ਮੈਡ੍ਰਿਡ, 4 ਅਕਤੂਬਰ (ਪੋਸਟ ਬਿਊਰੋ): ਸਪੇਨ ਦੇ ਹੜ੍ਹ ਪ੍ਰਭਾਵਿਤ ਵੇਲੇਂਸੀਆ ਇਲਾਕੇ ਦਾ ਦੌਰਾ ਕਰਨ ਗਏ ਕਿੰਗ ਫਿਲਿਪ ਅਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਲੇਟਿਜੀਆ 'ਤੇ ਲੋਕਾਂ ਨੇ ਚਿੱਕੜ ਸੁੱਟਿਆ। ਜਾਣਕਾਰੀ ਮੁਤਾਬਕ ਉੱਥੇ ਮੌਜੂਦ ਲੋਕਾਂ ਨੇ ‘ਹਤਿਆਰੇ’ ਅਤੇ ‘ਸ਼ੇਮ ਆਨ ਯੂ’ ਦੇ ਨਾਅਰੇ ਵੀ ਲਾਏ
ਰਾਜਾ ਫਿਲਿਪ ਨਾਲ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਵੀ ਮੌਜੂਦ ਸਨ। ਲੋਕ ਉਨ੍ਹਾਂ ਨੂੰ ਪੁੱਛ ਰਹੇ ਸਨ ਕਿ ਲੀਡਰਾਂ ਨੇ ਹੜ੍ਹ ਨੂੰ ਰੋਕਣ ਲਈ ਪਹਿਲਾਂ ਤੋਂ ਕੁਝ ਕਿਉਂ ਨਹੀਂ ਕੀਤਾ।
ਭੀੜ ਨੂੰ ਰੋਕਣ ਲਈ ਪੁਲਿਸ ਨੂੰ ਅੱਗੇ ਆਉਣਾ ਪਿਆ। ਹਮਲੇ 'ਚ ਤੈਨਾਤ ਦੋ ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਉਸ ਦੇ ਮੱਥੇ ਤੋਂ ਖੂਨ ਵਗਦਾ ਦੇਖਿਆ ਗਿਆ। ਇਸ ਤੋਂ ਬਾਅਦ ਸਪੇਨ ਦੇ ਰਾਜਾ ਅਤੇ ਪ੍ਰਧਾਨ ਮੰਤਰੀ ਨੂੰ ਆਪਣਾ ਦੌਰਾ ਅਧੂਰਾ ਛੱਡ ਕੇ ਰਾਜਧਾਨੀ ਪਰਤਣਾ ਪਿਆ। ਇਸ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਕਾਰ 'ਤੇ ਵੀ ਹਮਲਾ ਕਰ ਦਿੱਤਾ।
ਸਪੇਨ ਇਤਿਹਾਸ ਦੇ ਸਭ ਤੋਂ ਵੱਡੇ ਹੜ੍ਹ ਨਾਲ ਜੂਝ ਰਿਹਾ ਹੈ। ਹੜ੍ਹ 'ਚ ਘੱਟੋ-ਘੱਟ 217 ਲੋਕਾਂ ਦੀ ਮੌਤ ਹੋ ਚੁੱਕੀ ਹੈ।