ਟੋਰਾਂਟੋ, 7 ਨਵੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਇੱਕ ਮੁਲਜ਼ਮ ਦੀ ਭਾਲ ਕਰ ਰਹੀ ਹੈ, ਜਿਸਨੇ ਬਹਿਸ ਦੌਰਾਨ ਇੱਕ ਡਰਾਈਵਰ ਨੂੰ ਚਾਕੂ ਮਾਰਿਆ ਅਤੇ ਪੀੜਤ ਦੀ ਗੱਡੀ ਵਿੱਚ ਫਰਾਰ ਹੋ ਗਿਆ। ਇਹ ਘਟਨਾ ਐਤਵਾਰ ਨੂੰ ਸਵੇਰੇ 4 ਵਜੇ ਕਾਕਸਵੇਲ ਅਤੇ ਮੋਰਟਿਮਰ ਏਵੇਨਿਊ ਇਲਾਕੇ ਵਿਚ ਹੋਈ।
ਅਧਿਕਾਰੀਆਂ ਨੇ ਕਿਹਾ ਕਿ ਜਦੋਂ ਉਹ ਬਹਿਸ ਕਰ ਰਹੇ ਸਨ ਤਾਂ ਪੀੜਤ ਨੇ ਸ਼ੱਕੀ ਨੂੰ ਇਲਾਕੇ ਵਿੱਚ ਲਿਜਾਣ ਲਈ ਗੱਡੀ ਦਿੱਤੀ ਸੀ। ਮੁਲਜ਼ਮ ਨੇ ਪੀੜਤ ਦੇ ਚਾਕੂ ਮਾਰਿਆ, ਡਰ ਕਾਰਨ ਪੀਡੜਤ ਨੇ ਗੱਡੀ ਖਾਲ੍ਹੀ ਕਰ ਦਿੱਤੀ ਅਤੇ ਉਸ ਦੀ ਕਾਰ ਦੀ ਚਾਬੀ ਖੋਹ ਲਈ।
ਪੁਲਿਸ ਨੇ ਕਿਹਾ ਕਿ ਉਹ ਪੀੜਤ ਦੀ ਕਾਰ ਵਿੱਚ ਫਰਾਰ ਹੋ ਗਿਆ। ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਉਸਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ। ਬੁੱਧਵਾਰ ਨੂੰ ਪੁਲਿਸ ਨੇ ਦੱਸਿਆ ਕਿ ਉਹ ਘਟਨਾ ਦੇ ਸਿਲਸਿਲੇ ਵਿੱਚ 39 ਸਾਲਾ ਏਰਵਿਸ ਬਰੋਕਾ ਦੀ ਭਾਲ ਕਰ ਰਹੀ ਹੈ।
ਉਹ ਹਮਲਾ ਕਰਨ ਅਤੇ ਮੋਟਰ ਵਾਹਨ ਚੋਰੀ ਕਰਨ ਦੇ ਦੋਸ਼ ਵਿੱਚ ਲੋੜੀਂਦਾ ਹੈ। ਉਸਦਾ ਕੱਦ ਛੇ ਫੁੱਟ ਅਤੇ 220 ਪਾਊਂਡ ਭਾਰ ਹੈ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬਾਾਰੇ ਕੋਈ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਨੂੰ 416-808-5500 `ਤੇ ਜਾਣਕਾਰੀ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।