ਓਟਵਾ, 1 ਸਤੰਬਰ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿਨਸ਼ੀਅਲ (ਓਪੀਪੀ) ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਹਾਈਵੇ 417 `ਤੇ ਦੁਰਘਟਨਾ ਸਥਾਨ ਦਾ ਵੀਡੀਓ ਬਣਾਉਂਦੇ ਹੋਏ ਓਟਵਾ ਦੇ ਇੱਕ ਡਰਾਈਵਰ `ਤੇ ਧਿਆਨ ਭਟਕਾਊ ਗੱਡੀ ਚਲਾਉਣ ਦਾ ਚਾਰਜਿਜ਼ ਲਗਾਇਆ ਗਿਆ ਹੈ।
ਜਦੋਂ ਪੁਲਿਸ ਨੇ ਡਰਾਈਵਰ ਨੂੰ ਹਾਈਵੇ `ਤੇ ਆਪਣੇ ਸੈੱਲਫੋਨ ਦਾ ਇਸਤੇਮਾਲ ਕਰਦੇ ਹੋਏ ਵੇਖਿਆ ਤਾਂ ਉਸਨੂੰ ਰੋਕ ਲਿਆ ਗਿਆ। ਡਰਾਈਵਰ `ਤੇ 615 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੌਰਾਨ ਡਰਾਈਵਰ `ਤੇ ਤਿੰਨ ਡਿਮੇਰਿਟ ਪੁਆਇੰਟਾਂ ਅਤੇ ਤਿੰਨ ਦਿਨ ਲਈ ਡਰਾਈਵਰ ਦਾ ਲਾਈਸੈਂਸ ਮੁਅੱਤਲ ਵੀ ਹੋ ਸਕਦਾ ਹੈ।
ਐਕਸ `ਤੇ ਇੱਕ ਪੋਸਟ ਵਿੱਚ ਓਪੀਪੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਸਿਰਫ਼ ਵੀਡੀਓ ਬਣਾਉਣ ਵਾਲੇ ਡਰਾਈਵਰ ਲਈ ਸਗੋਂ ਹੋਰ ਸਾਰੇ ਮੋਟਰ ਚਾਲਕਾਂ ਲਈ ਵੀ ਖਤਰਨਾਕ ਹਨ।
ਇਸ ਦੇ ਚਲਦੇ ਓਪੀਪੀ ਅਨੁਸਾਰ ਇੱਕ ਹੋਰ ਮਾਮਲੇ `ਚ ਹਾਈਵੇ 401 `ਤੇ ਇੱਕ ਗੰਭੀਰ ਦੁਰਘਟਨਾ ਨੂੰ ਫਿਲਮਾਉਣ ਲਈ ਆਪਣੇ ਫੋਨ ਦਾ ਇਸਤੇਮਾਲ ਕਰਦੇ ਹੋਏ ਫੜੇ ਜਾਣ ਤੋਂ ਬਾਅਦ ਪੂਰਵੀ ਓਂਟਾਰੀਓ ਵਿੱਚ 18 ਲੋਕਾਂ `ਤੇ ਧਿਆਨ ਭਟਕਾਊ ਗੱਡੀ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ।