ਟੋਰਾਂਟੋ, 7 ਨਵੰਬਰ (ਪੋਸਟ ਬਿਊਰੋ): ਬੁੱਧਵਾਰ ਦੁਪਹਿਰ ਨਾਰਥ ਯਾਰਕ ਵਿੱਚ ਇੱਕ ਖੱਡਾ ਢਹਿਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹਨ। ਇਹ ਘਟਨਾ ਸ਼ਾਮ ਕਰੀਬ 5:25 ਵਜੇ, ਫਿੰਚ ਏਵੇਨਿਊ ਈਸਟ ਦੇ ਉੱਤਰ ਵਿੱਚ ਬੇਵਿਊ ਏਵੇਨਿਊ ਅਤੇ ਰੁਡਿੰਗਟਨ ਡਰਾਈਵ ਦੇ ਇਲਾਕੇ ਵਿੱਚ ਹੋਈ।
ਪੁਲਿਸ ਨੇ ਦੱਸਿਆ ਕਿ ਉਹ ਉਸ ਸਮੇਂ ਸੀਵਰ ਪਾਈਪ ਦੀ ਮੁਰੰਮਤ ਕਰ ਰਹੇ ਸਨ। ਬੁੱਧਵਾਰ ਰਾਤ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟੋਰਾਂਟੋ ਫਾਇਰ ਦੇ ਪ੍ਰਮੁੱਖ ਕਰਿਸ ਰੋਲੈਂਡ ਨੇ ਕਿਹਾ ਕਿ ਮਜ਼ਦੂਰ ਪਾਣੀ ਦੇ ਪਾਈਪਾਂ ਦੀ ਜਾਂਚ ਕਰ ਰਹੇ ਸਨ ਅਤੇ ਉਨ੍ਹਾਂ ਨੇ ਖੁਦਾਈ ਕਰਦੇ ਸਮੇਂ ਇੱਕ ਕੈਮਰਾ ਪਾਇਆ ਸੀ, ਜਿਸਨੂੰ ਕਿਨਾਰੇ ਨਾਲ ਨਹੀਂ ਜੋੜਿਆ ਗਿਆ ਸੀ।
ਰੋਲੈਂਡ ਨੇ ਕਿਹਾ ਕਿ ਮਿੱਟੀ ਦੇ ਭਾਰ ਕਾਰਨ, ਇਸਦਾ ਇੱਕ ਹਿੱਸਾ ਖੱਡੇ ਦੇ ਪਿੱਛੇ ਤੋਂ ਡਿੱਗ ਗਿਆ ਅਤੇ ਇੱਕ ਮਜ਼ਦੂਰ ਉੱਪਰ ਡਿੱਗ ਗਿਆ ਅਤੇ ਦੋ ਹੋਰ ਉਸ ਵਿੱਚ ਫਸ ਗਏ।
ਜਦੋਂ ਕਿ ਬਚਾਅ ਵਿੱਚ ਮਦਦ ਕਰਣ ਲਈ ਕਰਮਚਾਰੀਆਂ ਕੋਲ ਪੌੜੀਆਂ, ਰੱਸੀ ਅਤੇ ਕਹੀਆਂ ਸਨ, ਰੋਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਹੱਥ ਨਾਲ ਮਿੱਟੀ ਪਾਸੇ ਕਰਨੀ ਪਈ ਕਿਉਂਕਿ ਜਿਆਦਾਤਰ ਮਿੱਟੀ ਸਿੱਧੇ ਮਜ਼ਦੂਰਾਂ ਦੇ ਉੱਪਰ ਡਿੱਗੀ ਹੋਈ ਸੀ। ਕਰਮਚਾਰੀ ਦੋ ਮਜਦੂਰਾਂ ਨੂੰ ਹੀ ਬਾਹਰ ਕੱਢ ਸਕੇ।
ਹਾਲਾਂਕਿ ਰੋਲੈਂਡ ਪੁਸ਼ਟੀ ਕੀਤੀ ਕਿ ਦੋਨਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਕਿਹਾ ਕਿ ਉਹ ਉਨ੍ਹਾ ਦੀ ਹਾਲਤ ਗੰਭੀਰ ਹੈ ਪਰ ਉਹ ਠੀਕ ਹੋ ਰਹੇ ਹਨ। ਪੁਲਿਸ ਨੇ ਕਿਹਾ ਕਿ ਲੇਬਰ ਮੰਤਰਾਲਾ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।