ਉੱਤਰੀ ਓਂਟਾਰੀਓ, 4 ਸਤੰਬਰ (ਪੋਸਟ ਬਿਊਰੋ): ਵੇਸਟ ਨਿਪਿਸਿੰਗ ਦੇ ਇੱਕ 95 ਸਾਲਾ ਬਜ਼ੁਰਗ `ਤੇ ਨਸ਼ੇ ਵਿੱਚ ਵਾਹਨ ਚਲਾਉਣ ਦਾ ਚਾਰਜਿਜ਼ ਲਗਾਇਆ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ 30 ਅਗਸਤ ਨੂੰ ਟ੍ਰੈਫਿਕ ਦੇ ਖਤਰੇ `ਤੇ ਕਰਵਾਈ ਕੀਤੀ ।
ਇਹ ਘਟਨਾ ਸਵੇਰੇ 12:58 ਵਜੇ ਦੇ ਆਸਪਾਸ ਹੋਈ, ਜਦੋਂ ਸਕੂਟਰ ਪਾਈਨ ਸਟਰੀਟ `ਤੇ ਸੜਕ `ਤੇ ਰੁਕਾਵਟ ਪਾ ਰਿਹਾ ਸੀ।
ਓਪੀਪੀ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਰਿਲੀਜ਼ ਵਿਚ ਕਿਹਾ, ਪੁਲਿਸ ਨੂੰ ਸੜਕ ਵਿੱਚਕਾਰ ਇੱਕ ਘੱਟ ਰਫ਼ਤਾਰ ਵਾਲਾ ਮੋਬਾਇਲ ਸਕੂਟਰ ਮਿਲਿਆ।
ਆਪਰੇਟਰ ਨੂੰ ਨਸ਼ੇ ਵਿੱਚ ਵਾਹਨ ਚਲਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਅਤੇ ਫਿਰ ਅੱਗੇ ਦੀ ਜਾਂਚ ਲਈ ਓਪੀਪੀ ਨੇ ਹਿਰਾਸਤ ਲਿਜਾਇਆ ਗਿਆ।
ਵਿਅਕਤੀ `ਤੇ ਨਸ਼ੇ ਵਿੱਚ ਵਾਹਨ ਚਲਾਉਣ ਦਾ ਚਾਰਜਿਜ਼ ਲਗਾਇਆ ਗਿਆ ਹੈ ਅਤੇ ਉਸਨੂੰ ਨਾਰਥ ਬੇ ਵਿੱਚ 3 ਅਕਤੂਬਰ ਦੀ ਅਦਾਲਤ ਦੀ ਤਾਰੀਖ ਦੇ ਕੇ ਰਿਹਾਅ ਕਰ ਦਿੱਤਾ ਗਿਆ। ਸ਼ੱਕੀ ਦਾ ਡਰਾਈਵਿੰਗ ਲਾਈਸੈਂਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।