ਟੋਰਾਂਟੋ, 7 ਨਵੰਬਰ (ਪੋਸਟ ਬਿਊਰੋ): ਪੁਲਿਸ ਦਾ ਕਹਿਣਾ ਹੈ ਕਿ ਟੋਰਾਂਟੋ ਵਿੱਚ ਇੱਕ ਨਿਯਮਕ ਕਾਰ ਡੀਲਰਸ਼ਿਪ ਵਿੱਚ ਕੰਮ ਕਰਦੇ ਹੋਏ ਚੋਰੀ ਦੀਆਂ ਕਾਰਾਂ ਵੇਚਣ ਦੇ ਦੋ ਸ਼ੱਕੀ ਮੁਲਜ਼ਮਾਂ `ਤੇ ਕੁਲ 176 ਚਾਰਜਿਜ਼ ਲੱਗੇ ਹਨ।
ਬੁੱਧਵਾਰ ਸਵੇਰੇ ਟੋਰਾਂਟੋ ਪੁਲਿਸ ਹੈੱਡਕੁਆਟਰ ਵਿੱਚ ਇੱਕ ਪ੍ਰੈੱਸਕਾਨਫਰੰਸ ਵਿੱਚ ਪ੍ਰੋਜੈਕਟ ਵਾਰਡਨ ਨਾਮਕ ਜਾਂਚ ਬਾਰੇ ਦੱਸਿਆ ਗਿਆ।
ਜਾਂਚਕਰਤਾ ਡੈਨ ਕਰੇਹਲਿੰਗ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਅਗਸਤ 2024 ਵਿੱਚ ਸ਼ੁਰੂ ਕੀਤੀ ਗਈ ਸੀ, ਜਦੋਂ ਅਧਿਕਾਰੀਆਂ ਨੇ ਸ਼ਹਿਰ ਵਿੱਚ ਇੱਕ ਬਰਾਂਡੇਡ ਕਾਰ ਡੀਲਰਸ਼ਿਪ ਵਿੱਚ ਸੇਲਜ਼ਪਰਸਨ ਦੇ ਰੂਪ ਵਿੱਚ ਕੰਮ ਕਰਨ ਵਾਲੇ ਦੋ ਸ਼ੱਕੀਆਂ ਦੀ ਭਾਲ ਕੀਤੀ, ਜਿਨ੍ਹਾਂ ਬਾਰੇ ਪੁਲਿਸ ਦਾ ਮੰਨਣਾ ਸੀ ਕਿ ਉਹ ਚੋਰੀ ਦੇ ਵਾਹਨਾਂ ਦੀ ਧੋਖਾਧੜੀ ਤੇ ਵਿਕਰੀ ਵਿੱਚ ਸ਼ਾਮਿਲ ਸਨ।
ਪੁਲਿਸ ਨੇ ਕਿਹਾ ਕਿ ਡੀਲਰਸ਼ਿਪ ਦੁਆਰਾ ਧੋਖਾਧੜੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਕਰੇਹਲਿੰਗ ਨੇ ਕਿਹਾ ਕਿ ਸ਼ੱਕੀਆਂ ਨੇ ਚੋਰੀ ਦੇ ਵਾਹਨਾਂ ਨੂੰ ਹਾਸਿਲ ਕਰਨ ਅਤੇ ਉਨ੍ਹਾਂ ਨੂੰ ਨੂੰ ਵੇਚਣ ਲਈ ਆਪਣੇ ਅਹੁਦੇ ਦਾ ਇਸਤੇਮਾਲ ਕੀਤਾ।
ਕਰੇਹਲਿੰਗ ਨੇ ਕਿਹਾ ਕਿ ਡੀਲਰਸ਼ਿਪ ਵਿੱਚ ਸੇਲਜ਼ਪਰਸਨ ਦੇ ਰੂਪ ਵਿੱਚ ਕੰਮ ਕਰਨ ਵਾਲੇ ਮੁਲਜ਼ਮਾਂ ਵਿੱਚੋਂ ਇੱਕ ਨੰਬਰ ਵਾਲੀਆਂ ਕੰਪਨੀਆਂ ਤੋਂ ਚੋਰੀ ਦੇ ਵਾਹਨ ਮੰਗਵਾਉਂਦਾ ਸੀ। ਇਨ੍ਹਾਂ ਵਿਚੋਂ ਕੁੱਝ ਨੰਬਰ ਵਾਲੀਆਂ ਕੰਪਨੀਆਂ `ਤੇ ਉਹ ਖੁਦ ਹੀ ਕੰਟਰੋਲ ਰੱਖਦੇ ਸਨ। ਇਸਦੇ ਬਾਅਦ ਡੀਲਰਸ਼ਿਪ ਦੇ ਫੰਡ ਦਾ ਇਸਤੇਮਾਲ ਵਾਹਨਾਂ ਨੂੰ ਖਰੀਦਣ ਲਈ ਕੀਤਾ ਗਿਆ, ਜਿਨ੍ਹਾਂ ਨੂੰ ਬੇਖਬਰ ਖਰੀਦਾਰਾਂ ਸਾਹਮਣੇ ਧੋਖਾਧੜੀ ਨਾਲ ਨਿਯਮਕ ਤੌਰ `ਤੇ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁਲਜ਼ਮ ਚੋਰੀ ਕੀਤੇ ਗਏ ਅਤੇ ਨਕਲੀ ਵਾਹਨਾਂ ਦੀ ਪਹਿਚਾਣ ਗਿਣਤੀ ਦੀ ਵਰਤੋਂ ਕਰਕੇ ਨਕਲੀ ਵਿਕਰੀ ਦਸਤਾਵੇਜ਼ ਵੀ ਤਿਆਰ ਕਰਦੇ ਸਨ।
ਕਰੇਹਲਿੰਗ ਨੇ ਕਿਹਾ ਕਿ ਉਹ ਕਾਰਫੈਕਸ ਰਿਪੋਰਟ ਵਿੱਚ ਵੀ ਬਦਲਾਅ ਕਰਦੇ ਸਨ ਅਤੇ ਉਸ ਵਿਚ ਸੋਧ ਕਰਦੇ ਸਨ, ਤਾਂਕਿ ਉਹ ਵਾਹਨ ਨੂੰ ਨਿਯਮਕ ਦੇ ਤੌਰ `ਤੇ ਪੇਸ਼ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਚੋਰੀ ਕੀਤਾ ਗਿਆ ਵਾਹਨ ਖਰੀਦਦਾਰ ਨੂੰ ਦਿੱਤਾ ਜਾਂਦਾ ਸੀ, ਜਿਸਨੂੰ ਇਸ ਗੱਲ ਦਾ ਬਿਲਕੁੱਲ ਵੀ ਅੰਦਾਜਾ ਨਹੀਂ ਸੀ ਹੁੰਦਾ ਕਿ ਉਨ੍ਹਾਂ ਨੇ ਜਿਸ ਕਾਗਜ਼ `ਤੇ ਹਸਤਾਖਰ ਕੀਤੇ ਸਨ, ਉਹ ਉਸ ਵਾਹਨ ਨਾਲ ਮੇਲ ਨਹੀਂ ਖਾਂਦਾ ਸੀ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ।