Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਕਲੀਵਵਿਊ ਸੀਨੀਅਰਜ਼ ਕਲੱਬ ਨੇ ਕਰਵਾਇਆ ਖੇਡ ਮੇਲਾ

September 05, 2024 06:26 AM

 

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਡੇਅਰੀ ਮੇਡ ਪਾਰਕ ਵਿਚ ਬੀਤੇ ਸ਼ਨਿਚਰਵਾਰ ਖੇਡ ਮੇਲਾ ਲਾਇਆ ਗਿਆ ਜੋ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਚਲਿਆ। ਵੱਖ ਵੱਖ ਖੇਡਾਂ ਦੇ ਨਾਲ ਨਾਲ ਖਾਣ ਪੀਣ ਦਾ ਵੀ ਵਧੀਆ ਪ੍ਰਬੰਧ ਹੋਣ ਕਾਰਨ ਖਿਡਾਰੀਆਂ ਦੇ ਨਾਲ ਦਰਸ਼ਕਾਂ ਨੇ ਵੀ ਇਸ ਮੇਲੇ ਦਾ ਚੰਗਾ ਆਨੰਦ ਮਾਣਿਆ। ਇਸ ਮੌਕੇ ਐਮ ਪੀ ਪੀ ਅਮਰਜੋਤ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਮੇਲੇ ਵਿੱਚ ਕਲੱਬ ਦੇ ਮੈਂਬਰਾਂ ਤੋਂ ਇਲਾਵਾ, ਬਰੈਂਪਟਨ ਦੇ ਦੂਸਰੇ ਕਲੱਬਾਂ ਤੋਂ ਵੀ ਪੰਜਾਬੀ ਪਹੁੰਚੇ ਜਿਨ੍ਹਾਂ ਵਿੱਚ ਕਲੱਬਾਂ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸ਼ਾਮਿਲ ਸਨ।
ਤਾਸ਼ ਦੇ ਮੁਕਾਬਲੇ ਸਵੇਰੇ ਭੀੜ ਭੜੱਕੇ ਤੋਂ ਪਹਿਲਾਂ 11 ਵਜੇ ਹੀ ਸ਼ੁਰੂ ਕਰ ਦਿੱਤੇ ਗਏ। ਮੇਲੇ ਵਿੱਚ ਲੜਕੇ ਤੇ ਲੜਕੀਆਂ ਦੀਆਂ ਵੱਖ ਵੱਖ ਦੌੜਾਂ ਜਿਸ ਵਿੱਚ 6 ਤੋਂ ਘੱਟ, 6 ਤੋਂ 8 ਸਾਲ, 8 ਤੋਂ 10 ਸਾਲ, 10 ਤੋਂ ਬਾਰਾਂ ਸਾਲ ਉਮਰ ਦੇ ਬੱਚੇ ਸ਼ਾਮਿਲ ਸਨ, 2 ਵਜੇ ਦੁਪਹਿਰ ਕਰਵਾਈਆਂ ਗਈਆਂ।

 

ਚਮਚਾ ਰੇਸ ਬੜੀ ਰੌਚਿਕ ਰਹੀ ਇਸ ਵਿੱਚ 55 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਨੇ ਹਿੱਸਾ ਲਿਆ, ਅਤੇ ਨਾਲ ਹੀ ਇਸੇ ਉਮਰ ਦੀਆਂ ਔਰਤਾਂ ਅਤੇ ਮਰਦਾਂ ਦੀ 100 ਮੀਟਰ ਵੱਖ ਵੱਖ ਦੌੜ ਵੀ ਕਰਵਾਈ ਗਈ। ਮਰਦਾਂ ਅਤੇ ਔਰਤਾਂ ਦੀ ਕੁਰਸੀ ਦੌੜ ਵਿੱਚ ਜਿਊਂ ਜਿਉਂ ਕੁਰਸੀਆਂ ਘੱਟ ਹੁੰਦੀਆਂ ਗਈਆਂ, ਸਭ ਦੀ ਕੋਣ ਜਿੱਤੇਗਾ ਜਾਣਨ ਦੀ ਉਤਸੁਕਤਾ ਵੱਧਦੀ ਰਹੀ। 55 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਨੇ ਗੋਲਾ ਸੁੱਟ ਕੇ ਜ਼ੋਰ ਅਜ਼ਮਾਈ ਕੀਤੀ। ਰੱਸਾ ਕਸ਼ੀ ਵਿੱਚ ਸਿਰਫ ਮਰਦਾਂ ਨੇ ਭਾਗ ਲਿਆ। ਸਿਵਾਏ ਤਾਸ਼ ਦੀ ਖੇਡ ਤੋਂ ਕਿਸੇ ਵੀ ਖਿਡਾਰੀ ਤੋਂ ਕੋਈ ਐਂਟਰੀ ਫੀਸ ਨਹੀਂ ਲਈ ਗਈ। ਕਲੱਬ ਦੇ ਆਹੁਦੇਦਾਰਾਂ ਦੇ ਨਾਲ ਨਾਲ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਵਰਿੰਦਰਪਾਲ ਸਿੰਘ ਜਿਸ ਨੇ ਮੁਫ਼ਤ ਬਰਗਰ ਖਵਾਏ ਤੇ ਨਾਲ ਹੀ ਛਬੀਲ ਲਾਈ ਅਤੇ ਦੋ ਬੱਚੇ ਕਰਨ ਅਤੇ ਅਰਜਣ ਦੀ ਸੇਵਾ ਵਰਨਣ ਯੋਗ ਹੈ।
ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਸੇਵਕ ਸਿੰਘ ਸਿੱਧੂ (647 510 1616) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਂਟਾਰੀਓ ਵਿਚ ‘ਅਰਲੀ ਲਰਨਿੰਗ ਤੇ ਚਾਈਲਡ ਕੇਅਰ’ ਤਹਿਤ ਚਾਈਲਡਕੇਅਰ ਫ਼ੀਸ ਘੱਟ ਕੇ 22 ਡਾਲਰ ਪ੍ਰਤੀ ਦਿਨ ਹੋ ਜਾਵੇਗੀ : ਸੋਨੀਆ ਸਿੱਧੂ ਟਰੰਪ ਦੇ ਟੈਰਿਫ ਨਾਲ ਓਂਟਾਰੀਓ `ਚ 5 ਲੱਖ ਨੌਕਰੀਆਂ ਖਤਮ ਹੋ ਸਕਦੀਆਂ ਹਨ : ਫੋਰਡ ਟੋਰਾਂਟੋ ਸਟਾਫ ਨੇ ਸਿਟੀ ਬਿਲਡਿੰਗ ਲੇਵੀ ਸਮੇਤ 6.9 ਫ਼ੀਸਦੀ ਟੈਕਸ ਵਾਧੇ ਦਾ ਰੱਖਿਆ ਪ੍ਰਸਤਾਵ ਟੋਰਾਂਟੋ ਪੁਲਿਸ ਨੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਈ ਨਵੀਂ ਟੋਅ-ਟਰੱਕ ਟਾਸਕ ਫੋਰਸ ਹਾਦਸੇ ਦੌਰਾਨ 13 ਸਾਲਾ ਸਾਈਕਲ ਚਾਲਕ ਦੀ ਮੌਤ ਦੇ ਮਾਮਲੇ `ਚ ਅਜਾਕਸ ਦੀ ਔਰਤ `ਤੇ ਲੱਗੇ ਚਾਰਜਿਜ਼ ਨਵੇਂ ਸਾਲ ਦੇ ਸਵਾਗਤ ਦੀ ਖੁਸ਼ੀ ਵਿਚ ਟੀਪੀਏਆਰ ਕਲੱਬ ਨੇ ਸਲਾਨਾ ਡਿਨਰ ਸਮਾਗ਼ਮ ਕਰਵਾਇਆ ਵੁਡਬਾਈਨ ਬੀਚ ਨੇੜੇ ਕਿਊਬਕ ਦੇ ਵਿਅਕਤੀ ਦੇ ਕਤਲ ਦੇ ਮਾਮਲੇ `ਚ 3 ਲੋਕਾਂ `ਤੇ ਚਾਰਜਿਜ਼ ਨਾਰਥ ਯਾਰਕ ਵਿੱਚ ਚਾਕੂ ਦੇ ਹਮਲੇ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਟਰੰਪ ਦੇ ਟੈਰਿਫ ਖਤਰੇ ਦੇ ਚਲਦੇ ਓਂਟਾਰੀਓ ਨੇ ਸਰਹੱਦ ਮਜ਼ਬੂਤ ਕਰਨ ਦੀ ਮੁਹਿੰਮ ਕੀਤੀ ਸ਼ੁਰੂ ਨਾਰਥ ਯਾਰਕ ਵਿੱਚ ਲੁਟੇਰਿਆਂ ਦੀ ਭਾਲ ਦੌਰਾਨ ਟੋਰਾਂਟੋ ਪੁਲਿਸ ਅਧਿਕਾਰੀ ਜ਼ਖ਼ਮੀ