ਟੋਰਾਂਟੋ, 8 ਸਤੰਬਰ (ਪੋਸਟ ਬਿਊਰੋ): ਮਿਸੀਸਾਗਾ ਵਿੱਚ ਹਾਈਵੇ 401 `ਤੇ ਹੋਈ ਟੱਕਰ ਵਿਚ ਇੱਕ ਡਰਾਈਵਰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ `ਚ ਭਰਤੀ ਹੈ ਅਤੇ ਦੂਜੇ `ਤੇ ਚਾਰਜਿਜ਼ ਲਗਾਏ ਗਏ ਹਨ।
ਓਂਟਾਰੀਓ ਪੁਲਿਸ ਦਾ ਕਹਿਣਾ ਹੈ ਕਿ ਹਾਈਵੇ 403/ ਹਾਈਵੇ 410 `ਤੇ ਹਾਈਵੇ ਦੇ ਪੱਛਮ ਵੱਲ ਜਾਣ ਵਾਲੀ ਲੇਨ `ਤੇ ਦੋ ਵਾਹਨਾਂ ਦੀ ਟੱਕਰ ਹੋਈ।
ਪੁਲਿਸ ਅਨੁਸਾਰ ਇੱਕ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਦੋਂਕਿ ਦੂਜੇ ਨੂੰ ਨਸ਼ੇ ਵਿੱਚ ਵਾਹਨ ਚਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਸਾਰੇ ਕਲੇਕਟਰ ਲੇਨ ਫਿਲਹਾਲ ਬੰਦ ਹਨ ਅਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ।