ਬੈਰੀ, 3 ਸਤੰਬਰ (ਪੋਸਟ ਬਿਊਰੋ): 66 ਸਾਲਾ ਟੂਰਨ ਅਹਦੀ ਤੀਜੀ ਲਾਟਰੀ ਟਿਕਟ ਖਰੀਦਕੇ ਕਰੋੜਪਤੀ ਬਣ ਗਈ। ਥਾਰਨਹਿਲ ਦੀ ਔਰਤ ਨੇ 13 ਅਗਸਤ ਨੂੰ ਲੋਟੋ ਮੈਕਸ ਡਰਾਅ ਵਿੱਚ 1 ਮਿਲੀਅਨ ਡਾਲਰ ਦਾ ਮੈਕਸਮਿਲੀਅਨਜ਼ ਇਨਾਮ ਜਿੱਤਿਆ। ਉਸਨੇ ਨਾਰਥ ਯਾਰਕ ਵਿੱਚ ਪ੍ਰੋਵੋਸਟ ਡਰਾਈਵ `ਤੇ ਕਾਰਨਰਸਟੋਨ ਮਾਰਕੇਟ ਵਿੱਚ ਟਿਕਟ ਖਰੀਦਿਆ ਸੀ।
ਟੂਰਨ ਨੇ ਕਿਹਾ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਜਿੱਤ ਗਈ ਹਾਂ ਤਾਂ ਉਦੋਂ ਮੈਂ ਸ਼ਹਿਰ ਤੋਂ ਬਾਹਰ ਸੀ। ਮੇਰੀ ਬੇਟੀ ਨੇ ਓਐੱਲਜੀ ਐਪ `ਤੇ ਮੇਰਾ ਟਿਕਟ ਚੈਕ ਕੀਤਾ ਸੀ। ਮੈਨੂੰ ਆਪਣੀ ਕਿਸਮਤ `ਤੇ ਭਰੋਸਾ ਨਹੀਂ ਹੋਇਆ।
ਟੂਰਨ ਆਪਣੇ ਬੱਚਿਆਂ ਨਾਲ ਆਪਣੀ ਅਚਾਨਕ ਮਿਲੀ ਰਕਮ ਨੂੰ ਸਾਂਝਾ ਕਰਨ ਅਤੇ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।