Welcome to Canadian Punjabi Post
Follow us on

15

January 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿਚ ਲੱਗੀਆਂ ਰੌਣਕਾਂ

September 05, 2024 06:19 AM

 

ਬਰੈਂਪਟਨ: (ਡਾ ਬਲਜਿੰਦਰ ਸਿੰਘ ਸੇਖੋਂ) ਤਰਕਸ਼ੀਲ ਸੁਸਾਇਟੀ ਕਨੇਡਾ ਦੀ ਓਨਟਾਰੀਓ ਇਕਾਈ ਵਲੋਂ ਬੀਤੇ ਐਤਵਾਰ ਈਟੋਬੀਕੋ ਦੇ ਸੈਂਟੇਨੀਅਲ ਪਾਰਕ ਵਿਚ ਅਯੋਜਿਤ ਕੀਤੀ ਪਿਕਨਿਕ ਵਿਚ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ, ਹਿਤੈਸ਼ੀਆਂ ਅਤੇ ਸਪੌਂਸਰਾਂ ਨੇ ਸ਼ਾਮਿਲ ਹੋ ਕੇ ਰੌਣਕਾਂ ਵਧਾਈਆਂ। ਵੱਧੀਆ ਮੌਸਮ ਵਿੱਚ, ਬੈਠਣ ਅਤੇ ਖਾਣ ਪੀਣ ਦੇ ਚੰਗੇ ਪ੍ਰਬੰਧਾਂ ਦੇ ਹੁੰਦਿਆਂ ਸਭ ਨੇ ਪਿਕਨਿਕ ਦਾ ਬਹੁਤ ਆਨੰਦ ਮਾਣਿਆਂ।
ਪਿਕਨਿਕ ਦਾ ਪ੍ਰਬੰਧ ਸੰਭਾਲ ਰਹੇ ਸੁਸਾਇਟੀ ਦੇ ਹੋਰ ਵਲੰਟੀਅਰਾਂ ਦੇ ਨਾਲ ਅਮਰਦੀਪ, ਜਸਵੀਰ ਚਾਹਲ, ਸੋਹਣ ਢੀਂਡਸਾ, ਬਲਰਾਜ, ਨਿਰਮਲ ਸੰਧੂ, ਅਕਰਮ ਖਾਨ ਤੇ ਭਰਪੂਰ ਸਕਾਰਬਰੋ, ਨੇ ਇਸ ਵਾਰ ਖੁਦ ਹੀ ਸਾਰਾ ਖਾਣ ਪੀਣ ਦਾ ਵਧੀਆ ਸਮਾਨ ਤਿਆਰ ਕੀਤਾ। ਦੋ ਵੱਡੇ ਬਾਰਬੀਕਿਊ ਲਿਆਂਦੇ ਹੋਏ ਸਨ ਜਿਨ੍ਹਾਂ ਵਿੱਚ ਛੱਲੀਆਂ ਤੇ ਹੋਰ ਪਕਵਾਨ ਬਣਦੇ ਗਏ ਅਤੇ ਸਭ ਇਨ੍ਹਾਂ ਦਾ ਸੁਆਦ ਮਾਣਦੇ ਰਹੇ। ਤੇਜ ਹਵਾ ਦੇ ਚਲਦਿਆਂ ਚਾਹ ਬਣਨ ਵਿੱਚ ਕੁਝ ਦੇਰ ਲੱਗੀ ਪਰ ਫਿਰ ਇਹ ਮਸਾਲੇਦਾਰ ਚਾਹ ਖੁਲ੍ਹੀ ਵਰਤਾਈ ਗਈ। ਪਿਕਨਿਕ ਨੇ ਮੈਂਬਰਾਂ ਨੂੰ ਛੋਟੇ ਗਰੁੱਪਾਂ ਵਿੱਚ ਚੰਗੀ ਬਹਿਸ, ਵਿਚਾਰ ਵਟਾਂਦਰੇ ਅਤੇ ਮੇਲ ਮਿਲਾਪ ਦਾ ਮਾਹੌਲ ਦਿੱਤਾ। ਇੱਕ ਪਾਸੇ ਵਾਲੀਬਾਲ ਦਾ ਨੈਟ ਲੱਗਾ ਹੋਇਆ ਸੀ, ਜਿਸ ਤੇ ਮੈਂਬਰ ਖੇਡਦੇ ਰਹੇ ਅਤੇ ਆਖਰ ਵਿੱਚ ਰੱਸਾ ਕਸ਼ੀ ਦੀ ਜੋਰ ਅਜਮਾਈ ਵੀ ਹੋਈ। ਸੁਸਾਇਟੀ ਵਲੋਂ ਸਾਰੇ ਸ਼ਾਮਿਲ ਵਿਅਕਤੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ।
ਤਰਕਸ਼ੀਲ ਸੁਸਾਇਟੀ ਪੰਜਾਬੀਆਂ ਨੂੰ ਵਹਿਮਾਂ ਭਰਮਾ, ਠੱਗ ਬਾਬਿਆਂ, ਤਵੀਤਾਂ, ਮੜੀਆਂ ਮਸਾਣੀਆਂ, ਭੁਲੇਖਾ ਪਾਉ ਲੁਟੇਰੇ ਪੰਡਤਾਂ `ਤੇ ਕਰਾਮਾਤੀ ਚਮਕੀਲੇ ਪੱਥਰਾਂ ਦੇ ਤੰਦੂਏ ਜਾਲ ਵਿਚੋਂ ਕੱਢ ਕੇ, ਤਰਕਸ਼ੀਲ ਬਣਾਉਣ ਦੇ ਯਤਨ ਵਿਚ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ ਤਾਂ ਜੋ ਲੋਕਾਂ ਦੇ ਅਣਜਾਣ ਪੁਣੇ ਦਾ ਫਾਇਦਾ ਉਠਾ ਕੇ ਠੱਗ ਲੁਟੇਰੇ ਲੋਕਾਂ ਦੀ ਖੂੰਨ ਪਸੀਨੇ ਦੀ ਕਮਾਈ ਤੇ ਡਾਕੇ ਨਾ ਮਾਰ ਸਕਣ।
ਸੁਸਾਇੱਟੀ ਬਾਰੇ ਹੋਰ ਜਾਣਕਾਰੀ ਲਈ, ਅਮਰਦੀਪ ਮੰਡੇਰ (647 782 8334) ਜਾਂ ਸੋਹਣ ਢੀਂਡਸਾ (416 788 7273) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਂਟਾਰੀਓ ਵਿਚ ‘ਅਰਲੀ ਲਰਨਿੰਗ ਤੇ ਚਾਈਲਡ ਕੇਅਰ’ ਤਹਿਤ ਚਾਈਲਡਕੇਅਰ ਫ਼ੀਸ ਘੱਟ ਕੇ 22 ਡਾਲਰ ਪ੍ਰਤੀ ਦਿਨ ਹੋ ਜਾਵੇਗੀ : ਸੋਨੀਆ ਸਿੱਧੂ ਟਰੰਪ ਦੇ ਟੈਰਿਫ ਨਾਲ ਓਂਟਾਰੀਓ `ਚ 5 ਲੱਖ ਨੌਕਰੀਆਂ ਖਤਮ ਹੋ ਸਕਦੀਆਂ ਹਨ : ਫੋਰਡ ਟੋਰਾਂਟੋ ਸਟਾਫ ਨੇ ਸਿਟੀ ਬਿਲਡਿੰਗ ਲੇਵੀ ਸਮੇਤ 6.9 ਫ਼ੀਸਦੀ ਟੈਕਸ ਵਾਧੇ ਦਾ ਰੱਖਿਆ ਪ੍ਰਸਤਾਵ ਟੋਰਾਂਟੋ ਪੁਲਿਸ ਨੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਈ ਨਵੀਂ ਟੋਅ-ਟਰੱਕ ਟਾਸਕ ਫੋਰਸ ਹਾਦਸੇ ਦੌਰਾਨ 13 ਸਾਲਾ ਸਾਈਕਲ ਚਾਲਕ ਦੀ ਮੌਤ ਦੇ ਮਾਮਲੇ `ਚ ਅਜਾਕਸ ਦੀ ਔਰਤ `ਤੇ ਲੱਗੇ ਚਾਰਜਿਜ਼ ਨਵੇਂ ਸਾਲ ਦੇ ਸਵਾਗਤ ਦੀ ਖੁਸ਼ੀ ਵਿਚ ਟੀਪੀਏਆਰ ਕਲੱਬ ਨੇ ਸਲਾਨਾ ਡਿਨਰ ਸਮਾਗ਼ਮ ਕਰਵਾਇਆ ਵੁਡਬਾਈਨ ਬੀਚ ਨੇੜੇ ਕਿਊਬਕ ਦੇ ਵਿਅਕਤੀ ਦੇ ਕਤਲ ਦੇ ਮਾਮਲੇ `ਚ 3 ਲੋਕਾਂ `ਤੇ ਚਾਰਜਿਜ਼ ਨਾਰਥ ਯਾਰਕ ਵਿੱਚ ਚਾਕੂ ਦੇ ਹਮਲੇ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਟਰੰਪ ਦੇ ਟੈਰਿਫ ਖਤਰੇ ਦੇ ਚਲਦੇ ਓਂਟਾਰੀਓ ਨੇ ਸਰਹੱਦ ਮਜ਼ਬੂਤ ਕਰਨ ਦੀ ਮੁਹਿੰਮ ਕੀਤੀ ਸ਼ੁਰੂ ਨਾਰਥ ਯਾਰਕ ਵਿੱਚ ਲੁਟੇਰਿਆਂ ਦੀ ਭਾਲ ਦੌਰਾਨ ਟੋਰਾਂਟੋ ਪੁਲਿਸ ਅਧਿਕਾਰੀ ਜ਼ਖ਼ਮੀ