ਟੋਰਾਂਟੋ, 7 ਜਨਵਰੀ (ਪੋਸਟ ਬਿਊਰੋ): ਸੋਮਵਾਰ ਦੁਪਹਿਰ ਨੂੰ ਨਾਰਥ ਯਾਰਕ ਵਿੱਚ ਡਕੈਤੀ ਦੇ ਕਈ ਮੁਲਜ਼ਮਾਂ ਦੀ ਭਾਲ ਦੌਰਾਨ ਟੋਰਾਂਟੋ ਪੁਲਿਸ ਅਧਿਕਾਰੀ ਦੇ ਪੈਰ ਵਿੱਚ ਸੱਟ ਲੱਗ ਗਈ।
ਲੁੱਟ ਡਾਊਂਸਵਿਊ ਆਊਟਲੇਟ ਵਿੱਚ ਕੀਲ ਸਟਰੀਟ ਅਤੇ ਵਿਲਸਨ ਏਵੇਨਿਊ ਕੋਲ ਹੋਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 4:40 ਵਜੇ ਉਸ ਇਲਾਕੇ ਵਿੱਚ ਬੁਲਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਕਈ ਬਦਮਾਸ਼ਾਂ ਨੇ ਇੱਕ ਨੀਲੀ ਕਾਰ ਵਿੱਚ ਪਹਿਲਾਂ ਇੱਕ ਦੁਕਾਨ ਨੂੰ ਲੁੱਟਿਆ ਸੀ। ਉਹ ਵਾਹਨ, ਜਿਸਨੂੰ ਪੁਲਿਸ ਨੇ ਦੇਖਿਆ ਸੀ, ਉਸਤੋਂ ਕੁੱਝ ਸਮੇਂ ਬਾਅਦ ਫਿੰਚ ਏਵੇਨਿਊ ਵੇਸਟ ਅਤੇ ਚੇਸਵੁਡ ਡਰਾਈਵ ਕੋਲ ਯਾਰਕ ਯੂਨੀਵਰਸਿਟੀ ਹਾਈਟਸ ਇਲਾਕੇ ਵਿੱਚ ਇੱਕ ਹਾਦਸੇ ਵਿੱਚ ਸ਼ਾਮਿਲ ਦੇਖਿਆ ਗਿਆ ਸੀ।
ਜਾਂਚਕਰਤਾਵਾਂ ਨੇ ਕਿਹਾ ਕਿ ਕਈ ਸ਼ੱਕੀ ਹਾਦਸੇ ਤੋਂ ਬਾਅਦ ਪੈਦਲ ਭੱਜ ਗਏ, ਪਰ ਅਧਿਕਾਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਗ੍ਰਿਫਤਾਰ ਕਰ ਲਿਆ। ਚਾਰ ਅਣਪਛਾਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚਾਰਜਿਜ਼ ਬਾਰੇ ਹਾਲੇ ਕੁਝ ਦੱਸਿਆ ਨਹੀਂ ਗਿਆ ਹੈ। ਜਾਂਚ ਦੇ ਚਲਦੇ ਫਿੰਚ ਫਿਲਹਾਲ ਚੈਸਵੁੱਡ ਵਿਚ ਦੋਨਾਂ ਦਿਸ਼ਾਵਾਂ ਤੋਂ ਬੰਦ ਹੈ।