ਟੋਰਾਂਟੋ, 5 ਸਤੰਬਰ (ਪੋਸਟ ਬਿਊਰੋ): ਮੰਗਲਵਾਰ ਨੂੰ ਮਿਸੀਸਾਗਾ ਵਿੱਚ ਟਿਮ ਹਾਰਟਨਜ਼ ਡਰਾਈਵ-ਥਰੂ `ਤੇ ਇੱਕ ਸ਼ੱਕੀ ਵਾਹਨ ਫੋਰਡ ਬਰੋਂਕੋ ਬਾਰੇ ਸੂਚਨਾ ਮਿਮਲੀ ਜੋ ਇੱਕ ਪੀਲ ਪੁਲਿਸ ਕਰੂਜਰ ਉੱਪਰ ਚੜ੍ਹੀ ਹੋਈ ਸੀ।
ਪੀਲ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮ ਕਰੀਬ 6:30 ਵਜੇ ਇੱਕ ਵਿਅਕਤੀ ਵਲੋਂ ਕਾਲ ਕੀਤੀ ਗਈ ਜੋ ਗੋਰਵੇ ਅਤੇ ਏਟਿਊਡ ਕੋਲ ਵੇਸਟਵੁਡ ਸਕਵਾਇਰ ਸ਼ਾਪਿੰਗ ਮਾਲ ਇਲਾਕੇ ਵਿੱਚ ਇੱਕ ਵਿਅਕਤੀ ਬਾਰੇ ਵਿੱਚ ਚਿੰਤਤ ਸੀ। ਪੁਲਿਸ ਨੇ ਕਿਹਾ ਕਿ ਉਸ ਵਿਅਕਤੀ ਨੇ ਕੁਝ ਹਫਤੇ ਪਹਿਲਾਂ ਇੱਕ ਸਟੋਰ ਤੋਂ ਸਾਮਾਨ ਚੋਰੀ ਕੀਤਾ ਸੀ ਅਤੇ ਹਥਿਆਰਾਂ ਨਾਲ ਲੈਸ ਸੀ।
ਪੁਲਿਸ ਨੇ ਵਾਹਨ ਦਾ ਪਤਾ ਲਗਾਇਆ ਅਤੇ ਪਾਇਆ ਕਿ ਇਹ ਚੋਰੀ ਹੋ ਗਿਆ ਸੀ। ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ ਚੋਰੀ ਕੀਤੀ ਗਈ ਗੱਡੀ ਨੂੰ ਘੇਰ ਲਿਆ ਅਤੇ ਫਿਰ ਕਈ ਕਰੂਜ਼ਰ ਨੁਕਸਾਨੀ ਗਈ।
ਸੋਸ਼ਲ ਮੀਡੀਆ `ਤੇ ਵੀਡੀਓ ਵਿੱਚ ਕਰੂਜਰ ਦੇ ਉੱਤੇ ਵੱਡੀ ਲਾਲ ਅਤੇ ਕਾਲੀ ਬਰੋਂਕੋ ਨੂੰ ਚੜ੍ਹਿਆ ਹੋਇਆ ਦੇਖਿਆ ਜਾ ਸਕਦਾ ਹੈ।
ਵੀਡੀਓ ਵਿੱਚ ਪੁਲਿਸ ਡਰਾਈਵ-ਥਰੂ ਵਿੰਡੋ ਵਰਗੀ ਦਿਸਣ ਵਾਲੀ ਜਗ੍ਹਾ `ਤੇ ਵਾਹਨ ਨੂੰ ਘੇਰਨ ਲਈ ਪਹੁੰਚੀ ਦਿਖਾਈ ਦਿੰਦੀ ਹੈ। ਡਰਾਈਵਰ ਪਹਿਲਾਂ ਤਾਂ ਗੱਡੀ ਨੂੰ ਪਿੱਛੇ ਵੱਲ ਮੋੜਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਵੇਖਦਾ ਹੈ ਕਿ ਉਹ ਪਿੱਛੇ ਨਹੀਂ ਹੱਟ ਸਕਦਾ। ਫਿਰ ਇੱਕ ਅਧਿਕਾਰੀ ਆਪਣੀ ਗੱਡੀ ਵਿਚੋਂ ਬਾਹਰ ਨਿਕਲਦਾ ਹੈ ਅਤੇ ਮੁਸਾਫਿਰ ਵੱਲ ਵਾਲੀ ਖਿੜਕੀ `ਤੇ ਗੰਨ ਤਾਣਦਾ ਹੈ ਅਤੇ ਡਰਾਈਵਰ ਨੂੰ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ।
ਥੋੜ੍ਹੀ ਦੇਰ ਬਾਅਦ ਗੱਡੀ ਅੱਗੇ ਵੱਲ ਵਧਦੀ ਹੋਈ ਵਿਖਾਈ ਦਿੰਦੀ ਹੈ ਅਤੇ ਭੱਜਣ ਲਈ ਪੁਲਿਸ ਦੀ ਕਰੂਜਰ ਨੂੰ ਕੁਚਲਣ ਦੀ ਕੋਸ਼ਿਸ਼ ਕਰਦੀ ਹੈ। ਹਾਲਾਂਕਿ, ਗੱਡੀ ਪੂਰੀ ਤਰ੍ਹਾਂ ਨਾਲ ਕਰੂਜ਼ਰ `ਤੇ ਚੜ੍ਹਨ ਵਿੱਚ ਅਸਮਰਥ ਹੁੰਦੀ ਹੈ ਅਤੇ ਪਿੱਛੇ ਹੱਟ ਜਾਂਦੀ ਹੈ, ਜਿਸ ਨਾਲ ਕਰੂਜਰ ਦੀ ਸਾਹਮਣੇ ਦੀ ਖਿੜਕੀ ਟੁੱਟੀ ਹੋਈ ਵਿਖਾਈ ਦਿੰਦੀ ਹੈ।
ਇਹ ਘਟਨਾ ਸ਼ਾਮ ਸਮੇਂ ਹੋਈ, ਇਸ ਲੋਕਾਂ ਦੀ ਭੀੜ ਵੀ ਸੀ। ਇੱਕ ਚਸ਼ਮਦੀਹ ਨੇ ਦੱਸਿਆ ਕਿ ਇਹ ਇੱਕ ਭਿਆਨਕ ਦ੍ਰਿਸ਼ ਸੀ। ਮੈਨੂੰ ਲੱਗਾ ਕਿ ਪੁਲਿਸ ਗੋਲੀ ਚਲਾਉਣ ਵਾਲੀ ਹੈ। ਉਸਨੇ ਦੱਸਿਆ ਕਿ ਮੁਲਜ਼ਮ ਪਾਸੇ ਵਾਲੀ ਖਿੜਕੀ ਵਿਚੋਂ ਬਾਹਰ ਨਿਕਲਿਆ ਤਾਂ ਪੁਲਿਸ ਨੇ ਉਸਨੂੰ ਫੜ੍ਹ ਲਿਆ ਅਤੇ ਫਿਰ ਅਧਿਕਾਰੀਆਂ ਨੇ ਉਸਤੋਂ ਪੁੱਛਗਿਛ ਕੀਤੀ।
ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ 25 ਸਾਲਾ ਰਮਨਪ੍ਰੀਤ ਸਿੰਘ `ਤੇ ਕਈ ਚਾਰਜਿਜ਼ ਲਗਾਏ ਹਨ।