-ਪੰਜਾਬ ਸਰਕਾਰ ਦੇ ਕੈਨੇਡੀਅਨ ਪੈੱਨਸ਼ਨਰਾਂ ਨੂੰ ਸ਼ਾਮਲ ਹੋਣ ਲਈ ਅਪੀਲ
ਬਰੈਂਪਟਨ, (ਡਾ. ਝੰਡ) -ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਓਨਟਾਰੀਓ ਦਾ ਸਲਾਨਾ ਇਜਲਾਸ 22 ਸਤੰਬਰ ਦਿਨ ਐਤਵਾਰ ਨੂੰ ‘ਵਿਲੇਜ ਆਫ਼ ਇੰਡੀਆ’ ਦੇ ਪਿਛਲੇ ਪਾਸੇ ਬਣੇ‘ਵਿਸ਼ਵ ਪੰਜਾਬੀ ਭਵਨ’ ਵਿਚ ਬਾਅਦ ਦੁਪਹਿਰ 1.00 ਵਜੇ ਤੋਂ 4.00 ਵਜੇ ਤੱਕ ਹੋਵੇਗਾ। ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਤੋਂ ਪਿੱਛੋਂ ਐਸੋਸੀਏਸ਼ਨ ਦੇ ਮੀਡੀਆ ਡਾਇਰੈੱਕਟਰ ਪ੍ਰੋ. ਇੰਦਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਇੰਜੀਨੀਅਰ ਬਲਦੇਵ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ।
ਮੀਟਿੰਗ ਵਿਚ ਤਿੰਨ ਪ੍ਰਕਾਰ ਦੀਆਂ ਮੰਗਾਂ ਬਾਰੇ ਵਿਚਾਰ ਕੀਤੀ ਗਈ। ਪਹਿਲੀ ਕੈਟਾਗਰੀ ਵਿਚਲੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ, ਜਿਵੇਂਪੇਅ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨਾ, ਡੀ.ਏ. ਦੀਆਂ ਪਿਛਲੇ ਲੰਮੇਂ ਸਮੇਂ ਤੋਂ ਬਕਾਇਆ ਕਿਸ਼ਤਾਂ ਦਾ ਬਕਾਇਆ ਦੇਣਾ, 25 ਸਾਲ ਦੀ ਸੇਵਾ ਪੂਰੀ ਕਰਨ ‘ਤੇ ਪੈੱਨਸ਼ਨ ਦੇਣਾ, ਆਦਿ ਹਨ। ਦੂਸਰੀ ਕਿਸਮ ਦੀਆਂ ਕੁਝ ਮੰਗਾਂ ਪੰਜਾਬ ਸਰਕਾਰ ਦੇ ਪਟਵਾਰੀਆਂ ਨਾਲ ਸਬੰਧਿਤ ਵਿਭਾਗ ਨਾਲ ਸੰਭੰਧਿਤ ਹਨ ਜਿਨ੍ਹਾਂ ਵਿਚ ਮੁੱਖ ਤੌਰ ‘ਤੇ ਪਟਵਾਰੀਆਂ ਵੱਲੋਂ ਪਰਵਾਸੀਆਂ ਦੀਆਂ ਜ਼ਮੀਨਾਂ/ਜਾਇਦਾਦਾਂ ਦੀ ਤਕਸੀਮ ਸ਼ਮਲ ਹੈ। ਇਹ ਮਸਲਾ ਫ਼ੌਰੀ ਤੌਰ ‘ਤੇ ਹੱਲ ਮੰਗਦਾ ਹੈ, ਕਿਉਂਕਿ ਇਸ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਇਸ ਸਮੇਂ ਪਰਵਾਸੀਆਂ ਨੂੰ ਕਰਨਾ ਪੈ ਰਿਹਾ ਹੈ।ਤੀਸਰੀ ਕਿਸਮ ਦੀਆਂ ਸਮੱਸਿਆਵਾਂ ਦਾ ਸਬੰਧ ਕੈਨੇਡਾ ਦੀ ਫ਼ੈੱਡਰਲ ਸਰਕਾਰ, ਪ੍ਰੋਵਿੰਸ਼ੀਅਲ ਸਰਕਾਰ ਅਤੇ ਸਿਟੀ ਸਰਕਾਰ ਨਾਲ ਹੈ। ਇਨ੍ਹਾਂ ਸਮੱਸਿਆਵਾਂ ਵਿਚ ਓਲਡ ਏਜ ਸਕਿਉਰਿਟੀ ਤੇ ਜੀ.ਆਈ.ਐੱਸ., ਘਰਾਂ ਦੀ ਸਮੱਸਿਆ ਸਿਹਤ ਸੇਵਾਵਾਂ, ਓਹਿਪ, ਇਨਸ਼ੋਰੈਂਸ, ਕਾਰਾਂ ਦੀ ਅਨਸ਼ੋਅਰੈਂਸ, ਆਦਿ ਸ਼ਾਮਲ ਹਨ।
ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਬਾਰੇ ਵਿਸਤ੍ਰਿਤ ਪੱਤਰ ਲਿਖ ਕੇ ਵਿਸ਼ੇਸ਼ ਏਲਚੀ ਰਾਹੀਂ ਮੁੱਖ-ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਅਤੇ ਪਰਵਾਸੀਆਂ ਸਬੰਧਿਤ ਮੰਤਰੀ ਨੂੰ ਪੇਸ਼ ਕੀਤੀਆਂ ਗਈਆਂ ਹਨ। ਕੈਨੇਡਾ ਸਰਕਾਰ ਨਾਲ ਸਬੰਧਿਤ ਮੰਗਾਂ ਸਬੰਧੀ ਐਸੋਸੀਏਸ਼ਨ ਦੇ ਵਫ਼ਦ ਨੇ ਪਿਛਲੇ ਦਿਨੀਂ ਪਾਰਲੀਮੈਂਟ ਮੈਂਬਰਾਂ ਸ੍ਰੀ ਮਨਿੰਦਰ ਸਿੱਧੂ, ਜਨਾਬ ਸ਼ਫ਼ਕਤ ਅਲੀ, ਬੀਬੀ ਸੋਨੀਆ ਸਿੱਧੂ ਤੇ ਰੂਬੀ ਸਹੋਤਾਨੂੰ ਮਿਲ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਏਸੇ ਤਰ੍ਹਾਂ ਪ੍ਰੋਵਿੰਸ਼ੀਅਲ ਸਰਕਾਰ ਨਾਲ ਸਬੰਧਿਤ ਮੰਗਾਂ ਲਈ ਉਹ ਐੱਮ.ਪੀ.ਪੀ. ਅਮਰਜੋਤ ਸੰਧੂ ਅਤੇ ਹਰਦੀਪ ਗਰੇਵਾਲ ਨੂੰ ਪਹਿਲਾਂ ਮਿਲ ਚੁੱਕੇ ਹਨ ਅਤੇ ਸਿਟੀ ਨਾਲ ਸਬੰਧਿਤ ਮੰਗਾਂ ਸਬੰਧੀ ਬਰੈਂਪਟਨ ਸਿਟੀ ਦੇ ਰੀਜਨਲ ਤੇ ਸਿਟੀ ਕੌਂਸਲਰਾਂ ਨਾਲ ਵਿਚਾਰ-ਵਟਾਂਦਰਾ ਜਾਰੀ ਹੈ।
ਤਿੰਨਾਂ ਹੀ ਪੱਧਰਦੀਆਂ ਸਰਕਾਰਾਂ ਦੇ ਨੁਮਾਇੰਆਂ ਨੇ ਐਸੋਸੀਏਸ਼ਨ ਦੀਆਂਵ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਸੰਜੀਦਗੀ ਨਾਲ ਵਿਚਾਰ ਕਰਕੇ ਇਨ੍ਹਾਂ ਦੀ ਪੂਰਤੀ ਦਾ ਭਰੋਸਾ ਦਿਵਾਇਆ ਹੈ। ਇਹ ਮੰਗ-ਪੱਤਰਪ੍ਰਧਾਨ-ਮੰਤਰੀ ਜਸਟਿਨ ਟਰੂਡੋ, ਵਿਰੋਧੀ ਨੇਤਾ ਪੌਲੀਵੇਰ ਤੇ ਐੱਨਡੀਪੀ ਦੇ ਮੁਖੀ ਜਗਮੀਤ ਸਿੰਘ ਨੂੰ ਵੀ ਭੇਜੇ ਜਾ ਚੁੱਕੇ ਹਨ ਅਤੇ ਇਸ ਪ੍ਰਤੀ ਉਨ੍ਹਾਂ ਦੇ ਹੁੰਗਾਰੇ ਵੀ ਪ੍ਰਾਪਤ ਹੋਏ ਹਨ।
ਐਸੋਸੀਏਸ਼ਨ ਵੱਲੋਂ ਓਨਟਾਰੀਓ ਵਿਚਲੇ ਪੰਜਾਬ ਦੇ ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦੇ ਸਮੂਹ ਪੈੱਨਸ਼ਨਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 114 ਕੈਨੇਡੀ ਰੋਡ ਸਾਊਥ ਵਿਖੇ ਸਥਿਤ ਵਿਸ਼ਵ ਪੰਜਾਬੀ ਭਵਨ ਵਿਚ ਬਾਅਦ ਦੁਪਿਹਰ ਇਕ ਵਜੇ ਤੋਂ ਚਾਰ ਵਜੇ ਤੱਕ ਹੋ ਰਹੇ ਇਸ ਸਲਾਨਾ ਇਜਲਾਸ ਵਿਚ ਜ਼ਰੂਰ ਹਾਜ਼ਰ ਹੋਣ। ਇਸ ਵਿਚ ਬੁਲਾਰਿਆਂ ਦੇ ਵਿਚਾਰ ਸੁਣੇ ਜਾਣਗੇ ਅਤੇ ਸੱਭ ਤੋਂ ਵਡੇਰੀ ਉਮਰ ਦੇ ਪੈੱਨਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਦੀ ਸਲਾਨਾ ਮੈਂਬਰਸ਼ਿਪ ਕੇਵਲ 10 ਡਾਲਰ ਸਲਾਨਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਲਐ ਹੇਠ ਲਿਖਿਆਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ :
ਇੰਜੀ. ਬਲਦੇਵ ਸਿੰਘ ਬਰਾੜ (437-244-5003), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297), ਮੁਹਿੰਦਰ ਸਿੰਘ ਮੋਹੀ (416-659-1232), ਇੰਜੀ. ਏ.ਪੀ. ਸਿੰਘ (647-704-7803), ਡਾ.ਪਰਮਜੀਤ ਸਿੰਘ ਢਿੱਲੋਂ (416-527-1040), ਪ੍ਰੋ. ਇੰਦਰਦੀਪਸਿੰਘ (647-995-7391), ਇੰਜੀ. ਸਿਕੰਦਰ ਸਿੰਘ ਝੱਜ (647-594-9942), ਇੰਜੀ. ਸੁਖਦੇਵ ਸਿੰਘ (416-669-0891), ਪ੍ਰਿਤਪਾਲ ਸਿੰਘ ਸਚਦੇਵਾ (647-709-6115), ਹਰੀ ਸਿੰਘ (647-515-4752), ਸੁਰਿੰਦਰਜੀਤ ਸਿੰਘ ਬੁੱਟਰ (647-706-1587)