ਟੋਰਾਂਟੋ, 3 ਸਤੰਬਰ (ਪੋਸਟ ਬਿਊਰੋ): ਸੋਮਵਾਰ ਰਾਤ ਪਾਰਕਡੇਲ ਵਿੱਚ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਕਵੀਨ ਸਟਰੀਟ ਵੇਸਟ ਅਤੇ ਲੈਂਸਡਾਊਨ ਏਵੇਨਿਊ ਕੋਲ ਵਾਪਰੀ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 8:38 `ਤੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਚਾਕੂ ਨਾਲ ਹਮਲੇ ਦੀ ਸੂਚਨਾ ਮਿਲੀ ਸੀ। ਘਟਨਾ ਸਥਾਨ `ਤੇ 11 ਡਿਵੀਜ਼ਨ ਦੇ ਅਧਿਕਾਰੀਆਂ ਨੇ ਪਾਇਆ ਕਿ ਦੋ ਪੀੜਤ ਅਜਿਹੇ ਸਨ, ਜਾਨਲੇਵਾ ਸੱਟਾਂ ਨਹੀਂ ਲੱਗੀਆਂ ਸਨ।