਂਪ 2 ਨਵੰਬਰ ਤੋਂ 23 ਨਵੰਬਰ ਦਰਮਿਆਨ ਵਿਨੀਪੈਗ, ਬਰੈਂਪਟਨ, ਹੈਲੀਫੈਕਸ ਅਤੇ ਓਕਵਿਲ ਵਿਖੇ ਲਗਾਏ ਜਾਣੇ ਸਨ। ਪਰ ਹੁਣ ਇਨ੍ਹਾਂ 'ਚੋਂ ਕੁਝ ਕੈਂਪ ਸੁਰੱਖਿਆ ਦੀ ਘਾਟ ਕਾਰਨ ਨਹੀਂ ਲਗਾਏ ਜਾਣਗੇ।