ਬਰੈਂਪਟਨ, 8 ਸਤੰਭਰ (ਪੋਸਟ ਬਿਊਰੋ): ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਮੰਗਲਵਾਰ ਬਰੈਂਪਟਨ ਵਿੱਚ ਸਨ, ਜਿੱਥੇ ਉਨ੍ਹਾਂ ਨੇ ਸ਼ਹਿਰ ਲਈ ਹੜ੍ਹ ਘਟਾਉਣ ਦੇ ਫੰਡ ਵਿਚੋਂ ਲਗਭਗ 30 ਮਿਲੀਅਨ ਡਾਲਰ ਦਾ ਐਲਾਨ ਕੀਤਾ।
ਪ੍ਰੋਵਿਨਸ ਨੇ ਇੱਕ ਰਿਲਜਿ਼ ਵਿੱਚ ਕਿਹਾ ਕਿ 29.7 ਮਿਲੀਅਨ ਡਾਲਰ ਦੇ ਫੰਡ ਪ੍ਰੋਵਿਨਸ ਦੇ 970 ਡਾਲਰ ਮਿਲੀਅਨ ੍ਹੋੁਸਨਿਗ-ਓਨਅਬਲਨਿਗ ਵਾਟਰ ਸਿਸਟਮ ਫੰਡ ਤੋਂ ਆ ਰਿਹਾ ਹੈ, ਜਿਸਦਾ ਉਦੇਸ਼ ਮਿਊਂਸੀਪੈਲਿਟੀਜ਼ ਨੂੰ ਪੀਣ ਵਾਲਾ ਪਾਣੀ, ਵੇਸਟ ਪਾਣੀ ਅਤੇ ਮੀਂਹ ਦੇ ਪਾਣੀ ਵਾਲੇ ਢਾਂਚੇ ਦਾ ਵਿਕਾਸ, ਮੁਰੰਮਤ, ਪੁਨਰਵਾਸ ਅਤੇ ਵਿਸਥਾਰ ਕਰਨ ਵਿੱਚ ਮਦਦ ਕਰਨਾ ਹੈ।